ਡਿਪਟੀ ਕਮਿਸ਼ਨਰ ਵਲੋਂ ਜ਼ਿਲੇ ਇਸਅੰਦਰ ਕੋਰੋਨਾ ਬਿਮਾਰੀ ਦੇ ਵੱਧ ਰਹੇ ਕੇਸਾਂ ਅਤੇ ਮੋਤਾਂ ਸਬੰਧੀ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੋਰੋਨਾ ਬਿਮਾਰੀ ਦੇ ਲੱਛਣ ਹੋਣ ਤੇ ਕੋਰੋਨਾ ਟੈਸਟ ਨਾ ਕਰਵਾਉਣ ਅਤੇ ਦੇਰੀ ਨਾਲ ਇਲਾਜ ਸ਼ੁਰੂ ਕਰਵਾਉਣ ਕਾਰਨ ਮੌਤਾਂ ਦੀ ਵੱਧ ਰਹੀ ਹੈ ਗਿਣਤੀ ਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਬਿਮਾਰੀ ਦੇ ਲੱਛਣ ਹੋਣ ’ਤੇ ਤੁਰੰਤ ਕੋਰੋਨਾ ਟੈਸਟ ਕਰਵਾਉਣ ਤੇ ਮਾਸਕ ਪਹਿਨਣ ਦੀ ਅਪੀਲ ਗੁਰਦਾਸਪੁਰ, 22 ਮਾਰਚ ( ਨੀਰਜ ਸ਼ਰਮਾ ਜਸਬੀਰ ਸਿੰਘ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਸਿਹਤ ਅਧਿਕਾਰੀਆਂ ਨਾਲ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ ਗਈ ਤੇ ਜ਼ਿਲੇ ਅੰਦਰ ਕੋੋਰੋਨਾ ਬਿਮਾਰੀ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ਬਾਰੇ ਸਿਹਤ ਵਿਭਾਗ ਵਲੋਂ ਚੁੱਕੇ ਜਾ ਰਹੇ ਕਦਮਾਂ ਸਬੰਧੀ ਜਾਇਜ਼ਾ ਲਿਆ ਗਿਆ। 
ਇਸ ਮੌਕੇ ਸ਼ਿਵਰਾਜ ਸਿੰਘ ਐਸ.ਡੀ.ਐਮ ਦੀਨਾਨਗਰ, ਡਾ. ਵਿਜੇ ਕੁਮਾਰ ਸਿਵਲ ਸਰਜਨ ਅਤੇ ਸਮੂਹ ਐਸ.ਐਮ.ਓਜ਼ ਤੇ ਸਿਹਤ ਅਧਿਕਾਰੀ ਮੋਜੂਦ ਸਨ।
ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਧਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਕੋਰੋਨਾ ਬਿਮਾਰੀ ਨਾਲ ਪੀੜਤ ਮਰੀਜਾਂ ਦੀਆਂ ਹੋ ਰਹੀਆਂ ਮੌਤਾਂ ਦਾ ਕਾਰਨ ਪੀੜਤਾਂ ਵਲੋਂ ਸਮੇਂ ਸਿਰ ਕੋਰੋਨਾ ਟੈਸਟ ਨਾ ਕਰਵਾਉਣਾ ਅਤੇ ਬਿਮਾਰੀ ਦੇ ਲੱਛਣ ਹੋਣ ਤੇ ਇਲਾਜ ਸਮੇਂ ਸਿਰ ਸ਼ੁਰੂ ਨਾ ਕਰਵਾਉਣਾ ਹੈ। 
[post_ads]
ਨਾਲ ਹੀ ਉਨਾਂ ਦੱਸਿਆ ਕਿ ਮਾਸਕ ਨਾ ਪਹਿਨਣ ਕਾਰਨ ਵੀ ਕੋਰੋਨਾ ਬਿਮਾਰੀ ਦੇ ਕੇਸ ਵੱਧ ਰਹੇ ਹਨ ਤੇ ਪੀੜਤਾਂ ਦੀ ਮੋਤ ਹੋ ਰਹੀ ਹੈ। ਸਿਹਤ ਵਿਭਾਗ ਵਲੋਂ ਦੱਸਿਆ ਗਿਆ ਕਿ ਕੋਰੋਨਾ ਪੀੜਤ ਆਪਣਾ ਟੈਸਟ ਨਹੀਂ ਕਰਵਾਉਂਦੇ ਹਨ ਅਤੇ ਲੋਕਲ ਪੱਧਰ ਤੇ ਦਵਾਈ ਲੈਂਦੇ ਹਨ ਅਤੇ ਜਦ ਹਾਲਤ ਜ਼ਿਆਦਾ ਖਰਾਬ ਹੁੰਦੀ ਹੈ ਤਾਂ ਹਸਪਤਾਲ ਪੁਹੰਚ ਕਰਦੇ ਹਨ। ਦੇਰੀ ਨਾਲ ਪੀੜਤ ਦਾ ਇਲਾਜ ਸ਼ੁਰੂ ਹੋਣ ਕਰਕੇ ਪੀੜਤ ਦੀ ਮੋਤ ਹੋ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਥ ਕੀਤੀ ਕਿ ਉਹ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨਾਲ ਮੀਟਿੰਗ ਕਰਨ ਅਤੇ ਉਨਾਂ ਨੂੰ ਕਹਿਣ ਕਿ ਜਦ ਉਨਾਂ ਕੋਲ ਕੋਰੋਨਾ ਬਿਮਾਰੀ ਦੇ ਲੱਛਣ ਵਾਲੇ ਮਰੀਜਾਂ ਆਉਂਦੇ ਹਨ ਤਾਂ ਤੁਰੰਤ ਪੀੜਤ ਦਾ ਕੋਰੋਨਾ ਟੈਸਟ ਕੀਤਾ ਜਾਵੇ ਅਤੇ ਉਸਨੂੰ ਘਰ ਏਕਾਂਤਵਾਸ ਰਹਿਣ ਦੀ ਅਪੀਲ ਕੀਤੀ ਜਾਵੇ। ਨਾਲ ਹੀ ਉਨਾਂ ਰੂਰਲ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਜੇਕਰ ਉਨਾਂ ਕੋਲ ਵੀ ਕੋਰੋਨਾ ਬਿਮਾਰੀ ਦੇ ਲੱਛਣ ਵਾਲਾ ਪੀੜਤ ਆਉਂਦਾ ਹੈ ਤਾਂ ਉਸਦਾ ਕੋਰੋਨਾ ਟੈਸਟ ਜਰੂਰ ਕਰਵਾਇਆ ਜਾਵੇ ਅਤੇ ਉਸਨੂੰ ਪੀੜਤ ਵਜੋਂ ਹੀ ਟਰੀਟਮੈਂਟ ਕੀਤਾ ਜਾਵੇ ।
[post_ads]
ਜੇਕਰ ਉਨਾਂ ਨੂੰ ਪੀੜਤ ਦੀ ਸਥਿਤੀ ਗੰਭੀਰ ਲੱਗਦੀ ਹੈ ਤਾਂ ਤੁਰੰਤ ਪੀੜਤ ਨੂੰ ਕੋਰੋਨਾ ਬਿਮਾਰੀ ਨਾਲ ਲੈੱਸ ਸਹੂਲਤਾਂ ਵਾਲੇ ਹਸਪਤਾਲ ਭੇਜਿਆ ਜਾਵੇ ਤਾਂ ਜੋ ਉਸਦਾ ਸਮੇਂ ਸਿਰ ਸਹੀ ਇਲਾਜ ਸ਼ੁਰੂ ਹੋ ਸਕੇ ਤੇ ਉਸਦੀ ਜਾਨ ਬਚਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਬੁਖਾਰ, ਜੁਕਾਮ, ਖੰਘ, ਸਰੀਰ ਦਰਦ ਹੋਣਾਂ ਆਦਿ ਹੁੰਦੇ ਹਨ ਤਾਂ ਤੁਰੰਤ ਕੋਰੋਨਾ ਟੈਸਟ ਜਰੂਰ ਕਰਵਾਉ ਅਤੇ ਜਦ ਤਕ ਰਿਪੋਰਟ ਨਹੀਂ ਆਉਦੀ ਆਪਣੇ ਆਪ ਨੂੰ ਘਰ ਵਿਚ ਏਕਾਂਤਵਾਸ ਕਰੋ। ਮਾਸਕ ਲਾਜ਼ਮੀ ਤੌਰ ਤੇ ਪਾ ਕੇ ਰੱਖੋ, ਸਮਾਜਿਕ ਦੂਰੀ ਬਣਾ ਕੇ ਰੱਖੇ ਅਤੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਵੋ। ਉਨਾਂ ਅੱਗੇ ਕਿਹਾ ਕਿ ਜ਼ਿਲ੍ਹੇ ਅੰਦਰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ, ਇਸ ਲਈ ਆਪਣੀ ਵਾਰੀ ਆਉਣ’ਤੇ ਵੈਕਸੀਨ ਜਰੂਰ ਲਗਵਾਈ ਜਾਵੇ । ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮੁਫ਼ਤ ਲਗਾਈ ਜਾਂਦੀ ਹੈ। ਵੈਕਸੀਨ ਦੀ ਸਹੂਲਤ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਉਪਲੱਬਧ ਹੈ, ਲੋਕ ਆਪਣੀ ਸਹੂਲਤ ਮੁਤਾਬਕ ਓਥੇ ਵੀਂ ਵੈਕਸੀਨ ਲਗਵਾ ਸਕਦੇ ਹਨ।
COMMENTS