ਟ੍ਰੈਫਿਕ ਪੁਲਿਸ ਵਲੋਂ ਸੜਕ ਸੁਰੱਖਿਆ ਮਹੀਨਾ ਮਨਾਇਆ ਗਿਆ |
ਟੋਲ ਪਲਾਜ਼ਾ ਵਰਿਆਮਨੰਗਲ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾ ਤੋਂ ਕੀਤਾ ਜਾਗਰੂਕ |
ਅੰਮ੍ਰਿਤਸਰ ,7 ਫਰਵਰੀ (ਵਿੱਕੀ / ਪੱਡਾ)ਟਰੈਫਿਕ ਪੁਲਿਸ ਅੰਮ੍ਰਿਤਸਰ ਦਿਹਾਤੀ ਵਲੋਂ ਅੱਜ 32.ਵੇ ਸੜਕ ਸੁਰੱਖਿਆ ਮਹੀਨਾ ਮਨਾਉਣ ਸਬੰਧੀ ਉਲੀਕੇ ਗਏ ਪ੍ਰੋਗਰਾਮ ਤਹਿਤ ਹੈਲਮਟ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤੇ ਬਲਦੇਵ ਸਿੰਘ ਟਰੈਫਿਕ ਇੰਚਾਰਜ -2 ਦੀ ਮੌਜੂਦਗੀ ਵਿੱਚ ਟਰੈਫਿਕ ਐਜੂਕੇਸਨ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਏਐੱਸਆਈ ਡੈਨਿਸ, ਇੰਦਰ ਮੋਹਨ, ਅਵਤਾਰ ਸਿੰਘ ਬੀਟ ਇੰਚਾਰਜ, ਸਵਿੰਦਰਪਾਲ ਸਿੰਘ, ਵਿਜੇ ਕੁਮਾਰ ਟਰੈਫਿਕ ਸਟਾਫ਼ ,ਅਜਮੇਰ ਪਾਲ ਸਿੰਘ , ਅਵਤਾਰ ਸਿੰਘ ਹਾਈਵੇ ਪੈਟਰੋਲਿੰਗ ਪਾਰਟੀ , ਸੁਖਵੰਤ ਸਿੰਘ, ਲਖਵੰਤ ਸਿੰਘ, (ਸਾਰੇ ਏਐੱਸਆਈ ) ਨਾਕਾ ਡਿਊਟੀ ਜੀਟੀ ਰੋਡ ਵਲੋਂ ਅੰਮ੍ਰਿਤਸਰ ਤੋਂ ਪਠਾਨਕੋਟ ਰੋਡ ਤੇ ਪੈਂਦੇ ਟੋਲ ਪਲਾਜ਼ਾ ਵਰਿਆਮ ਨੰਗਲ ਵਿਖੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾ ਤੋਂ ਜਾਣੂ ਕਰਵਾਇਆ ਗਿਆ ਅਤੇ ਵਾਹਨਚਾਲਕਾਂ ਨੂੰ ਕੋਈ ਵੀ ਵਾਹਨ ਨੂੰ ਚਲਾਉਂਦੇ ਵਕ਼ਤ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ |ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਨਾਲ ਨਾਲ ਪੈਫਲੈਂਟ ਵੀ ਵੰਡੇ ਗਏ ਅਤੇ ਲੋਕਾਂ ਨੂੰ ਨੂੰ ਖਾਸ ਕਰਕੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਹਿਨਣ ਲਈ ਪ੍ਰੇਰਤ ਕੀਤਾ ਗਿਆ।
ਕੈਪਸ਼ਨ :- ਸੜਕ ਸੁਰੱਖਿਆ ਮਹੀਨਾ ਮਨਾਉਣ ਤਹਿਤ ਟ੍ਰੈਫਿਕ ਪੁਲਿਸ ਟੋਲ ਪਲਾਜ਼ਾ ਵਰਿਆਮਨੰਗਲ ਕੋਲ ਲੋਕਾਂ ਨੂੰ ਟ੍ਰੈਫਿਕ ਨਿਯਮਾ ਤੋਂ ਜਾਣੂ ਕਰਵਾਉਦੀ ਹੋਏ |
COMMENTS