ਕੁਆਰਟਰਾਂ ਸੰਬੰਧੀ ਬੇਲੋੜੇ ਨੋਟਿਸ ਭੇਜ ਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ
ਅੰਮ੍ਰਿਤਸਰ,12 ਜੁਲਾਈ- (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਸਾਂਝੀ ਸੰਘਰਸ਼ ਕਮੇਟੀ ਰਣਜੀਤ ਸਾਗਰ ਡੈਮ ਦੇ ਜਨਰਲ ਮੈਨੇਜ਼ਰ ਅਤੇ ਮੁੱਖ ਇੰਜ਼ੀਨੀਅਰ ਖਿਲਾਫ ਖੋਲੇਗੀ ਮੋਰਚਾ, ਇਹ ਵਿਚਾਰ ਨੱਥਾ ਸਿੰਘ ਢਡਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਕਮੇਟੀ ਆਗੂਆਂ ਨੇ ਰੱਖੇ। ਉਨ੍ਹਾਂ ਕਿਹਾ ਕਿ ਜਨਰਲ ਮੈਨੇਜ਼ਰ ਕੁਆਰਟਰਾਂ ਸੰਬੰਧੀ ਬੇਲੋੜੇ ਨੋਟਿਸ ਭੇਜ ਕੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਜਨਰਲ ਮੈਨੇਜ਼ਰ ਨਾਲ ਕਮੇਟੀ ਦੀਆਂ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਨ੍ਹਾਂ ਨੇ ਆਪਣੇ ਮੁੱਖ ਇੰਜ਼ੀਨੀਅਰ ਦੇ ਅਹੁਦੇ 'ਤੇ ਰਹਿੰਦਿਆਂ ਹੋਇਆਂ ਤੇ ਹੁਣ ਬਤੌਰ ਜਨਰਲ ਮੈਨੇਜ਼ਰ ਮੁਲਾਜ਼ਮਾਂ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਡੈਮ ਪ੍ਰਸ਼ਾਸਨ ਆਪਣੀਆਂ ਗਲਤੀਆਂ ਨੂੰ ਛੁਪਾਉਣ ਅਤੇ ਕੀਤੇ ਘਪਲਿਆਂ ਵੱਲੋਂ ਧਿਆਨ ਹਟਾਉਣ ਲਈ ਕੁਆਰਟਰ ਖਾਲੀ ਕਰਵਾਉਣ ਲਈ ਪ੍ਰਪੰਚ ਰੱਚ ਰਹੇ ਹਨ। ਜਦ ਕਿ ਕੁਆਰਟਰਾਂ ਦਾ ਕਿਰਾਇਆ, ਬਿਜਲੀ ਅਤੇ ਪਾਣੀ ਦੇ ਬਿੱਲ ਬਤੌਰ ਮਾਲੀਆ ਸਰਕਾਰੀ ਖਜ਼ਾਨੇ ਵਿੱਚ ਜਾ ਰਿਹਾ ਹੈ। ਜੇਕਰ ਕੁਆਰਟਰ ਖਾਲੀ ਕਰਵਾਏ ਜਾਂਦੇ ਹਨ ਤਾਂ ਸਾਂਭ-ਸੰਭਾਲ ਤੋਂ ਵਾਂਝੇ ਹੋ ਜਾਣ ਕਰਕੇ ਕੁਆਰਟਰ ਖੰਡਰ ਬਣ ਜਾਣਗੇ। ਡੈਮ ਦੇ ਖਰਚਿਆਂ ਵਿੱਚ ਬੇਨਿਯਮੀਆਂ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਣਜੀਤ ਸਾਗਰ ਡੈਮ ਅਤੇ ਉਸਾਰੀ ਅਧੀਨ ਸ਼ਾਹਪੁਰਕੰਡੀ ਡੈਮ ਪ੍ਰੋਜੈਕਟ 'ਤੇ ਡੈਮ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਬੇਨਿਯਮੀਆਂ ਅਤੇ ਘਪਲਿਆਂ ਦੀ ਉਂਚ-ਪੱਧਰੀ ਜਾਂਚ ਕਰਵਾਈ ਤਾਂ ਕਰੋੜਾਂ ਦੀ ਘਪਲੇਬਾਜ਼ੀ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਡੈਮ ਦੇ ਮੁਲਾਜ਼ਮਾਂ ਦੀ ਗਿਣਤੀ ਜਦੋਂ 15000 ਸੀ, ਉਦੋਂ ਡੈਮ 'ਤੇ ਜਨਰਲ ਮੈਨੇਜ਼ਰ ਲਗਾਇਆ ਗਿਆ ਸੀ। ਹੁਣ ਗਿਣਤੀ ਕੇਵਲ 2400 ਦੇ ਕਰੀਬ ਰਹਿ ਗਈ ਹੈ। ਇਸ ਲਈ ਜਨਰਲ ਮੈਨੇਜ਼ਰ ਦੀ ਜ਼ਰੂਰਤ ਨਹੀਂ ਹੈ। ਜਨਰਲ ਮੈਨੇਜ਼ਰ ਦੀ ਆਸਾਮੀ ਖ਼ਤਮ ਕਰਕੇ ਸਰਕਾਰ ਦੇ ਲੱਖਾਂ ਰੁਪਏ ਬਚਾਏ ਜਾ ਸਕਦੇ ਹਨ, ਕਿਉਂਕਿ ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਨੂੰ ਪ੍ਰਾਈਵੇਟ ਕੰਪਨੀਆਂ ਬਣਾ ਰਹੀਆਂ ਹਨ। ਜਿਸ ਦੀ ਦੇਖਭਾਲ ਕੇਵਲ ਇਕ ਨਿਗਰਾਨ ਇੰਜ਼ੀਨੀਅਰ ਕਰ ਸਕਦਾ ਹੈ।ਡੈਮ ਦੇ ਹਸਪਤਾਲ, ਸਕੂਲ ਅਤੇ 66 ਕੇ.ਵੀ ਸਬ ਸਟੇਸ਼ਨ ਕਿਸੇ ਵੀ ਹਾਲਤ ਵਿੱਚ ਦੂਸਰੁੇ ਵਿਭਾਗਾਂ ਨੂੰ ਸੌਂਪਣ ਨਹੀਂ ਦਿੱਤੇ ਜਾਣਗੇ। ਆਗੂਆਂ ਨੇ ਅੱਗੇ ਕਿਹਾ ਕਿ ਹੁਣ ਤੱਕ ਦਿੱਤੇ ਗਏ ਮੰਗ-ਪੱਤਰਾਂ ਵਿੱਚ ਲਿਖੀਆਂ ਗਈਆਂ ਮੰਗਾਂ ਦੀ ਪੂਰਤੀ ਲਈ 20 ਜੁਲਾਈ ਨੂੰ ਸਾਂਝੀ ਐਕਸ਼ਨ ਕਮੇਟੀ ਜਨਰਲ ਮੈਨੇਜ਼ਰ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਕੇ ਜਨਰਲ ਮੈਨੇਜ਼ਰ ਅਤੇ ਮੁੱਖ ਇੰਜ਼ੀਨੀਅਰ ਦੇ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ’ਤੇ ਨੱਥਾ ਸਿੰਘ ਢਡਵਾਲ, ਰੋਸ਼ਨ ਭਗਤ, ਤਾਲਮੇਲ ਸਕੱਤਰ, ਸੋਹਣ ਲਾਲ, ਲਖਵਿੰਦਰ ਸਿੰਘ, ਓ.ਪੀ. ਵਰਮਾ, ਅਸ਼ੋਕ ਸ਼ਰਮਾ, ਰਵਿੰਦਰ ਸਿੰਘ ਜੱਗਾ, ਸਲਵਿੰਦਰ ਸਿੰਘ ਲਾਧੂਪੁਰ, ਹਰਦੇਵ ਸਿੰਘ ਦੇਬੀ, ਰਣਜੀਤ ਸਿੰਘ ਗੋਸਲ, ਸੁਰਿੰਦਰ ਕਟੋਚ, ਜਨਕ ਰਾਜ, ਸਕੱਤਰ ਸਿੰਘ, ਸੁਖਵੰਤ ਸਿੰਘ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवा अथॉरिटी पठानकोट की ओर से क्वार्टरली और अंडर ट्रायल रिव्यू कमेटी की मीटिंग की गई। पठानकोट 6 जनवरी (दीपक महाजन):-...
-
टिहरी । उत्तराखंड क्रांति दल ने उर्मिला महर को टिहरी जिलाध्यक्ष पद पर मनोनीत किया है। उर्मिला महर ने बताया कि केंद्रीय अध्यक्ष...
-
Hello Friends, Pragati Media's Astrology Institute team is such a team that works with astrology and in conjunction with science. You m...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
प्रत्येक बूथ पर मजबूत यूथ से बनेगी सपा सरकार : प्रेम बाल्मीकि कार्यकर्ताओं को क्रियाशील होकर करना होगा जनसंपर्क : आशीष अहारिया ल...
-
संक्रमण के इस दौर में अब नया खतरा आंखों की रोशनी ले सकता है ब्लैक फंगस अबतक कोरोना संक्रमण से परेशान लोगों के लिए एक नया खतरा सामने आ रह...
-
साहित्यकारों को गोष्ठियों के लिए एक भवन दूंगा: राम शकल --- 'मुठ्ठी भर मुस्कान', 'गरम पहाड़ पर नंगे पाँव' एवं 'थाती'...
-
पुलिस प्रशिक्षण विद्यालय में दीक्षांत समारोह सम्पन्न उमरिया- पुलिस प्रशिक्षण विद्यालय उमरिया में संचालित 36वें नवआरक्षक बुनियादी प्रशिक्षण ...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...

COMMENTS