ਸੁਨਾਮ ਊਧਮ ਸਿੰਘ ਵਾਲਾ 8ਮਾਰਚ (ਪੀਟੂ ਬਾਂਸਲ)ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਵੂਮੈਨ ਵੈੱਲਫੇਅਰ ਕਲੱਬ ਵੱਲੋਂ ਪ੍ਰਿੰਸੀਪਲ / ਡੀ .ਡੀ .
ਓ ਮੈਡਮ ਕਾਮਨੀ ਗੁਪਤਾ ਦੀ ਰਹਿਨੁਮਾਈ ਅੰਦਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਭਾਸ਼ਣ ਕਵਿਤਾ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਤਨੀਸ਼ਾ ਕਮਲਪ੍ਰੀਤ ਕੌਰ ਪ੍ਰਿੰਸ ਗੋਇਲ ਕਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ ਭਾਸ਼ਣ ਮੁਕਾਬਲੇ ਵਿੱਚ ਸਿਮਰਨਜੀਤ ਕੌਰ ,ਪਲਕ ਗੋਇਲ ਸੋਨੀ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹੇ ਕਵਿਤਾ ਉਚਾਰਣ ਵਿੱਚ ਸਲੋਨੀ ਪਹਿਲਾਂ ਗੁਰਮੀਤ ਕੌਰ ਦੂਜਾ ਅਤੇ ਸੰਦੀਪ ਕੌਰ, ਸੰਦੀਪ ਭੰਗੂ ਤੀਜੇ ਸਥਾਨ ਤੇ ਰਹੀਆਂ ਲੇਖ ਮੁਕਾਬਲੇ ਵਿੱਚ ਕਿਰਨ ਕੌਰ ਅਤੇ ਰੁਪਿੰਦਰ ਕੌਰ ਪਹਿਲਾ ਸਥਾਨ ਪੂਜਾ ਦੂਜਾ ਸਥਾਨ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਮੌਕੇ ਵੂਮੈਨ ਵੈੱਲਫੇਅਰ ਕਲੱਬ ਦੇ ਮੁਖੀ ਡਾ ਮੁਨੀਤਾ ਜੋਸ਼ੀ ਨੇ ਲੜਕੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ ਵਾਈਸ ਪ੍ਰਿੰਸੀਪਲ ਡਾ ਅਚਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੀਤੀ ਇਨਾਮ ਵੰਡੇ ਇਸ ਮੌਕੇ ਤੇ ਪ੍ਰੋ ਪ੍ਰਭਜੀਤ ਕੌਰ, ਪ੍ਰੋ ਸੰਦੀਪ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ ਕਲੱਬ ਦੇ ਬਾਕੀ ਮੈਂਬਰ ਡਾ ਪਰਮਿੰਦਰ ਕੌਰ, ਡਾ ਰਮਨਦੀਪ ਕੌਰ, ਪ੍ਰੋ ਰਾਜਬੀਰ ਕੌਰ ਤੇ ਡਾ ਰਸ਼ਮੀ ਵੀ ਹਾਜ਼ਰ ਹੋਏ ।
COMMENTS