Pragati Media Group में JOIN होकर हर ख़बर से रहे अवगत .

ਵਿਧਾਨ ਸਭਾ ਹਲਕਾ ਕੇਂਦਰੀ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਨਾਉਣਾ ਮੁੱਖ ਮਕਸਦ- ਬੀਬੀ ਦਲਵੀਰ ਕੌਰ

SHARE:

ਅੰਮ੍ਰਿਤਸਰ,13 ਨਵੰਬਰ(ਪੱਤਰ ਪੇ੍ਰਕ ਬਲਵੰਤ ਸਿੰਘ ਭਗਤ ,ਨੀਰਜ ਸ਼ਰਮਾ) - ਅੱਜ ਹਲਕਾ ਕੇਂਦਰੀ ਵਿਧਾਨ ਸਭਾ ਅੰਮ੍ਰਿਤਸਰ ਦੀ ਵਾਰਡ ਨੰਬਰ 70 ਦੀ ਅਬਾਦੀ ਹਿੰਮਤਪੁਰਾ ਵਿੱਚ ਬਾਬਾ ਧਰੇਕਾਂ ਵਾਲਾ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ
ਵੱਲੋਂ ਇੱਕ ਭਰਵੀਂ ਮੀਟਿੰਗ ਹਲਕਾ ਕੇਂਦਰੀ ਦੇ ਪ੍ਰਧਾਨ ਵੱਸਣ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਅਟਵਾਲ ਜੀ ਜਨਰਲ ਸਕੱਤਰ ਪੰਜਾਬ, ਹਲਕਾ ਇੰਚਾਰਜ ਅਤੇ ਬਸਪਾ ਅਕਾਲੀ ਦਲ ਗਠਜੋੜ ਦੀ ਸਾਂਝੀ ਉਮੀਦਵਾਰ ਬੀਬੀ ਦਲਵੀਰ ਕੌਰ ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਦਲਵੀਰ ਕੌਰ ਨੇ ਕਿਹਾ ਕਿ ਜਦੋਂ ਉਹ ਕੌਂਸਲਰ ਸਨ ਤਾਂ ਉਦੋਂ ਵੀ ਅਤੇ ਉਸ ਤੋ ਬਾਅਦ ਵੀ ਉਹ ਹਮੇਸ਼ਾ ਹੀ ਜਨਤਾ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਰਹੀ ਹੈ।ਉਹਨਾਂ ਨੇ ਕਿਹਾ ਜਿਨ੍ਹਾਂ ਵਿਕਾਸ ਮੈਂ ਕੌਂਸਲਰ ਹੁੰਦੇ ਹੋਏ ਅਪਣੀ ਵਾਰਡ ਦਾ ਕੀਤਾ ਸੀ ਉਸ ਦੇ 10% ਵੀ ਹਿੱਸੇ ਦਾ ਵਿਕਾਸ ਵਾਰਡ ਨੰਬਰ 70 ਵਿੱਚ ਨਹੀਂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਲਾਕੇ ਵਿਚ ਪੀਣ ਵਾਲਾ ਪਾਣੀ ਸਾਫ ਨਹੀਂ ਆ ਰਿਹਾ ਅਤੇ ਨਾ ਹੀ ਡੇਂਗੂ ਦੇ ਬਚਾਉ ਲਈ ਕੋਈ ਮੌਜੂਦਾ ਸਰਕਾਰ ਵੱਲੋ ਕੰਮ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਵਾਰਡ ਨੰਬਰ 70 ਦੀ ਬਹੁ ਗਿਣਤੀ ਅਬਾਦੀ ਗਰੀਬ ਜਨਤਾ ਦੀ ਹੈ ਅਤੇ ਡੇਂਗੂ ਅਤੇ ਉਸ ਤੋਂ ਪਹਿਲਾਂ ਕਰੋਨਾ ਕਾਲ ਦੌਰਾਨ ਹਲਕੇ ਦੇ ਵਿਧਾਇਕ ਅਤੇ ਵਾਰਡ ਦੇ ਕੌਂਸਲਰ ਵਲੋਂ ਕੋਈ ਵੀ ਰਾਹਤ ਦਾ ਕੰਮ ਲੋਕਾਂ ਲਈ ਨਹੀਂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਔਰਤਾਂ ਦਾ ਮਾਣ ਸਨਮਾਨ ਵਧਾਉਂਦੇ ਹੋਏ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਅਤੇ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ।ਮਾਤਾ ਖੀਵੀ ਜੀ ਯੋਜਨਾ ਦੇ ਤਹਿਤ ਨੀਲਾ ਕਾਰਡ ਧਾਰਕ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ।ਬੀਬੀ ਦਲਵੀਰ ਕੌਰ ਨੇ ਕਿਹਾ ਅਗਰ ਹਲਕੇ ਕੇਂਦਰੀ ਦੀ ਜਨਤਾ ਨੇ ਮੈਨੂੰ ਜਿੱਤਾ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਮੈਂ ਅਪਣੇ ਹਲਕੇ ਨੂੰ ਪੰਜਾਬ ਦਾ ਸਭ ਤੋਂ ਵਧੀਆਂ ਅਤੇ ਸਭ ਤੋਂ ਵੱਧ ਸਿੱਖਿਅਤ ਤੇ ਸਿਹਤਮੰਦ ਹਲਕਾ ਬਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ।ਇਸ ਮੌਕੇ ਤੇ ਮਨਜੀਤ ਸਿੰਘ ਅਟਵਾਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਸਰਬੱਤ ਦੇ ਭਲੇ ਵਾਲੀ ਸਰਕਾਰ ਬਨਾਉਣ ਲਈ ਸਾਨੂੰ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੀ ਸਰਕਾਰ ਬਣਾਉਣ ਲਈ ਗਠਜੋੜ ਦੇ 13 ਨੁਕਾਤੀ ਪ੍ਰੋਗਰਾਮ ਨੂੰ ਜਨਤਾ ਵਿੱਚ ਲੈ ਕੇ ਜਾਣਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦਾ ਭਲਾ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਹੀ ਕਰ ਸਕਦੀ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਮੋਰਚੇ ਤੇ ਫੇਲ ਹੋ ਚੁੱਕੀ ਹੈ ਅਤੇ ਅਪਣੀਆਂ ਨਾਕਾਮੀਆਂ ਤੋ ਜਨਤਾ ਦਾ ਧਿਆਨ ਹਟਾਉਣ ਲਈ ਝੂੁਠੇ ਵਾਅਦੇ ਕਰ ਰਹੀ ਹੈ।ਇਸ ਮੌਕੇ ਤੇ ਸ੍ਰ ਬਾਜ ਸਿੰਘ ਬਾਜਾ ਨੂੰ ਵਾਰਡ ਨੰਬਰ 70 ਦਾ ਪ੍ਰਧਾਨ ਅਤੇ ਨਿਸ਼ਾਨ ਸਿੰਘ ਨੂੰ ਵਾਰਡ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਜਿਲ੍ਹਾ ਅੰਮ੍ਰਿਤਸਰ ਦੇ ਜੌਨ ਇੰਚਾਰਜ ਰਤਨ ਸਿੰਘ ਚਵਿੰਡਾ ਜੌਨ ਇੰਚਾਰਜ ਸ੍ਰ ਸੁਰਜੀਤ ਸਿੰਘ ਭੈਲ, ਸ਼ਹਿਰੀ ਪ੍ਰਧਾਨ ਤਾਰਾ ਚੰਦ ਭਗਤ,ਜਿਲਾ ਇੰਚਾਰਜ ਇੰਜੀ: ਅਮਰੀਕ ਸਿੰਘ ਸਿੱਧੂ ਸ਼ਹੀਰੀ ਮੀਤ ਪ੍ਰਧਾਨ ਐਡਵੋਕੇਟ ਵਿਕਰਮ ਲੰਕੇਸ਼, ਸ਼ਹਿਰੀ ਜਰਨਲ ਸਕੱਤਰ ਮੁਕੇਸ਼ ਕੁਮਾਰ,ਹਲਕਾ ਕੇਂਦਰੀ ਦੇ ਉਪ ਪ੍ਰਧਾਨ ਸੁਖਦੇਵ ਸਿੰਘ,ਹਲਕਾ ਜਰਨਲ ਸਕੱਤਰ ਬੋਬੀ ਗਿੱਲ ਰਜੇਸ਼ ਕੌਸ਼ਿਕ, ਚਰਨ ਕਮਲ ਹਲਕਾ ਸਕੱਤਰ ਅਤੁਲ ਮੱਟੂ,ਕਮਲ ਕੁਮਾਰ,ਜਨਕ ਰਾਜ ਮਹਾਜਨ,ਜਗਤਾਰ ਸਿੰਘ,ਲਖਵਿੰਦਰ ਸਿੰਘ ਆਦਿ ਬਸਪਾ ਅਤੇ ਅਕਾਲੀ ਦਲ ਦੇ ਵਰਕਰ ਸ਼ਾਮਿਲ ਸਨ। ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ!

COMMENTS

नाम

05,68,19,26,21,222,27,10,30,1260,59,608,60,2,61,3,62,5,63,1,64,3,65,2,66,2,70,220,72,2,फिटनस,8,andra,5,Big Story,32,Bihar,80,Bollywood,8,Breaking News,23,business,6,Chhattisgarh,153,coronavirus,143,crime,22,Delhi,24,education,11,food news,6,Gadgets,1,Gujarat,80,haryana,28,himachal pradesh,554,jaunpur,558,Jharkhand,1009,jyotish,16,law,1,Lockdown,201,madhya pradesh,480,maharastra,131,New Delhi,24,News,52,poem,1,politics,21,Pragati Media,3774,punjab,1163,rajasthan,367,Real story,2,Religion,11,tecnology,10,Uttar Pradesh,1259,Uttarakhand,7,Uttrakhand,48,West Bengal,2,
ltr
item
Pragati Media : ਵਿਧਾਨ ਸਭਾ ਹਲਕਾ ਕੇਂਦਰੀ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਨਾਉਣਾ ਮੁੱਖ ਮਕਸਦ- ਬੀਬੀ ਦਲਵੀਰ ਕੌਰ
ਵਿਧਾਨ ਸਭਾ ਹਲਕਾ ਕੇਂਦਰੀ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਨਾਉਣਾ ਮੁੱਖ ਮਕਸਦ- ਬੀਬੀ ਦਲਵੀਰ ਕੌਰ
https://blogger.googleusercontent.com/img/a/AVvXsEgD0b76kwjhVzRJsJ99bWQUBIaQ0_5_pclpbDNZUlIjKcapyEvXXu__9t90fc3j5NBG9uHnd2QD7QsDWFHxsQJJtdo-XYxwlC9rFQ3Vd-eeAXmk1ygg77MgUDu2MC7W6nuPlZxvl-EhPFQr2f9N2s44E4yUoph7mrR3TTY6ZnkGLaMParjXj6VSUhVtnw
https://blogger.googleusercontent.com/img/a/AVvXsEgD0b76kwjhVzRJsJ99bWQUBIaQ0_5_pclpbDNZUlIjKcapyEvXXu__9t90fc3j5NBG9uHnd2QD7QsDWFHxsQJJtdo-XYxwlC9rFQ3Vd-eeAXmk1ygg77MgUDu2MC7W6nuPlZxvl-EhPFQr2f9N2s44E4yUoph7mrR3TTY6ZnkGLaMParjXj6VSUhVtnw=s72-c
Pragati Media
https://www.pragatimedia.org/2021/11/blog-post_13.html
https://www.pragatimedia.org/
https://www.pragatimedia.org/
https://www.pragatimedia.org/2021/11/blog-post_13.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy