ਅੰਮ੍ਰਿਤਸਰ4 ਅਪ੍ਰੈਲ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਨਹਿਰੀ ਪਟਵਾਰ ਯੂਨੀਅਨ (ਰਜਿ:) ਪੰਜਾਬ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਇਕ ਉਚ ਪੱਧਰੀ ਵਫਦ ਵੱਲੋ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਦੀ
ਅਗਵਾਈ ਹੇਠ ਜਲ ਸਰੋਤ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸੰਕਰ ਜਿੰਪਾ ਜੀ ਨੂੰ ਦਿੱਤੇ ਇੱਕ ਲਿਖਤੀ ਮੰਗ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਭੰਗ ਕੀਤੇ ਭੌਂ ਸੁਧਾਰ ਮੰਡਲ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਫੀਲਡ ਰੇਕਲਾਮੇਸਨ ਸਹਾਇਕਾਂ ਦੀਆਂ ਪੋਸਟਾਂ ਵੀ ਖਤਮ ਕਰ ਦਿੱਤੀਆਂ ਗਈਆਂ ਹਨ।ਜਿਸ ਨਾਲ ਇਨ੍ਹਾਂ ਕਰਮਚਾਰੀਆਂ ਵਿੱਚ ਬੜੀ ਬੇਚੈਨੀ ਅਤੇ ਮਾਯੂਸੀ ਪਾਈ ਜਾ ਰਹੀ ਹੈ।ਜਦ ਕਿ ਇਹਨਾਂ ਕਰਮਚਾਰੀਆਂ ਦਾ ਨਹਿਰੀ ਪਟਵਾਰੀਆਂ ਨਾਲ ਮਿਲਦਾ ਜੁਲਦਾ ਕੰਮ ਹੈ ਅਤੇ ਇਹਨਾਂ ਕਰਮਚਾਰੀਆਂ ਦੀ ਗਿਣਤੀ ਵੀ ਹੁਣ ਸਾਰੇ ਮਹਿਕਮੇ ਵਿੱਚ ਸਿਰਫ 9 ਦੇ ਕਰੀਬ ਬਣਦੀ ਹੈ, ਨੂੰ ਵਿੱਦਿਅਕ ਯੋਗਤਾ ਵਿੱਚ ਛੋਟ ਦੇ ਕੇ ਤਜਰਬੇ ਦੇ ਅਧਾਰ ਤੇ ਨਹਿਰੀ ਪਟਵਾਰੀ ਪਦ ਉਨਤ ਕੀਤਾ ਜਾਵੇ।ਉਕਤ ਮੁਲਾਜ਼ਮ ਆਗੂਆਂ ਵੱਲੋਂ ਮੰਤਰੀ ਜਲ ਸਰੋਤ ਵਿਭਾਗ ਪੰਜਾਬ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਮਹਿਕਮੇ ਵਿੱਚ ਕਲੈਰੀਕਲ ਕਾਮਿਆਂ ਦੀ ਕਲਰਕ ਤੋਂ ਸੁਪਰਡੈਂਟ ਤੱਕ ਦੀ ਪਦ ਉੱਨਤੀ ਲਈ ਵਿੱਦਿਅਕ ਯੋਗਤਾ ਦਸਵੀਂ ਪਾਸ ਹੈ,ਪ੍ਰੰਤੂ ਮਹਿਕਮੇ ਵਿੱਚ ਕੰਮ ਕਰਦੇ ਦਰਜਾ ਤਿੰਨ ਫੀਲਡ ਰੇਕਲਾਮੇਸਨ ਸਹਾਇਕਾਂ ਜਿੰਨ੍ਹਾਂ ਦਾ ਨਹਿਰੀ ਪਟਵਾਰੀਆਂ ਨਾਲ ਮਿਲਦਾ ਜੁਲਦਾ ਕੰਮ ਹੈ, ਦੀ 15 ਪ੍ਰਤੀਸ਼ਤ ਕੋਟੇ ਅਧੀਨ ਪਦ ਉੱਨਤੀ ਲਈ ਵਿੱਦਿਅਕ ਯੋਗਤਾ ਬੀ ਏ ਰੱਖੀ ਗਈ ਹੈ।ਜੋ ਕਿ ਇਨ੍ਹਾਂ ਕਰਮਚਾਰੀਆਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ।ਜਦ ਕਿ ਇਸੇ ਹੀ ਮਹਿਕਮੇ ਵਿੱਚ ਪਟਵਾਰੀ ਤੋਂ ਐਚ ਆਰ ਸੀ ਤੱਕ ਦੀ ਪਦ ਉੱਨਤੀ ਲਈ ਵਿੱਦਿਅਕ ਯੋਗਤਾ ਦਸਵੀਂ ਪਾਸ ਹੀ ਹੈ।ਉਕਤ ਆਗੂਆਂ ਨੇ ਮੰਤਰੀ ਜਲ ਸਰੋਤ ਵਿਭਾਗ/ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਕਮੇ ਵਿੱਚ 15 - 20 ਸਾਲਾਂ ਤੋਂ ਕੰਮ ਕਰਦੇ ਫੀਲਡ ਰੇਕਲਾਮੇਸਨ ਸਹਾਇਕਾਂ ਦੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਵਿੱਦਿਅਕ ਯੋਗਤਾ ਵਿੱਚ ਛੋਟ ਦੇ ਕੇ ਕਲਰਕਾਂ ਦੀ ਤਰ੍ਹਾਂ ਦਸਵੀਂ ਪਾਸ ਵਿੱਦਿਅਕ ਯੋਗਤਾ ਦੇ ਅਧਾਰ ਤੇ ਹੀ ਨਹਿਰੀ ਪਟਵਾਰੀ ਪਦ ਉਨਤ ਕੀਤਾ ਜਾਵੇ।ਹੋਰਨਾਂ ਤੋਂ ਇਲਾਵਾ ਵਫਦ ਵਿੱਚ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪਨੂੰ ਅਤੇ ਰਾਜਦੀਪ ਸਿੰਘ ਚੰਦੀ,ਸਰਪ੍ਰਸਤ ਸੰਤੋਸ਼ ਕੁਮਾਰ, ਚੇਅਰਮੈਨ ਸੁਭਾਸ਼ ਚੰਦਰ ਮੋਦਗਿੱਲ ਅਤੇ ਪ੍ਰਦੀਪ ਕੁਮਾਰ,ਨਿਸ਼ਾਨ ਸਿੰਘ ਰੰਧਾਵਾ, ਰਣਵੀਰ ਸਿੰਘ, ਹਰਨੇਕ ਸਿੰਘ,ਗੁਰਨਿਸਾਨ ਸਿੰਘ,ਹਰਜਿੰਦਰ ਸਿੰਘ ਵੇਰਕਾ,ਸੁਰਜੀਤ ਸਿੰਘ,ਬਲਦੇਵ ਸਿੰਘ ਫੌਜੀ,ਗੁਰਮੇਜ ਸਿੰਘ ਬੀ ਏ,ਸਤਿੰਦਰ ਸਿੰਘ,ਸੁਰਿੰਦਰਪਾਲ ਸਿੰਘ,ਸਰਬਜੀਤ ਸਿੰਘ,ਚੰਦਰ ਜੀ ਹੁਸ਼ਿਆਰਪੁਰ,ਦਵਿੰਦਰ ਮੰਡੇਰ,ਰਮਨ ਸਿੰਘ ਰੋਪੜ,ਹਰਪ੍ਰੀਤ ਸਿੰਘ ਬਠਿੰਡਾ,ਜਗਦੀਪ ਰਾਏਕੋਟ,ਰਜਿੰਦਰ ਸਰਮਾ,ਕੁਲਦੀਪ ਸਿੰਘ,ਜਗਮੋਹਨ ਸਿੰਘ ਢਿੱਲੋਂ,ਸੁਖਜੀਤ ਮੁਕਤਸਰ, ਉਂਕਾਰ ਸਿੰਘ ,ਚੰਦਰਦੀਪ ਸਿੰਘ, ਰਮਨ ਪਰਮਾਰ,ਅੰਕਿਤ ਸਰਮਾ, ਅਮ੍ਰਿਤਪਾਲ ਸਿੰਘ,ਵਿਸਾਲ ਭਨੋਟ,ਅਸ਼ਵਨੀ ਕੁਮਾਰ,ਰਣਜੋਧ ਸਿੰਘ ਢਿੱਲੋਂ,ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ-: ਜਲ ਸਰੋਤ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਸੰਕਰ ਜਿੰਪਾ ਨੂੰ ਮੰਗ ਪੱਤਰ ਦੇਂਦੇ ਹੋਏ ਯੂਨੀਅਨ ਦੇ ਸੂਬਾਈ ਆਗੂ ਜਸਕਰਨ ਸਿੰਘ ਗਹਿਰੀ ਬੁੱਟਰ,ਹਰਵਿੰਦਰ ਸਿੰਘ ਰੌਣੀ ਅਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਅੰਮ੍ਰਿਤਸਰ 20 ਮਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖ਼ਾਦ ਸੰਸਥਾ ਇਫਕੋ ਵੱਲੋਂ ...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
COMMENTS