ਯੂਨੀਅਨ ਨੇ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ ਅਮ੍ਰਿੰਤਸਰ,19 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ,/ਵਿੱਕੀ /ਪੱਡਾ) - ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਸੰਜੀਵ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਪਰਮਬੀਰ ਮੈਹਣੀਆਂ ਦੀ ਅਗਵਾਈ ਹੇਠ ਅੱਜ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ 4% ਕਟੌਤੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਿਆ ਗਈਆਂ,ਐਨ ਪੀ ਐਸ ਅਧੀਨ ਆਉਂਦੇ ਮੁਲਾਜਮ ਸਾਥੀਆਂ ਨੇ ਇਸ ਐਕਸ਼ਨ ਵਿੱਚ ਪੂਰੀ ਭਰਵੀਂ ਗਿਣਤੀ ਵਿੱਚ ਅਪਣੀ ਹਾਜਰੀ ਦਰਜ਼ ਕਰਵਾਈ ਤੇ ਉਹਨਾਂ ਵੱਲੋਂ ਇਸ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਸਾੜਿਆ ਗਿਆ।ਇਸ ਮੌਕੇ ਕੇਂਦਰ ਸਰਕਾਰ/ਪੰਜਾਬ ਸਰਕਾਰ ਮੁਰਦਾਬਾਦ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ, ਅਤੇ ਨਵੀ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਦੇ ਨਾਹਰੇ ਲਗਾਏ ਗਏ।
ਇਸ ਮੌਕੇ ਅੰਮ੍ਰਿਤਸਰ ਦੇ ਵੱਖ ਦਫਤਰਾਂ ਨਹਿਰ ਦਫਤਰ ਵਿਚ ਜ਼ਿਲਾ ਪ੍ਰਧਾਨ ਸੀ ਪੀ ਐਫ ਯੂਨੀਅਨ ਅੰਮ੍ਰਿਤਸਰ ਸੰਜੀਵ ਸ਼ਰਮਾ ਤੇ ਪੀਸਾ ਜਰਨਲ ਸਕੱਤਰ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਵਿਚ ਪੰਜਾਬ ਰੋਡਵੇਜ ਡਿਪੂ ਅਮ੍ਰਿਤਸਰ 1ਅਤੇ 2 ਵਿਚ ਜ਼ਿਲਾ ਜਰਨਲ ਸਕੱਤਰ ਪਰਮਦੀਪ ਮੇਹਣਿਆਂ ਦੀ ਅਗਵਾਈ ਵਿਚ ਤਹਿਸੀਲ ਬਾਬਾ ਬਕਾਲਾ ਵਿਖ਼ੇ ਜ਼ਿਲਾ ਪ੍ਰਧਾਨ ਪਟਵਾਰ ਯੂਨੀਅਨ ਕੁਲਵੰਤ ਸਿੰਘ ਡੇਰੀਵਾਲ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਲਚੀਆਂ ਵਿਚ ਡੀ ਟੀ ਐਫ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ ਦੀ ਅਗਵਾਈ ਵਿੱਚ ਅਤੇ ਤਹਿਸੀਲ੍ਹਾਂ ਦੇ ਸਕੂਲਾ ਅਤੇ ਦਫਤਰਾਂ ਵਿਚ ਹੋਰ ਜੂਝਾਰੂ ਆਗੂਆਂ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਵਿੱਚ ਕੀਤਾ ਗਿਆ।
ਫੋਟੋ ਕੈਪਸ਼ਨ-: ਸਰਕਾਰ ਦੇ ਮੁਲਾਜਮ ਵਿਰੋਧੀ ਫੈਸਲਿਆਂ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜਮ ਆਗੂ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS