ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਹੋਈ ਚੋਣ ਜਤਿੰਦਰ ਸਿੰਘ ਪ੍ਰਧਾਨ ਅਤੇ ਅਵਤਾਰ ਜਨਰਲ ਸਕੱਤਰ ਚੁਣੇ ਗਏ
ਅਮ੍ਰਿੰਤਸਰ,8 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, /ਵਿੱਕੀ /ਪੱਡਾ/ਨੀਰਜ ਸ਼ਰਮਾ) - ਜਲ ਸਰੋਤ ਵਿਭਾਗ ਪੰਜਾਬ ਦੇ ਟੈਕਨੀਕਲ ਕਰਮਚਾਰੀਆਂ ਦੀ ਸਿਰਮੌਰ ਜਥੇਬੰਦੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਇਕਾਈ ਅੰਮਿ੍ਤਸਰ ਦੀ ਚੋਣ ਕੀਤੀ ਗਈ ਜਿਸ ਵਿੱਚ ਅਗਲੀ ਟਰਮ ਲਈ ਪ੍ਧਾਨ ਜਤਿੰਦਰ ਸਿੰਘ ਔਲਖ ਜਰਨਲ ਸਕੱਤਰ ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਰਸਾਲ ਸਿੰਘ ਵਿੱਤ ਸੱਕਤਰ ਪਵਨ ਕੁਮਾਰ ਤੋਂ ਇਲਾਵਾ 21 ਮੈਂਬਰੀ ਕਮੇਟੀ ਦਾ ਗਨਿਨ ਸਰਬ ਸੰਮਤੀ ਨਾਲ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਸੂਬਾਈ ਆਗੂ ਮੰਗਲ ਸਿੰਘ ਟਾਡਾਂ ਅਤੇ ਚਰਨਜੀਤ ਸਿੰਘ ਇੰਦਰਜੀਤ ਰਿਸੀ ਸਰਬਜੀਤ ਸਿੰਘ ਤਰਸਿੱਕਾ ਪਰਗਟ ਸਿੰਘ ਦਲਬੀਰ ਸਿੰਘ ਔਲਖ ਤਰਲੋਚਨ ਸਿੰਘ ਆਦਿ ਆਗੂਆਂ ਨੇ ਭਰਾਤਰੀ ਸੰਦੇਸ਼ ਦਿੱਤਾ।ਇਸ ਅਜਲਾਸ ਵਿੱਚ ਸ਼ਾਮਲ ਵਿੱਚ ਹੋਏ ਵਰਕਰਾਂ ਵੱਲੋ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਪਿਛਲੇ ਸਮੇਂ ਵਿੱਚ ਲੜੇ ਸੰਘਰਸ਼ਾਂ ਤੇ ਚਰਚਾ ਕੀਤੀ ਗਈ ਸਾਰੇ ਸਾਥੀਆਂ ਨੇ ਭਵਿੱਖ ਵਿੱਚ ਹਰੇਕ ਸੰਘਰਸ਼ ਵਿੱਚ ਵਧ ਚੜ ਕੇ ਯੋਗਦਾਨ ਪਾਉਣ ਦਾ ਭਰੋਸਾ ਦੇਦਿਆ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ।ਇਸ ਮੌਕੇ ਹਾਜ਼ਰ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਪ੍ਧਾਨ ਜਤਿੰਦਰ ਸਿੰਘ ਔਲਖ ਨੇ ਕੀਤਾ ਅਤੇ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਾਰੀ ਟੀਮ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ਼ ਭਰਾਤਰੀ ਜਥੇਬੰਦੀਆਂ ਨਾਲ ਮੂਹਰਲੀ ਕਤਾਰ ਵਿੱਚ ਹੋ ਕੇ ਲੜਾਈ ਲੜੇਗੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS