ਪੰਜਾਬ ਦੀ ਪੰਜਵੀ ਫ੍ਰੀ ਲਾਇਬ੍ਰੇਰੀ ਦਾ ਅੱਡਾ ਜੈਂਤੀਪੁਰ ਵਿੱਚ ਹੋਇਆ ਉਦਘਾਟਨ
ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਕਿਤਾਬਾਂ ਇਨਸਾਨ ਦੀਆਂ ਵਧੀਆ ਦੋਸਤ ਜੋ ਸਾਨੂੰ ਜ਼ਿੰਦਗੀ ਵਿੱਚ ਗ਼ਲਤ ਸਹੀ ਦਾ ਸਬਕ ਸਿਖਾਉਂਦੀਆਂ ਹਨ - ਪ੍ਰਿੰਸੀਪਲ ਸਕੱਤਰ ਸਿੰਘ ਸੰਧੂ
ਅੰਮ੍ਰਿਤਸਰ, 04 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਜਿੱਥੇ ਪੰਜਾਬ ਦੀ ਜਵਾਨੀ ਨੂੰ ਸਾਰੇ ਦੇਸ਼ ਵਿੱਚ "ਉੜਤਾ ਪੰਜਾਬ" ਦਾ ਨਾਮ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਦੇ ਨੌਜਵਾਨਾਂ ਇਸ ਗੱਲ ਨੂੰ ਝੂਠ ਸਾਬਤ ਕਰਦੇ ਹੋਏ ਇਹੋ ਜਿਹੇ ਉਪਰਾਲੇ ਕਰ ਰਹੇ ਹਨ ਕਿ ਲੋਕ ਇਹਨਾਂ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਸਨਸਾਈਨ ਯੂਥ ਕਲੱਬ ਨਾਮ ਦੀ ਸੰਸਥਾ ਦਿਨ ਰਾਤ ਲੋਕਾਂ ਦੀ ਭਲਾਈ ਵਿੱਚ ਲੱਗੀ ਹੋਈ ਹੈ ਜਿਥੇ ਕੋਰੋਨਾ ਕਾਲ ਵਿੱਚ ਇਸ ਕਲੱਬ ਨੇ ਲੋਕਾਂ ਲਈ ਆਕਸੀਜਨ ਦੇ ਲੰਗਰ ਲਗਾਏ ਉੱਥੇ ਇਹਨਾਂ ਵਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਜਿਸ ਵਿੱਚ "ਪੜ੍ਹਦਾ ਪੰਜਾਬ" ਨਾਮ ਤੋਂ ਫ੍ਰੀ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਕਿਤਾਬਾਂ ਦਾ ਫ੍ਰੀ ਲੰਗਰ ਲਗਾਇਆ ਗਿਆ ਹੈ, ਜਿਸਨੂੰ ਲੋੜ ਹੈ ਉਹ ਕਿਤਾਬ ਲੈ ਜਾਵੇ ਅਤੇ ਜਿਸਦੀ ਲੋੜ ਪੂਰੀ ਹੋ ਗਈ ਹੈ ਉਹ ਕਿਤਾਬ ਦਾਨ ਕਰ ਜਾਵੇ । ਸਨਸਾਈਨ ਯੂਥ ਕਲੱਬ ਦੇ ਨੁਮਾਇੰਦੇ ਸਾਹਿਲ ਕੰਬੋਜ ਨੇ
ਦੱਸਿਆ ਕੇ ਅਸੀਂ ਇਸਦੀ ਸ਼ੁਰੂਆਤ ਮੋਗਾ ਸ਼ਹਿਰ ਤੋਂ ਪਹਿਲੇ ਹੀ ਕਰ ਚੁੱਕੇ ਹਾਂ ਦੂਸਰੀ ਲਾਇਬ੍ਰੇਰੀ ਅੰਮ੍ਰਿਤਸਰ ਸ਼ਹਿਰ ਦੇ ਚਾਟੀਵਿੰਡ ਗੇਟ ਦੇ ਕੋਲ , ਤੀਸਰੀ ਜੰਡਿਆਲਾ ਗੁਰੂ, ਚੌਥੀ ਨਿਊ ਅੰਮ੍ਰਿਤਸਰ ਅਤੇ ਅੱਜ ਪੰਜਵੀਂ ਅੱਡਾ ਜੈਂਤੀਪੁਰ ਵਿੱਚ ਖੋਲੀ ਜਾ ਰਹੀ ਹੈ ਇਹਨਾਂ ਦੋਨਾਂ ਸ਼ਹਿਰਾਂ ਵਿੱਚ ਬੱਚੇ ਸਾਡੀ ਇਸ ਲਾਇਬ੍ਰੇਰੀ ਤੋਂ ਬਹੁਤ ਲਾਭ ਉਠਾ ਰਹੇ ਹਨ ਅਤੇ ਸਾਨੂੰ ਲੋਕਾਂ ਦਾ ਬਹੁਤ ਸਾਥ ਮਿਲਿਆ ਹੈ, ਉਹਨਾਂ ਨੇ ਕਿਹਾ ਕਿ ਅਸੀਂ ਇਸ ਪ੍ਰੋਜੈਕਟ ਨੂੰ ਸਾਰੇ ਦੇਸ਼ ਅੰਦਰ ਕੇ ਜਾਵਾਂਗੇ ਤਾਂ ਜੋ ਬੱਚਿਆਂ ਵਿੱਚ ਡਿਜੀਟਲ ਪਲੇਟਫਾਰਮ ਨੂੰ ਘਟਾ ਕੇ ਕਿਤਾਬਾਂ ਪੜ੍ਹਨ ਦੀ ਰੁੱਚੀ ਪੈਦਾ ਕੀਤੀ ਜਾ ਸਕੇ ਜੋ ਅੱਜਕਲ ਬੱਚਿਆਂ ਵਿੱਚ ਘਟਦੀ ਜਾ ਰਹੀ, ਸਾਡੀ ਇਸ ਪਹਿਲ ਨਾਲ ਬਹੁਤ ਸਾਰੇ ਬੱਚੇ ਇਸ ਵੱਲ ਵੱਧ ਰਹੇ ਹਨ ਅਤੇ ਅਸੀਂ ਇਸ ਵਿੱਚ ਕਾਮਯਾਬ ਹੁੰਦੇ ਜਾ ਰਹੇ ਹਾਂ। ਉਹਨਾਂ ਇਹ ਵੀ ਕਿਹਾ ਕਿ ਅਸੀਂ ਹਰ ਹਫਤੇ ਇੱਕ ਨਵੀ ਜਗ੍ਹਾ ਤੇ ਨਵੀ ਲਾਇਬ੍ਰੇਰੀ ਖੋਲਣ ਦਾ ਟੀਚਾ ਰੱਖਿਆ ਹੈ, ਜੇਕਰ ਲੋਕਾਂ ਦਾ ਇਵੇਂ ਹੀ ਸਹਿਯੋਗ ਮਿਲਦਾ ਰਿਹਾ ਤੇ ਅਸੀਂ ਇਸਨੂੰ ਹੋਰ ਵੀ ਅੱਗੇ ਲੈ ਜਾਵਾਂਗੇ।ਅੱਡਾ ਜੈਂਤੀਪੁਰ ਵਿਖੇ ਲਾਇਬ੍ਰੇਰੀ ਦਾ ਉਦਘਾਟਨ ਕਰਨ ਪਹੁੰਚੇ ਪ੍ਰਿੰਸੀਪਲ ਸਕੱਤਰ ਸਿੰਘ ਸੰਧੂ (ਜਨਰਲ ਸੇਕ੍ਰੇਟਰੀ, RASA) ਨੇ ਰਿਬਨ ਕੱਟਕੇ ਕੀਤਾ। ਪ੍ਰਿੰਸੀਪਲ ਸਾਹਿਬ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਇੱਕ ਵੱਖਰੀ ਕਿਸਮ ਦੀ ਸ਼ੁਰੂਆਤ ਹੈ ਜਿਸਦੇ ਨਾਲ ਜੋ ਗਰੀਬ ਬੱਚਾ ਮਹਿੰਗੀ ਕਿਤਾਬ ਖਰੀਦ ਕੇ ਪੜਾਈ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਉਸਨੂੰ ਇਸਦੇ ਨਾਲ ਬਹੁਤ ਸਹਾਇਤਾ ਮਿਲੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਲੋਕ ਵੀ ਸਨਸਾਈਨ ਯੂਥ ਕਲੱਬ ਦਾ ਸਹਿਯੋਗ ਕਰਨ ਤਾਂ ਜੋ ਲੋੜਵੰਦ ਵਿਦਿਆਰਥੀਆਂ ਤੱਕ ਇਸਦਾ ਫਾਇਦਾ ਪੁੱਜ ਸਕੇ। ਉਹਨਾਂ ਕਿਹਾ ਕਿ ਵਿਦਿਆ ਇਨਸਾਨ ਦਾ ਤੀਸਰਾ ਨੇਤਰ ਹੈ ਤੇ ਕਿਤਾਬਾਂ ਇਨਸਾਨ ਦੀਆਂ ਵਧੀਆ ਦੋਸਤ ਜੋ ਵਿਅਕਤੀ ਨੂੰ ਜ਼ਿੰਦਗੀ ਦੇ ਸਹੀ ਗ਼ਲਤ ਰਸਤਿਆਂ ਬਾਰੇ ਜਾਣੂ ਕਰਵਾਉਂਦੀਆਂ ਹਨ ਉਹਨਾਂ "ਪੜ੍ਹਦਾ ਪੰਜਾਬ" ਦੀ ਦੇ ਇਸ ਉਪਰਾਲੇ ਤੇ ਸਨਸਾਈਨ ਯੂਥ ਕਲੱਬ ਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਲੱਬ ਦੇ ਸਾਰੇ ਮੈਂਬਰਾਂ ਵਧਾਈ ਦੇ ਪਾਤਰ ਜਿਹਨਾਂ ਇਨ੍ਹਾਂ ਵਧੀਆ ਉਪਰਾਲਾ ਕਰਕੇ ਲੋਕਾਂ ਨੂੰ ਸੇਧ ਦਿੱਤੀ ਹੈ ਜਿਸਦੇ ਨਾਲ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ, ਉਹਨਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਵਿਦਿਆਰਥੀ ਇਸਦਾ ਫਾਇਦਾ ਜਰੂਰ ਉਠਾਉਣਗੇ। ਇਸ ਸਮੇਂ ਰਿਟਾਇਰਡ ਪ੍ਰਿੰਸੀਪਲ ਕਰਮਜੀਤ ਸਿੰਘ ਬੱਲ ਅਤੇ ਮਾਸਟਰ ਗੁਰਮੇਲ ਸਿੰਘ ਨੇ ਪੁੱਜ ਕੇ ਲਾਇਬ੍ਰੇਰੀ ਨੂੰ ਪੁਸਤਕਾਂ ਦਾਨ ਕੀਤੀਆਂ ਅਤੇ ਇਹ ਵੀ ਕਿਹਾ ਕਿ ਇਹੋ ਜਹੇ ਉਪਰਾਲੇ ਸਰਕਾਰ ਨੂੰ ਵੀ ਕਰਨੇ ਚਾਹੀਦੇ ਹਨ ਯਾਂ ਇਹਨਾਂ ਸੰਸਥਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਹੋਰ ਉਤਸਾਹਿਤ ਕਰਨਾ ਚਾਹੀਦਾ ਹੈ। ਹੋਰ ਵੀ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਸ ਫ੍ਰੀ ਲਾਇਬ੍ਰੇਰੀ ਲਈ ਕਿਤਾਬਾਂ ਦਾਨ ਕੀਤੀਆਂ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਬੱਲ, ਮਨੋਹਰ ਸਿੰਘ ਰੰਧਾਵਾ, ਤਾਜਵੀਰ ਸਿੰਘ ਰੰਧਾਵਾ, ਬਰਲੀਨ ਕੌਰ ਰੰਧਾਵਾ, ਰਣਜੀਤ ਕੌਰ ਰਾਮਗੜ੍ਹੀਆ, ਮੈਡਮ ਪਵਨ ਅਸ਼ੀਸ਼ ਕੁਮਾਰ ਲਵਲੀ, ਅੰਕੁਸ਼ ਕੁਮਾਰ, ਦੀਪਕ ਕੁਮਾਰ ਸੋਢੀ, ਸੁਖਮੰਦਰਪਾਲ ਸਿੰਘ, ਵਿਕਾਸ ਬਧਵਾਰ, ਅੰਮ੍ਰਿਤਪਾਲ ਸਿੰਘ, ਡਾ. ਗੁਰਪ੍ਰੀਤ ਸਿੰਘ ਰਣਬੀਰ ਸਿੰਘ ਰਾਣਾ, ਰੋਹਿਤ, ਸਾਹਿਰ ਅਤੇ ਇਲਾਕੇ ਦੀਆਂ ਸਨਮਾਨਯੋਗ ਸ਼ਖਸੀਅਤਾਂ ਤੋਂ ਇਲਾਵਾ ਕਲੱਬ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਮੌਜੂਦ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
टैक्सी यूनियन के अध्यक्ष के नेतृत्व में नवसृजित थानाध्यक्ष एवं उनकी टीम का किया स्वागत कार्यक्रम। मैडंखाल।।बैठक में टैक्सी यूनिय...
-
विकासखंड थौलधार में एन आर एल एम की हुई क्लस्टर बैठक।। टिहरी।।बैठक में स्वयं सहायता समूह की विभिन्न क्षेत्र की सहायता समूह के सदस...
-
जीरो बजट प्राकृतिक खेती भारतीय कृषि की प्राचीनतम पद्धति है प्राकृतिक खेती. डॉ राकेश यादव किसान मोर्चा जिला महामंत्री उमरिया मध्य प्रदेश ...
-
कडींसौड।। टिहरी डैम वन प्रभाग नगुण गाड रेंज कण्डीसौड़ द्वारा आम जनता को जंगलों में लगने वाली आग की रोकथाम एवं पर्यावरण संरक्षण के प्रति जागर...
-
कोलकाता स्ट्रीट साइड प्रामाणिक कोलकाता स्ट्रीट साइड फास्ट फूड अब ग्रांट रोड रेलवे स्टेशन के पास आपको चटपटे व्यंजनों से रूबरू कराता है। खड़े...
-
टिहरी।।जनता दरबार कार्यक्रम जिला कलेक्ट्रेट के कार्यालय कक्ष में जिलाधिकारी टिहरी गढ़वाल डाॅ. सौरभ गहरवार एवं मुख्य विकास अधिकारी मनीष कुमार ...
-
टिहरी।। जिला सड़क सुरक्षा समिति की बैठक आज जिला सभागार नई टिहरी में जिला मजिस्ट्रेट/अध्यक्ष जिला सड़क सुरक्षा समिति टिहरी गढ़वाल डाॅ.सौरभ गह...
-
कैबिनेट मंत्री सतपाल महाराज ने 1313.55 लाख की 11 विभागीय योजनाओं का किया शिलान्यास। टिहरी। उत्तराखण्ड सरकार के कैबिनेट मंत्री सत...
-
ग्राम प्रधानों ने ब्लॉक मुख्यालय थौलधार में जड़ा ताला। थौलधार।।ब्लॉक मुख्यालय थौलधार में विकासखंड के ग्राम प्रधान पूर्व निर्धारि...
COMMENTS