ਬਟਾਲਾ 8 ਫਰਵਰੀ(ਅਸ਼ੋਕ ਜੜੇਵਾਲ) ਬਟਾਲਾ ਵਿਖੇ 14 ਫਰਵਰੀ ਨੂੰ ਹੋਣ ਜਾ ਰਹੀਆਂ ਕਾਰਪੋਰੇਸ਼ਨ ਦੀਆਂ ਚੋਣਾਂ
ਵਿੱਚ ਵਾਰਡ ਨੰਬਰ 46 ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਗੁਰਸ਼ਰਨ ਸਿੰਘ ਸੰਨੀ ਜੇਐਸ ਵਾਲਿਆ ਵੱਲੋਂ ਇਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸੈਂਕੜੇ ਲੋਕਾਂ ਵਲੋ ਸਰਦਾਰ ਗੁਰਸ਼ਰਨ ਸਿੰਘ ਸੰਨੀ ਜੀ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਵਾਅਦਾ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਐਮ ਸੀ ਸ੍ਰੀ ਵਿਜੈ ਥਾਪੜ ਜੀ ਵੱਲੋਂ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਗੁਰਸ਼ਰਨ ਸਿੰਘ ਸੰਨੀ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਤੱਕੜੀ ਦੇ ਬਟਨ ਦਬਾਉਣ ਦੀ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਇਸ ਮੌਕੇ ਤੇ ਸਰਦਾਰ ਗੁਰਸ਼ਰਨ ਸਿੰਘ ਸੰਨੀ ਨੇ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦੇ ਆਖਿਆ ਕਿ ਜੇਕਰ ਪ੍ਰਮਾਤਮਾ ਨੇ ਜਿੱਤ ਬਖ਼ਸ਼ੀ ਤਾਂ ਮੈਂ ਲੋਕਾਂ ਦੀ ਪਹਿਲ ਦੇ ਆਧਾਰ ਤੇ ਕੰਮ ਕਰਵਾਵਾਂਗਾ ਇਸ ਮੌਕੇ ਸਰਦਾਰ ਸੂਬਾ ਸਿੰਘ ਅਨੂਪ ਸਿੰਘ ਬਾਵਾ ਸਿੰਘ ਬਚਨ ਸਿੰਘ ਸੁਖਦੇਵ ਸਿੰਘ ਜਸਵੰਤ ਸਿੰਘ ਰਵਿੰਦਰ ਸਿੰਘ ਨਵਜੋਤ ਸਿੰਘ ਹਰਬੰਸ ਸਿੰਘ ਇੰਦਰਜੀਤ ਸਿੰਘ ਅਤੇ ਸੈਂਕਡ਼ੇ ਇਲਾਕਾ ਨਿਵਾਸੀ ਹਾਜ਼ਰ ਸਨ
PRAGATI MEDIA ASHOK JREWAL BATALA DI REPORT
COMMENTS