ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਮੌਕੇ ’ਤੇ ਪਹੁੰਚ ਕੇ ਪੀੜ੍ਹਤ ਧਿਰ ਦੀ ਗੱਲ ਸੁਣੀ
ਬਟਾਲਾ, 24 ਜੂਨ (ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ) - ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਟਾਲਾ ਦੇ ਬਾਉਲੀ ਇੰਦਰਜੀਤ ਇਲਾਕੇ ਨਾਲ ਸਬੰਧਤ ਮਸੀਹ ਪ੍ਰਚਾਰਕ ਪਾਸਟਰ ਰਾਣੀ ਗਿੱਲ ਪਤਨੀ ਅਸੋਕ ਕੁਮਾਰ ਨਾਲ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਝਗੜੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ। ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਹੰਸ ਰਾਜ ਅਰਲੀਭੰਨ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਪਹਿਲਾਂ ਬਾਉਲੀ ਇੰਦਰਜੀਤ ਵਿਖੇ ਪੀੜ੍ਹਤ ਧਿਰ ਦੀ ਦਰਖਾਸਤ ਸੁਣੀ ਅਤੇ ਮੌਕੇ ਦਾ ਜਾਇਜਾ ਲਿਆ। ਇਸ
ਉਪਰੰਤ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਮੈਂਬਰਾਨ ਵੱਲੋਂ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਰਾਮ ਬਾਗ ਕਲੋਨੀ ਬਾਉਲੀ ਇੰਦਰਜੀਤ ਸਿੰਘ ਦੀ ਵਸਨੀਕ ਮਸੀਹ ਪ੍ਰਚਾਰਕ ਪਾਸਟਰ ਰਾਣੀ ਗਿੱਲ ਪਤਨੀ ਅਸੋਕ ਕੁਮਾਰ ਨੇ ਕਮਿਸ਼ਨ ਕੋਲ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਗੁਆਂਢ ਰਹਿੰਦੇ ਹਰਜਿੰਦਰ ਸਿੰਘ ਉਰਫ਼ ਗਿੰਨੀ ਅਤੇ ਇਸਦੇ ਪਿਤਾ ਸੁਬੇਗ ਸਿੰਘ ਵੱਲੋਂ ਉਨ੍ਹਾਂ ਦੀ ਕੁਟਮਾਰ ਕੀਤੀ ਗਈ ਹੈ ਅਤੇ ਜਾਤੀ ਸੂਚਕ ਸ਼ਬਦ ਬੋਲੇ ਗਏ ਹਨ। ਉਸਨੇ ਦੱਸਿਆ ਕਿ 6 ਸਾਲ ਪਹਿਲਾਂ ਵੀ ਇਨ੍ਹਾਂ ਨਾਲ ਲੜਾਈ ਝਗੜਾ ਹੋਇਆ ਸੀ ਅਤੇ ਇਸਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਸ ਖਤਮ ਕਰਨ ਵਾਸਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਅਤੇ ਇਸੇ ਕਾਰਨ ਉਨ੍ਹਾਂ ਉਪਰ ਹਮਲਾ ਕੀਤਾ ਗਿਆ।
ਪੀੜ੍ਹਤ ਧਿਰ ਦੇ ਸਾਰੇ ਬਿਆਨ ਸੁਣਨ ਉਪਰੰਤ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਹੰਸ ਰਾਜ ਅਰਲੀਭੰਨ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਾਰੇ ਮਸਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜੋ ਵੀ ਇਸ ਵਿਚ ਦੋਸ਼ੀ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਸਮੁਦਾਇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਘਟਨਾ ਦੀ ਜਲਦ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਸੁਭਾਸ਼ ਮਸੀਹ ਥੋਬਾ, ਤਰਸੇਮ ਮਸੀਹ ਸਹੋਤਾ ਵਾਈਸ ਚੇਅਰਮੈਨ ਮਸੀਹ ਭਲਾਈ ਬੋਰਡ, ਪ੍ਰਿਸੀਪਲ ਰਾਜੂ ਡੈਨੀਅਲ ਤੇ ਹੋਰ ਮਸੀਹ ਭਾਈਚਾਰੇ ਦੇ ਆਗੂ ਵੀ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
COMMENTS