ਮਾਮੂਨ ਦੇ ਦੁਕਾਨਦਾਰਾਂ ਨੇ ਡਿਫੈਂਸ ਰੋਡ ਦੀ ਦੇਖਭਾਲ ਨਾ ਕਰਨ ’ਤੇ ਰੋਸ ਪ੍ਰਗਟਾਇਆ.
ਵਪਾਰ ਮੰਡਲ ਮਾਮੂਨ ਦੇ ਪ੍ਰਧਾਨ ਸੰਜੀਵ ਮਹਾਜਨ ਦੀ ਅਗਵਾਈ ਹੇਠ ਮਾਮੂਨ ਦੇ ਦੁਕਾਨਦਾਰਾਂ ਨੇ ਡਿਫੈਂਸ ਰੋਡ ਦੀ ਸਾਂਭ-ਸੰਭਾਲ ਨਾ ਕਰਨ ’ਤੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮਨਜੀਤ ਗਿੱਲ, ਸੀਨੀਅਰ ਮੀਤ ਪ੍ਰਧਾਨ ਸੋਹਣ ਲਾਲ, ਮੀਤ ਪ੍ਰਧਾਨ ਵਿਨੋਦ ਮਹਾਜਨ, ਡਾ. ਸੁਮਿਤ ਮਹਾਜਨ, ਅਸ਼ਵਨੀ ਸ਼ਰਮਾ, ਅਨਿਲ ਰਾਮਪਾਲ, ਕਮਲ ਰਾਮਪਾਲ, ਕਾਲਾ ਸਿੰਘ, ਸੁਲੀਦਾਰ ਸ਼ਿੰਦਾ ਆਦਿ ਨੇ ਦੱਸਿਆ ਕਿ ਮਾਮੂਨ ਤੋਂ ਨਿਕਲਦੀ ਡਿਫੈਂਸ ਰੋਡ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਹਰ ਰੋਜ਼ ਇਸ ਸੜਕ 'ਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਜਿਸ ਦਾ ਮੁੱਖ ਕਾਰਨ ਹੈ | ਟੁੱਟੀ ਹੋਈ ਡਿਫੈਂਸ ਰੋਡ ਹੈ।ਇਸ ਸੜਕ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਕੰਮ ਪਿਛਲੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕਰਵਾਇਆ ਗਿਆ ਸੀ।ਮਾਮੂਨ ਦੇ ਟੀ ਪੁਆਇੰਟ ਤੋਂ ਗੁਰਦੁਆਰਾ ਸਾਹਿਬ ਦੇ ਪਿੱਛੇ ਥੋੜੀ ਦੂਰ ਤੱਕ ਇਹ ਸੜਕ ਬਣੀ ਸੀ। ਲੰਬਾਈ ਅੱਧਾ ਕਿਲੋਮੀਟਰ ਵੀ ਨਹੀਂ ਹੈ ਠੇਕੇਦਾਰ ਵੱਲੋਂ ਕੰਮ ਬੰਦ ਕਰ ਦਿੱਤਾ ਗਿਆ ਹੈ।ਮਾਮੂਨ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਛਾਜਲੀ ਚੌਕ ਤੱਕ ਪੂਰੀ ਡਿਫੈਂਸ ਸੜਕ ਦੀ ਹਾਲਤ ਖਸਤਾ ਹੈ।ਇਸ ਸੜਕ ਦੀ ਲੰਬਾਈ ਢਾਈ ਕਿਲੋਮੀਟਰ ਦੇ ਕਰੀਬ ਹੈ, ਜੋ ਕਿ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।
COMMENTS