ਭਾਰਤ ਬੰਦ ਦੇ ਦੌਰਾਨ ਕਸਬਾ ਕੱਥੂਨੰਗਲ ਕੋਲ ਜੀਟੀ ਰੋਡ ਜਾਮ ਕਰਕੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਨੇ ਦਿੱਤੇ ਧਰਨੇ |
ਅੰਮ੍ਰਿਤਸਰ ,26 ਮਾਰਚ (ਪੱਡਾ/ ਵਿੱਕੀ ) :-ਮੋਦੀ ਸਰਕਾਰ ਵਲੋਂ ਸੰਸਦ ਚ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨ ਦੇ ਵਿਰੋਧ ਚ ਕਿਸਾਨ ਜਥੇਬੰਦਿਆਂ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਕਸਬਾ ਕੱਥੂਨੰਗਲ ਦੇ ਆਸ ਪਾਸ ਦੇ ਇਲਾਕੇ ਚ ਭਰਵਾਂ ਹੁੰਗਾਰਾ ਮਿਲਿਆ| ਇਸ ਦੌਰਾਨ ਵੱਖ ਵੱਖ ਦੁਕਾਨਾਂ ਤੇ ਬਾਜ਼ਾਰ ਪੂਰਨ ਤੌਰ ਤੇ ਬੰਦ ਰਹੇ |ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਕੱਥੂਨੰਗਲ ਦੇ ਪ੍ਰਧਾਨ ਸਵਿੰਦਰ ਸਿੰਘ ਰੂਪੋਵਾਲੀ ,ਸਕੱਤਰ ਝਿਰਮਲ ਸਿੰਘ ,ਸੀਨੀਅਰ ਮੀਤ ਪ੍ਰਧਾਨ ਗੁਰਭੇਜ ਸਿੰਘ ਝੰਡੇ ਅਤੇ ਟੇਕ ਸਿੰਘ ਝੰਡੇ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਅੱਜ ਖੇਤੀ ਕ਼ਾਨੂੰਨਾ ਦੇ ਵਿਰੋਧ ਚ ਰਾਸ਼ਟਰੀ ਰਾਜ ਮਾਰਗ ਅੰਮ੍ਰਿਤਸਰ ਪਠਾਨਕੋਟ ਤੇ ਪੈਂਦੇ ਪਿੰਡ ਜੇਠੂਵਾਲ ,ਕੱਥੂਨੰਗਲ , ਸਹਿਨੇਵਾਲੀ ,ਜੈਂਤੀਪੂਰ ਤੋਂ ਇਲਾਵਾ ਵੱਖ ਪਿੰਡਾਂ ਦੇ ਕੋਲ ਰੇਲ ਮਾਰਗ ਨੂੰ ਜਾਮ ਕਰਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ ਤੇ ਆਪਣਾ ਰੋਸ ਜਾਹਰ ਕੀਤਾ | ਕਿਸਾਨਾਂ ਦੇ ਵੱਡੇ ਇਕੱਠਾ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕੇ ਇੰਨਾ ਕਾਲੇ ਖੇਤੀ ਕ਼ਾਨੂੰਨਾ ਨਾਲ ਖੇਤੀ ਤਬਾਹ ਹੋ ਜਾਵੇਗੀ | ਇੰਨਾ ਖੇਤੀ ਕ਼ਾਨੂੰਨਾ ਦੇ ਮਾੜੇ ਪ੍ਰਭਾਵ ਸਿਰਫ ਕਿਸਾਨਾਂ ਉੱਤੇ ਹੀ ਪੈਣ ਵਾਲੇ ਨਹੀਂ ਸਗੋਂ ਇਸ ਨਾਲ ਦੇਸ਼ ਦਾ ਹਰੇਕ ਵਰਗ ਪ੍ਰਭਾਵਿਤ ਹੋਵੇਗਾ | ਆਮ ਖਾਣ ਪੀਣ ਦੀਅਾ ਵਸਤਾਂ ਵੀ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੀਆਂ | ਇਸ ਮੌਕੇ ਤੇ ਵੱਖ ਥਾਵਾਂ ਤੇ ਧਰਨਿਆਂ ਤੇ ਬੈਠੇ ਕਿਸਾਨਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਅਵਤਾਰ ਸਿੰਘ ਜਹਾਂਗੀਰ ,ਗੁਰਮੁੱਖ ਸਿੰਘ ਜਹਾਂਗੀਰ ,ਸੁਖਬੀਰ ਸਿੰਘ ,ਜੋਗਿੰਦਰ ਸਿੰਘ ਤਲਵੰਡੀ ,ਭੁਪਿੰਦਰ ਸਿੰਘ ਮੈਹਣੀਆ,ਮੇਵਾ ਸਿੰਘ ,ਰੰਧਾਵਾ ਸਿੰਘ ਚੋਗਾਵਾਂ ,ਹਰਿੰਦਰ ਸਿੰਘ ਰੂਪੋਵਾਲੀ ,ਪ੍ਰਗਟ ਸਿੰਘ ਰੂਪੋਵਾਲੀ ,ਅਮਰੀਕ ਸਿੰਘ ਕੋਟਲਾ ,ਬਿਕਰਮਜੀਤ ਸਿੰਘ ਕੱਥੂਨੰਗਲ ,ਕੁਲਵੰਤ ਸਿੰਘ ਮਾਨ ,ਕਾਬਲ ਸਿੰਘ ,ਲਾਟੀ ਚਵਿੰਡਾ ਦੇਵੀ ,ਬਲਵੰਤ ਸਿੰਘ ਫੱਤੂਭੀਲਾ ,ਸਰਵਣ ਸਿੰਘ ,ਜਗਜੀਵਨ ਸਿੰਘ ਤਲਵੰਡੀ ਖੁਮਨ ,ਹਰਦੀਪ ਸਿੰਘ ,ਜੋਗਿੰਦਰ ਸਿੰਘ ,ਹਰਬੰਸ ਸਿੰਘ ਮਲੂਕ ਸਿੰਘ ,ਬਲਵਿੰਦਰ ਸਿੰਘ ,ਅਮਰਜੀਤ ਸਿੰਘ ,ਵਰਿੰਦਰ ਸਿੰਘ ,ਸੁਖਵਿੰਦਰ ਸਿੰਘ ਸਹਿਨੇਵਾਲੀ ,ਜਗਤਾਰ ਸਿੰਘ ਅਬਦਾਲ ,ਜੰਗਬਹਾਦਰ ਸਿੰਘ ਅਲਕੜੇ ,ਗੁਰਸੇਵਕ ਸਿੰਘ ,ਬਲਜੀਤ ਸਿੰਘ ,ਸੁਖਚੈਨ ਸਿੰਘ ,ਸੁਰਜੀਤ ਸਿੰਘ ,ਰਾਜਿੰਦਰ ਸਿੰਘ ਜਤਿੰਦਰ ਸਿੰਘ ,ਕਰਮ ਸਿੰਘ ਆਦਿ ਹਾਜਰ ਸਨ |
ਕੈਪਸ਼ਨ :- ਭਾਰਤ ਬੰਦ ਦੇ ਦੌਰਾਨ ਕਿਸਾਨ ਰੋਡ ਜਾਮ ਕਰਕੇ ਧਾਰਨਾ ਦਿੰਦੇ ਹੋਏ ਕਿਸਾਨ |
COMMENTS