ਪਾਵਰਕਾਮ ਦੇ ਖਪਤਕਾਰਾਂ ਨੂੰ ਹੁਣ ਸੁਵਿਧਾ ਕੇਂਦਰ ਵਿੱਚ ਮਿਲਣਗੀਆਂ ਸੇਵਾਵਾਂ - ਬਿਜਲੀ ਮੰਤਰੀ ਹਰਭਜਨ ਸਿੰਘ
ਵਿਧਾਇਕ ਸ਼ੈਰੀ ਕਲਸੀ ਨੇ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਬਟਾਲਾ ਤੋਂ ਸ਼ੁਰੂਆਤ ਕਰਨ ਲਈ ਸਰਕਾਰ ਦਾ ਕੀਤਾ ਧੰਨਵਾਦ
ਬਟਾਲਾ, 3 ਜੂਨ ( ਨੀਰਜ ਸ਼ਰਮਾ/ ਜਸਬੀਰ ਸਿੰਘ /ਜਰਨੈਲ ਸਿੰਘ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਦੀ ਸਹੂਲਤ ਲਈ ਬਟਾਲਾ ਸ਼ਹਿਰ ਤੋਂ ਇੱਕ ਨਵਾਂ ਤੇ ਨਿਵੇਕਲਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਪਾਵਰਕਾਮ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਬਿਨ੍ਹਾਂ ਕਿਸੇ ਖੁਆਰੀ ਦੇ ਹੁਣ ਤੁਰੰਤ ਨਿਪਟਾਰਾ ਹੋ ਸਕੇਗਾ। ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਇਸ ਪਾਇਲਟ ਪ੍ਰੋਜੈਕਟ ਦੀ ਸ਼ੁਰਆਤ ਅੱਜ ਬਟਾਲਾ ਸ਼ਹਿਰ ਵਿਖੇ ਸੁਵਿਧਾ ਕੇਂਦਰ ਦਾ ਉਦਘਾਟਨ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਅਤੇ ਪਾਵਰਕਾਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਬਟਾਲਾ ਸ਼ਹਿਰ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਦੀ ਸਹੂਲਤ ਲਈ ਬਣਾਏ ਗਏ ਸੁਵਿਧਾ ਕੇਂਦਰ ਦਾ ਉਦਘਾਟਨ ਕਰਨ ਮੌਕੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਸੁਵਿਧਾ ਕੇਂਦਰ ਹੈ ਜਿਥੇ ਹੁਣ ਪਾਵਰਕਾਮ ਵੱਲੋਂ ਆਪਣੇ ਖਪਤਕਾਰਾਂ ਨੂੰ ਕਾਗਜ਼ ਰਹਿਤ, ਫੇਸ ਲੈੱਸ ਅਤੇ ਸੰਪਰਕ ਰਹਿਤ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਸਹਾਇਤਾ ਬਕਸਾ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਖਪਤਕਾਰ ਆਪਣੀ ਸ਼ਿਕਾਇਤ ਲਿਖ ਕੇ ਪਾ ਸਕਦਾ ਹੈ ਜਿਸਦਾ ਵਿਭਾਗ ਵੱਲੋਂ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਵਰਕਾਮ ਵੱਲੋਂ ਸੁਵਿਧਾ ਕੇਂਦਰ ਵਿੱਚ ਮਿਸਡ ਕਾਲ, ਵੱਟਸਐਪ, ਈ-ਮੇਲ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਪਤਕਾਰ ਆਪਣੇ ਸਮਾਰਟ ਫੋਨ ਦੇ ਰਾਹੀਂ ਕਿਊ.ਆਰ. ਕੋਡ ਸਕੈਨ ਕਰਕੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਬਿਜਲੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਵਿਧੀਆਂ ਰਾਹੀਂ ਦਰਜ ਕਰਾਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਵਿਧਾ ਕੇਂਦਰ ਵਿੱਚ ਸਿੰਗਲ ਵਿੰਡੋ ਸੁਵਿਧਾ ਸ਼ੁਰੂੀ ਕੀਤੀ ਹੈ ਜੋ ਕਿ ਪੰਜਾਬ ਰਾਜ ਵਿੱਚ ਪਹਿਲੀ ਵਾਰ ਕੀਤਾ ਗਿਆ ਉਪਰਾਲਾ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਐਨਰਜੀ ਆਡਿਟ, ਜੀ.ਆਈ.ਐੱਸ ਅਤੇ ਡਾਟਾ ਘੋਖਣ ਦੀ ਖਿੜਕੀ ਖੋਲਣ ਦੀ ਸੁਵਿਧਾ ਦੇਣ ਦੀ ਵੀ ਤਜਵੀਜ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਬਟਾਲਾ ਵਿੱਚ ਸ਼ੁਰੂ ਕੀਤੇ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਬਟਾਲਾ ਸ਼ਹਿਰ ਤੋਂ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਜਿਥੇ ਲੋਕਾਂ ਦੇ ਸਮੇਂ ਦੀ ਬਚਤ ਕਰਨਗੇ ਓਥੇ ਨਾਲ ਹੀ ਲੋਕਾਂ ਦੀ ਖੱਜਲ-ਖੁਆਰੀ ਵੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਕੇਂਦਰ ਬਟਾਲਾ ਵਾਸੀਆਂ ਲਈ ਵੱਡੀ ਸੁਵਿਧਾ ਲੈ ਕੇ ਆਵੇਗਾ।
ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਚੀਫ ਇੰਜੀਨੀਅਰ ਪਾਵਰਕਾਮ ਡੀ.ਕੇ. ਸ਼ਾਰਦਾ, ਚੀਫ ਇੰਜੀਨੀਅਰ ਪਰਵਿੰਦਰ ਸਿੰਘ, ਚੀਫ ਇੰਜੀਨੀਅਰ ਬਾਰਡਰ ਜੋਨ ਬਾਲ ਕਿਸ਼ਨ, ਡਿਪਟੀ ਚੀਫ ਇੰਜੀਨੀਅਰ ਗੁਰਦਾਸਪੁਰ ਅਰਵਿੰਦਰਜੀਤ ਸਿੰਘ ਬੋਪਾਰਾਏ, ਡਿਪਟੀ ਚੀਫ ਇੰਜੀਨੀਅਰ ਜਗਜੀਤ ਸਿੰਘ, ਡਿਪਟੀ ਚੀਫ ਇੰਜੀਨੀਅਰ ਜਸਵੰਤ ਜਫ਼ਰ, ਡੀ.ਆਰ ਬੰਗੜ, ਐਡੀਸ਼ਨਲ ਐੱਸ.ਈ. ਸੁਰੇਸ਼ ਕੁਮਾਰ, ਐਕਸੀਅਨ ਜਗਜੋਤ ਸਿੰਘ, ਐਕਸੀਅਨ ਮੋਹਤਮ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਹਰਜੋਤ ਸਿੰਘ, ਮਲਕੀਤ ਸਿੰਘ, ਯਸਪਾਲ ਚੌਹਾਨ, ਐਡਵੋਕੇਟ ਭਰਤ ਅਗਰਵਾਲ, ਕੌਂਸਲਰ ਰਾਜੇਸ਼ ਤੁਲੀ, ਸਰਦੂਲ ਸਿੰਘ, ਪਿ੍ਰੰਸ ਰੰਧਾਵਾ, ਬਲਵਿੰਦਰ ਮਿੰਟਾ, ਰਾਕੇਸ਼ ਤੁਲੀ, ਗੁਰਜੰਟ ਸਿੰਘ, ਕਾਕੇ ਸ਼ਾਹ, ਉਪਦੇਸ਼ ਕੁਮਾਰ ਪੀ.ਏ, ਮਾਣਕ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
राज्य में शीघ्र ही बनेगा खेल विश्वविद्यालय- सीएम धामी कोटी कलोनी।। मुख्यमंत्री ने मेडिकल कॉलेज नई टिहरी की सड़कों का हॉट मिक्सि...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
अंतरराष्ट्रीय महिला दिवस लैंगिक समानता वर्ष के रूप में मनाया जाएगा : प्रतिभा देवी - प्रकृति विधान फाउंडेशन द्वारा आयोजित हुआ कार्यक्रम। -सा...
-
ਅੰਮ੍ਰਿਤਸਰ, 17ਅਗਸਤ ( ਜਸਬੀਰ ਸਿੰਘ, ਜਗਜੀਤ ਸਿੰਘ ਪੱਡਾ, ਬਲਵੰਤ ਸਿੰਘ ਭਗਤ)-- ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਸਤਿਆ ਭਾਰਤੀ ਸਕੂਲ ਵਰਿਆਮ ਨੰਗ...
-
चुनाव नजदीक आते ही आई मुख्यमंत्री जी को जसवां प्रागपुर की याद।कोंग्रेसी नेता सुरेंद्र मनकोटिया ने बीजेपी सरकार व् मंत्री पर किये तीखे प्रह...
COMMENTS