ਖੰਡ ਮਿੱਲ ਦੀ ਸਮਰੱਥਾ ਵੱਧਣ ਨਾਲ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਹੋਣ ਦੇ ਨਾਲ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ - ਵਿਧਾਇਕ ਸ਼ੈਰੀ ਕਲਸੀ
ਬਟਾਲਾ, 18 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) - ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸਮਰੱਥਾ 3500 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਤੱਕ ਵੱਧਣਯੋਗ ਕਰਨ ਸਮੇਤ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕਰ
ਦਿੱਤੀ ਗਈ ਹੈ, ਜਿਸਦੀ ਟਰਬਾਈਨ ਲਗਾਉਣ ਦੀ ਸ਼ੁਭ ਸ਼ੁਰੂਆਤ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤੀ ਗਈ। ਖੰਡ ਮਿੱਲ ਵਿੱਚ ਟਰਬਾਈਨ ਲਗਾਉਣ ਲਈ ਵਿਧਾਇਕ ਸ੍ਰੀ ਸ਼ੈਰੀ ਕਲਸੀ ਅਤੇ ਮਿੱਲ ਮੈਨੇਜਮੈਂਟ ਵੱਲੋਂ ਭੂਮੀ ਪੂਜਨ ਕੀਤਾ ਗਿਆ।
ਕੋ-ਜਨਰੇਸ਼ਨ ਪਲਾਂਟ ਲਗਾਉਣ ਦੀ ਅਰੰਭਤਾ ਕਰਦਿਆਂ ਬਟਾਲਾ ਦੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਖੰਡ ਮਿੱਲ ਦੀ ਸਮਰੱਥਾ ਵਧਣ ਅਤੇ ਕੋ-ਜਨਰੇਸ਼ਨ ਪਲਾਂਟ ਲੱਗਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਟਾਲਾ ਖੰਡ ਮਿੱਲ ਦੇ 1500 ਟੀਸੀਡੀ ਦੇ ਪੁਰਾਣੇ ਪਲਾਂਟ ਦੀ ਥਾਂ ਨਵੀਂ ਤਕਨੀਕ ਵਾਲਾ 3500 ਟੀਸੀਡੀ ਦਾ ਨਵਾਂ ਸ਼ੂਗਰ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਨੂੰ ਭਵਿੱਖ ਵਿੱਚ 5000 ਟੀਸੀਡੀ ਤੱਕ ਵਧਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮਿੱਲ ਵਿੱਚ 14 ਮੈਗਾਵਾਟ ਦਾ ਕੋ-ਜਨ ਪ੍ਰੋਜੈਕਟ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ ਵਧਣ ਨਾਲ ਕਿਸਾਨ ਗੰਨੇ ਦੀ ਫਸਲ ਦੀ ਵੱਧ ਕਾਸ਼ਤ ਕਰਨਗੇ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਮਜਬੂਤ ਹੋਵੇਗੀ ਅਤੇ ਨਵਾਂ ਪਲਾਂਟ ਲੱਗਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਜਲਦੀ ਕਿਸਾਨ ਭਰਾਵਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ।
ਪਲਾਂਟ ਲਗਾਉਣ ਵਾਲੀ ਫਰਮ ਮੈਸ. ਐੱਸ.ਐੱਸ. ਇੰਜੀਨੀਅਰਜ਼ ਪੂਨੇ ਦੇ ਡਾਇਰੈਕਟਰ ਸ੍ਰੀ ਐੱਸ.ਐੱਸ. ਬੱਧ ਵੱਲੋਂ ਦੱਸਿਆ ਗਿਆ ਕਿ ਇਹ ਪਲਾਂਟ ਲਗਭਗ 15 ਮਹੀਨਿਆਂ ਵਿੱਚ ਲੱਗਕੇ ਤਿਆਰ ਹੋ ਜਾਵੇਗਾ ਜਿਸ ਵਿੱਚ ਉੱਚ ਪੱਧਰ ਦੀ ਆਧੁਨਿਕ ਮਸ਼ੀਨਰੀ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਡਬਲ ਰੀਫਾਈਨਰੀ ਅਤੇ ਫਾਰਮਾ ਸ਼ੂਗਰ ਦਾ ਉਤਪਾਦਨ ਹੋਵੇਗਾ, ਜਿਸ ਦੀ ਵਰਤੋਂ ਗੁਲੀਕੋਜ਼, ਦਵਾਈਆਂ ਅਤੇ ਹੋਰ ਪ੍ਰੋਡਕਟਸ ਆਦਿ ਵਿੱਚ ਕੀਤੀ ਜਾਵੇਗੀ।
ਮਿੱਲ ਦੇ ਜਨਰਲ ਮੈਨੇਜਰ ਡਾ. ਐੱਸ.ਪੀ. ਸਿੰਘ ਨੇ ਦੱਸਿਆ ਕਿ ਬਟਾਲਾ ਖੰਡ ਮਿੱਲ ਵਿੱਚ 3500 ਟੀਸੀਡੀ ਸਮਰੱਥਾ ਦਾ ਆਧੁਨਿਕ ਤਕਨੀਕ ਦਾ ਨਵਾਂ ਸ਼ੂਗਰ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਫਾਰਮਾ ਗਰੇਡ ਦੀ ਖੰਡ ਦਾ ਉਤਪਾਦਨ ਕੀਤਾ ਜਾਵੇਗਾ ਜੋ ਕਿ ਮਾਰਕਿਟ ਵਿੱਚ ਮੌਜੂਦਾ ਖੰਡ ਦੇ ਰੇਟਾਂ ਦੇ ਮੁਕਾਬਲੇ ਲਗਭਗ ਦੁਗਣੇ ਰੇਟਾਂ (70-100 ਰੁਪਏ ਪ੍ਰਤੀ ਕਿਲੋਗ੍ਰਾਂਮ) ’ਤੇ ਵਿਕੇਗੀ। ਇਸ ਤੋਂ ਇਲਾਵਾ ਕੋ-ਜਨਰੇਸ਼ਨ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ 14 ਮੈਗਾਵਾਟ ਬਿਜਲੀ ਵਿਚੋਂ 5 ਮੈਗਾਵਾਟ ਬਿਜਲੀ ਮਿੱਲ ਵੱਲੋਂ ਵਰਤੀ ਜਾਵੇਗੀ ਅਤੇ 9 ਮੈਗਾਵਾਟ ਸਰਕਾਰੀ ਗ੍ਰਿਡ ਨੂੰ ਵੇਚੀ ਜਾਵੇਗੀ ਜਿਸ ਨਾਲ ਮਿੱਲ ਨੂੰ ਵਾਧੂ ਵਿੱਤੀ ਲਾਭ ਹੋਵੇਗਾ ਅਤੇ ਮਿੱਲ ਆਪਣੇ ਪੱਧਰ ’ਤੇ ਕਿਸਾਨਾਂ ਨੂੰ ਗੰਨੇ ਦੀ ਕੀਮਤ ਦੀ ਅਦਾਇਗੀ ਕਰਨ ਦੇ ਸਮਰੱਥ ਹੋ ਸਕੇਗੀ।
ਇਸ ਮੌਕੇ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਕਾਹਲੋਂ, ਸ. ਬੇਅੰਤ ਸਿੰਘ ਵੜੈਚ ਵਾਈਸ ਚੇਅਰਮੈਨ, ਗੁਰਵਿੰਦਰਪਾਲ ਸਿੰਘ ਕਾਹਲੋਂ, ਗੁਰਬਚਨ ਸਿੰਘ ਬਾਜਵਾ, ਸਵਿੰਦਰ ਸਿੰਘ ਰੰਧਾਵਾ, ਸ੍ਰੀਮਤੀ ਬਲਵਿੰਦਰ ਕੌਰ (ਸਾਰੇ ਡਾਇਰੈਕਟਰ), ਅਰਵਿੰਦਰਪਾਲ ਸਿੰਘ ਕੈਰੋਂ ਸੀਸੀਡੀਓ, ਚੀਫ ਇੰਜੀਨੀਅਰ ਕਿਰਨਦੀਪ ਕੌਰ ਬੋਪਾਰਾਏ, ਚੀਫ ਕੈਮਿਸ਼ਟ ਖੁਸ਼ੀ ਰਾਮ, ਅਰਵਿੰਦਰ ਸਿੰਘ ਲੇਖਾਕਾਰ, ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ, ਸਲਵਿੰਦਰ ਸਿੰਘ ਰੰਧਾਵਾ ਸੁਪਰਡੈਂਟ, ਲਖਵਿੰਦਰ ਸਿੰਘ ਪ੍ਰਧਾਨ ਮਿੱਲ ਵਰਕਰਜ਼ ਯੂਨੀਅਨ, ਪਰਮਜੀਤ ਸਿੰਘ ਬਾਜਵਾ, ਮਾਣਕ ਮਹਿਤਾ, ਉਪਦੇਸ਼ ਕੁਮਾਰ, ਮਿੱਲ ਦੇ ਸਮੂਹ ਕਰਮਚਾਰੀ ਅਤੇ ਇਲਾਕੇ ਦੇ ਕਿਸਾਨ ਭਰਾ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਅੰਮ੍ਰਿਤਸਰ 20 ਮਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖ਼ਾਦ ਸੰਸਥਾ ਇਫਕੋ ਵੱਲੋਂ ...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
COMMENTS