ਬਟਾਲਾ 25 ਫਰਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ)ਇੰਜੀ , ਦਵਿੰਦਰ ਸਿੰਘ ਉਪ ਮੰਡਲ ਅਫਸਰ ਮਾਡਲ ਟਾਊਨ ਬਟਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਪੰਜਾਬ ਦੇ ਆਮ ਖਪਤਕਾਰ ਉਦਯੋਗਿਕ ਕਿਸਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾ ਰਿਹਾ ਹੈ
ਸਮੂਹਹ ਅਧਿਕਾਰੀ ਆਪਣੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਇਸ ਸਮੇਂ ਐੱਸ ਡੀ ਓ ਦਵਿੰਦਰ ਸਿੰਘ ਮਾਡਲ ਟਾਊਨ ਨੇ ਸਾਰੇ ਮਾਡਲ ਟਾਊਨ ਉਪਮੰਡਲ ਅਧੀਨ ਆਉਂਦੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਰਹਿੰਦੀ ਬਕਾਇਆ ਰਕਮ ਉਗਰਾਹੀ ਜਲਦੀ ਜਮ੍ਹਾ ਕਰਵਾਈ ਜਾਵੇ ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਬਕਾਇਆ ਰਹਿੰਦੇ ਹਨ ਉਹ ਦੋ ਦਿਨ ਦੇ ਅੰਦਰ ਅੰਦਰ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਵਿਭਾਗ ਵੱਲੋਂ ਕੁਨੈਕਸ਼ਨ ਕੱਟਣ ਅਤੇ ਮੀਟਰ ਉਤਾਰਨ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਲਈ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਬਕਾਇਆ ਰਕਮ ਜਲਦੀ ਜਮ੍ਹਾ ਕਰਵਾਈ ਜਾਵੇ ਇਸ ਮੌਕੇ ਐੱਸ ਡੀ ਓ ਦਵਿੰਦਰ ਸਿੰਘ ਇੰਜ ਰੁਪਿੰਦਰ ਸਿੰਘ ਕਾਹਲੋਂ ਇੰਜ ਗੁਰਪ੍ਰੀਤ ਸਿੰਘ ਸਿੰਘ ਜੇਈ ਇੰਜ;ਕੰਵਲਜੀਤ ਸਿੰਘ ਜੇਈ ਇੰਜ;ਪਰਮਿੰਦਰ ਸਿੰਘ ਜੇਈ ਇੰਜ;ਐਮ ਪੀ ਸਿੰਘ ਇੰਜ ਮਿੱਤਰਪਾਲ ਸਿੰਘ ਆਰ ਏ ਮਲਕੀਤ ਸਿੰਘ ਹਾਜ਼ਰ ਸਨ
COMMENTS