3 ਕਿਸਤਾਂ ਵਿਚ 5000 ਰੁਪਏ ਦੀ ਮਿਲਦੀ ਹੈ ਮਦਦ
ਸਕੀਮ ਦਾ ਲਾਭ ਲੈਣ ਲਈ ਆਂਗਣਬਾੜੀ ਕੇਂਦਰਾਂ ਨਾਲ ਕੀਤਾ ਜਾਵੇ ਰਾਬਤਾ
ਬਟਾਲਾ, 31 ਮਈ ( ਨੀਰਜ ਸ਼ਰਮਾ ਜਸਬੀਰ ਸਿੰਘ ) - ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਗਰਭਵਤੀ ਔਰਤਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਸਕੀਮ ਤਹਿਤ ਲਾਭਪਾਤਰੀ ਨੂੰ ਤਿੰਨ ਕਿਸਤਾਂ ਵਿਚ 5000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਤਾਂ ਜੋ ਉਹ ਚੰਗੀ ਖੁਰਾਕ ਖਾ ਸਕਣ। ਇਸ ਨਾਲ ਜੱਚਾ ਬੱਚਾ ਦੋਹਾਂ ਦੀ ਸਿਹਤ ਚੰਗਾ ਪੋਸ਼ਣ ਮਿਲਣ ਨਾਲ ਵਧੀਆ ਰਹਿੰਦੀ ਹੈ।
ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਵਾਰ ਮਾਂ ਬਣਨ ਜਾ ਰਹੀਆਂ ਔਰਤਾਂ ਲਈ ਸਰਕਾਰ ਵੱਲੋਂ ਇਹ ਵਿੱਤੀ ਮਦਦ ਮੁਹਈਆ ਕਰਵਾਈ ਜਾਂਦੀ ਹੈ। ਇਸ ਲਈ ਬਿਨੈਕਾਰ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਕਾਰਪੋਰੇਸ਼ਨ ਵਿਚ ਨੌਂਕਰੀ ਨਾ ਕਰਦੀ ਹੋਵੇ। ਇਸ ਲਈ ਲਾਭਪਾਤਰੀ ਅਤੇ ਉਸਦੇ ਪਤੀ ਦੇ ਅਧਾਰ ਕਾਰਡ ਅਤੇ ਲਾਭਪਾਤਰੀ ਦੇ ਬੈਂਕ ਖਾਤੇ ਦੀ ਡਿਟੇਲ ਸਮੇਤ ਆਂਗਣਬਾੜੀ ਕੇਂਦਰ ਵਿਖੇ ਅਰਜੀ ਦਿੱਤੀ ਜਾ ਸਕਦੀ ਹੈ।
ਵਿਧਾਇਕ ਕਲਸੀ ਨੇ ਦੱਸਿਆ ਕਿ ਮਾਤਰੂ ਵੰਦਨਾ ਸਕੀਮ ਤਹਿਤ ਪਹਿਲੀ ਕਿਸਤ ਵਜੋਂ 1000 ਰੁਪਏ ਔਰਤ ਦੇ ਗਰਭਧਾਰਨ ਦੇ 150 ਦਿਨਾਂ ਦੇ ਅੰਦਰ ਅੰਦਰ ਨੇੜਲੇ ਆਂਗਣਬਾੜੀ ਕੇਂਦਰ ਤੇ ਰਜਿਸਟੇ੍ਰਸ਼ਨ ਕਰਵਾਉਣ ’ਤੇ ਮਿਲਦੇ ਹਨ। ਇਸੇ ਤਰਾਂ ਗਰਭਵਤੀ ਔਰਤ ਦਾ ਸਿਹਤ ਵਿਭਾਗ ਵੱਲੋਂ ਘੱਟੋ ਘੱਟ ਇਕ ਜਣੇਪਾ ਪ੍ਰੀ ਨੇਟਲ ਹੋਣ ਤੇ ਗਰਭਧਾਰਨ ਦੇ 180 ਦਿਨ ਪੂਰੇ ਹੋਣ ਤੇ 2000 ਰੁਪਏ ਦੀ ਕਿਸਤ ਦਿੱਤੀ ਜਾਂਦੀ ਹੈ। ਇਸੇ ਤਰਾਂ ਤੀਜੀ ਕਿਸਤ ਵਜੋਂ 2000 ਰੁਪਏ ਬੱਚੇ ਦੇ ਜਨਮ ਤੋਂ ਬਾਅਦ ਜਨਮ ਦੀ ਰਜਿਸ਼ਟੇ੍ਰਸ਼ਨ ਹੋਣ ਤੋਂ ਬਾਅਦ ਅਤੇ ਪਹਿਲੇ ਚਰਣ ਦਾ ਟੀਕਾਕਰਨ ਪੂਰਾ ਹੋਣ ਤੇ ਦਿੱਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿੱਤੀ ਮਦਦ ਸਿੱਧੇ ਬੈਂਕ ਖਾਤੇ ਵਿਚ ਭੇਜੀ ਜਾਂਦੀ ਹੈ ਅਤੇ ਇਸ ਨਾਲ ਚੰਗੀ ਖੁਰਾਕ ਸਦਕਾ ਜੱਚਾ ਬੱਚਾ ਦੀ ਮੌਤ ਦਰ ਘੱਟ ਕਰਨ ਵਿਚ ਵੀ ਇਹ ਯੋਜਨਾ ਸਹਾਈ ਹੋ ਰਹੀ ਅਤੇ ਜੱਚਾ ਬੱਚਾ ਸਿਹਤਮੰਦ ਰਹਿੰਦੇ ਹਨ। ਉਨਾਂ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
[Corona Virus]$type=slider$c=8$l=0$a=0$sn=600
अधिक खबरे देखे .
-
हिमाचल प्रदेश : पूरा हुआ 14 वर्षों का वनवास अब तो विभाग में समायोजित करें सरकार ग्राम रोजगार सेवक हिमाचल प्रदेश ( Government Gram Rozgar Sev...
-
सिरमौर : GSSS लाना चैता की कार्यवाहक प्रधानाचार्य श्रीमती मीनाक्षी ने बताया कि पलक तोमर पुत्री श्री योगराज गाँव चेवडी ने 500/469 94% अंक...
-
सिरमौर : नौहराधार तहसील के भूटली मानल के पास एक दर्दनाक हादसे मे तीन व्यक्तियो की मौत व एक व्यक्ति के घायल होने का समाचार मिला है । ...
-
रा० व० मा० पाठशाला लाना चैता के पांच छात्रों को लैपटॉप की सोगात प्रदान की गई | इस पाठशाला के छात्रों ने Laptop हासिल कर एक रिकार्ड कायम किय...
-
कण्डीसौड़ः विकासखंड थौलधार की क्षेत्र पंचायत की बैठक ब्लाक प्रमुख श्रीमती प्रभा बिष्ट की अध्यक्षता में आयोजित की गई। बीडीसी में ...
-
गिरिडीह जिले में एक महिला किसान की निर्मम हत्या कर दी गई है. घटना को उस वक्त अंजाम दिया गया है जब महिला खेत से सब्जी तोड़ने के बाद वापस अपने ...
-
આજે જળ સંચય અભિયાન અંતર્ગત થેરવાડા મુકામે બેઠક મળી... જળ એ જ જીવન છે. પાણી આપણા સૌની પ્રાથમિક જરૂરિયાત છે. આજે ભૂમિગત જળ 1200 ફૂટે પહોંચ્યા...
-
ਨਜ਼ਦੀਕੀ ਰਿਸ਼ਤੇਦਾਰ ਮਾਸੀ-ਮਾਸੜ ਨੂੰ ਮਿਲਣ ਪਹੁੰਚਿਆ ਅਰਸ਼ਦੀਪ। ਅੰਮ੍ਰਿਤਸਰ,31 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ...
-
थौलधार :nभगवान नागराजा धाम कांगुड़ा में पहुंचे मुख्यमंत्री पुष्कर सिंह धामी ने हैली पैड पर उतरते ही जनता को अभिवादन किया. नागराजा...
-
- ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ, ਤਨਖਾਹ ਕਮਿਸ਼ਨ ਦੀ ਥਾਂ ਉਤੇ ‘ਅਨਾਮਲੀ ਕਮੇਟੀ’, ਮਹਿੰਗਾਈ ਭੱਤਾ, ਪਰਖਕਾਲ ਸਮਾਂ ਘ...
COMMENTS