*ਸੰਸਥਾ ਦੀ ਬਿਹਤਰੀ ਲਈ ਮੈਡਮ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਕਰ ਰਹੇ ਹਨ ਨਿਰੰਤਰ ਸਹਿਯੋਗ - ਪ੍ਰਿ. ਰਾਜਵਿੰਦਰ ਕੌਰ *
*ਗੁਰਦਾਸਪੁਰ 19 ਜੁਲਾਈ ( ਜਗਜੀਤ ਸਿੰਘ ਪੱਡਾ ,ਨੀਰਜ ਸ਼ਰਮਾ, ਜਸਬੀਰ ਸਿੰਘ ) *
*ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਫਲ਼ਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਪੰਜਾਬੀ ਮਾਸਟਰ ਸੁਰਿੰਦਰ ਮੋਹਨ ਦੇ ਯਤਨਾਂ ਨਾਲ਼ ਸੇਵਾ-ਮੁਕਤ ਮਿਊਜ਼ਿਕ ਮਿਸਟ੍ਰੈੱਸ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਵੱਲੋਂ ਸੰਸਥਾ ਵਿਖੇ ਫਲ਼ਦਾਰ ਬੂਟੇ ਅੰਬ, ਜਾਮਣ, ਅਮਰੂਦ ਤੋਂ ਇਲਾਵਾ ਵਿਰਾਸਤੀ ਬੂਟੇ ਪਿੱਪਲ, ਤਰੇਕ, ਨਿੰਮ ਅਤੇ ਅਰਜੁਨ ਦੇ ਬੂਟੇ ਲਗਵਾਏ ਗਏI ਵਧੇਰੀ ਜਾਣਕਾਰੀ ਦਿੰਦਿਆਂ ਸੁਰਿੰਦਰ ਮੋਹਨ ਨੇ ਦੱਸਿਆ ਕਿ ਮੈਡਮ ਸ਼ਮਾਂ ਸ਼ਰਮਾ ਜਿੱਥੇ ਹਰ ਸਾਲ ਲੋੜਬੰਦ ਬੱਚਿਆਂ ਨੂੰ ਕਾਪੀਆਂ ਪੈੱਨ ਵੰਡਦੇ ਹਨ, ਉੱਥੇ ਸਕੂਲ ਵਿੱਚ ਤਿਆਰ ਕੀਤੀ 'ਪੰਜਾਬੀ ਸੱਥ' ਲਈ ਪਹਿਲਾਂ ਵੀ ਸਹਿਯੋਗ ਕਰ ਚੁਕੇ ਹਨ ਅਤੇ ਅੱਜ ਵੀ ਪੰਜਾਬੀ ਕੋਠੇ ਲਈ ਯਾਦਗਾਰ ਸਮਾਨ ਭੇਟ ਕੀਤਾ ਹੈI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਮੈਡਮ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਦਾ ਸੰਸਥਾ ਲਈ ਨਿਰੰਤਰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਅਤੇ ਸਨਮਾਨ-ਚਿੰਨ੍ਹ ਭੇਟ ਕੀਤਾI ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਇਸ ਹਫ਼ਤੇ ਚੱਲ ਰਹੇ 'ਬਿਆਸ ਹਾਊਸ' ਵੱਲੋਂ ਸਕੂਲ ਸੁੰਦਰੀਕਰਨ, ਸਕੂਲ ਸਫ਼ਾਈ ਅਤੇ ਵਿਦਿਆਰਥਣਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ਼ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਲਈ ਹਾਊਸ ਇੰਚਾਰਜ ਮੈਡਮ ਜੀਵਨ ਜੋਤੀ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾI ਇਸ ਸਮੇਂ ਹੋਰਾਂ ਤੋਂ ਇਲਾਵਾ ਗੁਰਦੀਪ ਸਿੰਘ, ਪੰਕਜ ਸ਼ਰਮਾ, ਹਰਦੀਪ ਰਾਜ, ਅਮਿਤ ਮਹਾਜਨ, ਬਲਜਿੰਦਰ ਸਿੰਘ, ਰਕਸ਼ਾ ਦੇਵੀ, ਉਮਾ ਦੇਵੀ, ਸੋਨੀਆ ਵਾਲੀਆ ਅਤੇ ਸੁਰੇਖਾ ਗੁਪਤਾ ਵੀ ਹਾਜ਼ਰ ਸਨI*
[Important News]$type=slider$c=4$l=0$a=0$sn=600$c=8
अधिक खबरे देखे .
-
नाहन, 13 नवंबर : हिमाचल के मुख्यमंत्री ने रेणुका जी विधानसभा क्षेत्र में घोषणाओं का अंबाार लगाया है। नौहराधार में जनसभा को संबोधित करते हु...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
Coronavirus ) के खिलाफ पूरे देश में युद्ध जारी है. महामारी बन चु के इस वायरस के तेजी से बढ़ते मामलों पर ब्रेक लगाने के लिए सरकार ने पूरे दे...
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...
-
आजकल विश्वभर में महामारी कोरोना वायरस की बजह से दयनीय स्थति बनी हुई है ,ऐसी स्थिति में सभी का रोज़गार अस्त -व्यस्त हो गया है , ऐसी स्थिति ...
-
ਅੰਮ੍ਰਿਤਸਰ ,7 ਅਪ੍ਰੈਲ ,( ਵਿੱਕੀ /ਪੱਡਾ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ...
-
ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਬੀਤੇ ਦਿਨੀਂ ਔਲਖ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁਜਾ ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
उपायुक्त-सह-जिला दण्डाधिकारी श्रीमती नैंन्सी सहाय के निदेशानुसार अनुमंडल पदाधिकारी-सह-अनुमंडल दण्डाधिकारी श्री विशाल सागर की अध्यक्षता में ...

COMMENTS