ਸਾਰੇ ਮੈਡੀਕਲ ਕਾਲਜ, ਜਿਲਾ ਹਸਪਤਾਲ, ਸਬ-ਡਵੀਜਨਲ ਹਸਪਤਾਲ ਅਤੇ ਏਆਰਟੀ, ਓਐਸਟੀ ਕੇਂਦਰ ਹੈਪੇਟਾਈਟਸ ਬੀ ਸਕ੍ਰੀਨਿੰਗ ਟੈਸਟ ਕਰਨਗੇ - ਚੇਅਰਮੈਨ ਚੀਮਾ
ਬਟਾਲਾ, 23 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ/ ਡਿੰਪਲ ਕੁਮਾਰ) - ਇਕ ਹੋਰ ਮਾਣਮੱਤੀ ਪ੍ਰਾਪਤੀ ਹਾਸਲ ਕਰਦਿਆਂ, ਪੰਜਾਬ ਸਰਕਾਰ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਹੈਪੇਟਾਈਟਸ ਬੀ ਦੀ ਮੁਫ਼ਤ ਟੈਸਟਿੰਗ ਅਤੇ ਇਲਾਜ ਸੁਰੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜਨਲ ਹਸਪਤਾਲਾਂ ਅਤੇ ਐਂਟੀ ਰੀਟਰੋਵਾਇਰਲ ਟਰੀਟਮੈਂਟ (ਏ.ਆਰ.ਟੀ.), ਓਰਲ ਸਬਸਟੀਚਿਊਸਨ ਥੈਰੇਪੀ (ਓ.ਐਸ.ਟੀ.) ਕੇਂਦਰਾਂ ਵਿੱਚ ਹੈਪੇਟਾਈਟਸ ਬੀ ਸਕ੍ਰੀਨਿੰਗ ਟੈਸਟ ਦੀ ਸੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਪਛੜੇ ਵਰਗਾਂ ਦੀ ਭਲਾਈ ਲਈ ਹੈਪੇਟਾਈਟਸ ਬੀ ਵਾਇਰਲ ਲੋਡ ਟੈਸਟਿੰਗ ਦੀ ਸਹੂਲਤ 27 ਸੈਂਟਰਾਂ ਵਿੱਚ ਮੁਫ਼ਤ ਦਿੱਤੀ ਜਾਵੇਗੀ।ਚੇਅਰਮੈਨ ਸ. ਚੀਮਾ ਨੇ ਦੱਸਿਆ ਕਿ ਸੂਬੇ ਦੇ ਸਿਹਤ ਵਿਭਾਗ ਵੱਲੋਂ ਓਨਕੁਐਸਟ ਲੈਬਾਰਟੀ ਦੇ ਨਾਲ ਰੇਟ ਸਬੰਧੀ ਇਕਰਾਰਨਾਮਾ ਕੀਤਾ ਗਿਆ ਹੈ ਜਿਸ ਤਹਿਤ ਉਨਾਂ ਨੇ ਹਰੇਕ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਨੂੰ ਇਕ ਲੈਬਾਰਟਰੀ ਟੈਕਨੀਸੀਅਨ ਪ੍ਰਦਾਨ ਕੀਤੀ ਹੈ। ਇਨਾਂ ਸੰਸਥਾਵਾਂ ਵਿੱਚ ਮਰੀਜ ਦੇ ਹੈਪੇਟਾਈਟਸ ਬੀ ਦੇ ਨਮੂਨੇ ਮੁਫ਼ਤ ਲਏ ਜਾਣਗੇ ਜਦੋਂ ਕਿ ਸਰਕਾਰ ਵੱਲੋਂ ਟੈਸਟ ਦੀ ਲਾਗਤ 851 ਰੁਪਏ ਦੀ ਦਰ ਨਾਲ ਲੈਬ ਨੂੰ ਦਿੱਤੀ ਜਾਵੇਗੀ।ਸ. ਚੀਮਾ ਨੇ ਦੱਸਿਆ ਕਿ ਹੈਪੇਟਾਈਟਸ ਬੀ ਦਾ ਇਲਾਜ ਲੰਬਾ ਅਤੇ ਮਹਿੰਗਾ ਹੈ ਪਰ ਸੂਬਾ ਸਰਕਾਰ ਸਬੰਧਤ ਲੋਕਾਂ ਨੂੰ ਦਵਾਈ ਮੁਫ਼ਤ ਪ੍ਰਦਾਨ ਕਰੇਗੀ। ਇੱਥੋਂ ਤੱਕ ਕਿ ਪੀਜੀਆਈ ਵਿਚ ਇਲਾਜ ਅਧੀਨ ਹੈਪੇਟਾਈਟਸ ਬੀ ਪਾਜੀਟਿਵ ਪੰਜਾਬ ਦੇ ਮਰੀਜਾਂ ਨੂੰ ਵੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਪੀਜੀਆਈ ਵਿਚ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਉਸ ਨੂੰ ਲੋੜੀਂਦੀ ਦਵਾਈਆਂ ਦਾ ਭੰਡਾਰ ਸੌਂਪ ਦਿੱਤਾ ਗਿਆ ਹੈ।ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇਸ ਦਾ ਪਹਿਲਾ ਸੂਬਾ ਹੈ ਜਿਸ ਨੇ ਲਗਭਗ ਪੰਜ ਸਾਲ ਪਹਿਲਾਂ ਹੈਪੇਟਾਈਟਸ ਸੀ ਦਾ ਮੁਫ਼ਤ ਟੈਸਟ ਅਤੇ ਇਲਾਜ ਸੁਰੂ ਕੀਤਾ ਸੀ। ਹੈਪੇਟਾਈਟਸ ਸੀ ਦੇ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 66 ਕਰ ਦਿੱਤੀ ਗਈ ਹੈ। ਹੁਣ ਤਕ ਪੰਜਾਬ ਵਿਚ ਤਕਰੀਬਨ 96,000 ਮਰੀਜਾਂ ਦਾ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਉਨਾਂ ਦੇ ਇਲਾਜ ਦਰ 93 ਫ਼ੀਸਦੀ ਹੈ। ਕੋਵਿਡ ਮਹਾਂਮਾਰੀ ਦੌਰਾਨ ਵੀ ਹੈਪੇਟਾਈਟਸ ਸੀ ਦਾ ਇਲਾਜ ਜਾਰੀ ਰੱਖਿਆ ਗਿਆ ਸੀ। ਸਾਲ 2020 ਵਿਚ, ਤਕਰੀਬਨ 12000 ਮਰੀਜਾਂ ਦਾ ਹੈਪੇਟਾਈਟਸ ਸੀ ਦਾ ਇਲਾਜ ਕੀਤਾ ਗਿਆ ਅਤੇ ਮਈ 2021 ਤਕ ਤਕਰੀਬਨ 4900 ਮਰੀਜਾਂ ਦਾ ਇਲਾਜ ਕੀਤਾ ਗਿਆ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
टैक्सी यूनियन के अध्यक्ष के नेतृत्व में नवसृजित थानाध्यक्ष एवं उनकी टीम का किया स्वागत कार्यक्रम। मैडंखाल।।बैठक में टैक्सी यूनिय...
-
विकासखंड थौलधार में एन आर एल एम की हुई क्लस्टर बैठक।। टिहरी।।बैठक में स्वयं सहायता समूह की विभिन्न क्षेत्र की सहायता समूह के सदस...
-
जीरो बजट प्राकृतिक खेती भारतीय कृषि की प्राचीनतम पद्धति है प्राकृतिक खेती. डॉ राकेश यादव किसान मोर्चा जिला महामंत्री उमरिया मध्य प्रदेश ...
-
कडींसौड।। टिहरी डैम वन प्रभाग नगुण गाड रेंज कण्डीसौड़ द्वारा आम जनता को जंगलों में लगने वाली आग की रोकथाम एवं पर्यावरण संरक्षण के प्रति जागर...
-
कोलकाता स्ट्रीट साइड प्रामाणिक कोलकाता स्ट्रीट साइड फास्ट फूड अब ग्रांट रोड रेलवे स्टेशन के पास आपको चटपटे व्यंजनों से रूबरू कराता है। खड़े...
-
टिहरी।।जनता दरबार कार्यक्रम जिला कलेक्ट्रेट के कार्यालय कक्ष में जिलाधिकारी टिहरी गढ़वाल डाॅ. सौरभ गहरवार एवं मुख्य विकास अधिकारी मनीष कुमार ...
-
टिहरी।। जिला सड़क सुरक्षा समिति की बैठक आज जिला सभागार नई टिहरी में जिला मजिस्ट्रेट/अध्यक्ष जिला सड़क सुरक्षा समिति टिहरी गढ़वाल डाॅ.सौरभ गह...
-
कैबिनेट मंत्री सतपाल महाराज ने 1313.55 लाख की 11 विभागीय योजनाओं का किया शिलान्यास। टिहरी। उत्तराखण्ड सरकार के कैबिनेट मंत्री सत...
-
ग्राम प्रधानों ने ब्लॉक मुख्यालय थौलधार में जड़ा ताला। थौलधार।।ब्लॉक मुख्यालय थौलधार में विकासखंड के ग्राम प्रधान पूर्व निर्धारि...
COMMENTS