ਅਮ੍ਰਿੰਤਸਰ,26 ਫਰਵਰੀ (ਪੱਤਰ ਪ੍ਰੇਰਕ ਡਾ ਬਲਜੀਤ ਸਿੰਘ ਢਡਿਆਲਾ, ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਪੰਜਾਬ ਦੀ ਸੂਝਵਾਨ ਜਨਤਾ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਗਾਈ ਹੈ। ਪੰਜਾਬ ਵਿੱਚੋਂ ਅਕਾਲੀ ਦਲ ਬਾਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਕੱਕੜ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਿੱਧ ਹੋ ਗਿਆ ਹੈ ਕਿ "2022 ਕਾਂਗਰਸ ਫਿਰ ਆਈ"।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ
ਆਪਣੇ ਚੋਣ ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਸਨ ਉਹ ਹੌਲੀ-ਹੌਲੀ ਪੂਰੇ ਕੀਤੇ ਜਾ ਰਹੇ ਹਨ। ਜੋ ਰਹਿ ਗਏ ਹਨ ਉਹ ਆਉਂਦੇ ਦਿਨਾਂ ਵਿੱਚ ਪੂਰੇ ਹੋ ਜਾਣਗੇ। ਕੱਕੜ ਨੇ ਕਿਹਾ ਕਿ ਕੈਪਟਨ ਸਾਹਬ ਨੇ ਨੌਜਵਾਨਾਂ ਨੂੰ ਮਿਨੀ ਬੱਸਾਂ ਦੇ ਪਰਮਿਟ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅੱਜ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਨ ਇਹ ਅਕਾਲੀ ਦਲ ਬਾਦਲ ਅਤੇ ਭਾਜਪਾ
ਦੀਆਂ ਗਲਤ ਨੀਤੀਆਂ ਕਾਰਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜੀ ਸੀ ਅਤੇ ਖੜੀ ਰਹੇਗੀ। ਕੱਕੜ ਨੇ ਕਿਹਾ ਕਿ ਇਹ ਕਿਸਾਨਾਂ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਹੈ, ਜੇਕਰ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦੀ ਤਾਂ ਹੁਣ ਤੱਕ ਇਨ੍ਹਾਂ ਨੇ ਭਾਜਪਾ ਨਾਲ ਮਿਲ ਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਹੁੰਦਾ। ਇਹ ਕਾਂਗਰਸ ਸਰਕਾਰ ਹੀ ਹੈ ਜਿਸ ਕਾਰਨ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ।ਇਸ ਮੌਕੇ ਉਨ੍ਹਾਂ ਨਾਲ ਕਸ਼ਮੀਰ ਸਿੰਘ ਖਿਆਲਾ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾਂ, ਬੂਆ ਸਿੰਘ ਓ ਐਸ ਡੀ, ਰਵੀ ਪੀ ਏ, ਗੁਰਦੇਵ ਸਿੰਘ ਸ਼ੂਹਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਭੇਜ ਸਿੰਘ ਚੇਅਰਮੈਨ ਬਲਾਕ ਸੰਮਤੀ ਚੋਗਾਵਾਂ, ਦਿਲਬਾਗ ਸਿੰਘ ਖਿਆਲਾ ਮੈਂਬਰ ਬਲਾਕ ਸੰਮਤੀ, ਦਵਿੰਦਰ ਸਿੰਘ ਬੋਪਾਰਾਏ ਮੈਂਬਰ ਬਲਾਕ ਸੰਮਤੀ, ਬਲਦੇਵ ਸਿੰਘ ਮੰਝ ਮੈਂਬਰ ਬਲਾਕ ਸੰਮਤੀ, ਸਰਪੰਚ ਜਸਕਰਨ ਸਿੰਘ ਲੋਪੋਕੇ, ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਸਰਪੰਚ ਸ਼ਮਸ਼ੇਰ ਸਿੰਘ ਸਾਰੰਗੜਾ, ਸਰਪੰਚ ਲਖਵਿੰਦਰ ਸਿੰਘ ਝੰਜੋਟੀ, ਸਰਪੰਚ ਮੇਜਰ ਸਿੰਘ ਕੱਕੜ, ਸਰਪੰਚ ਸਰਤਾਜ ਸਿੰਘ ਖਿਆਲਾ, ਸਰਪੰਚ ਹਰਪਾਲ ਸਿੰਘ ਮਾਲਾਕੀੜੀ, ਸਰਪੰਚ ਨਿਸ਼ਾਨ ਸਿੰਘ ਮੰਝ, ਸਰਪੰਚ ਪ੍ਰਗਟ ਸਿੰਘ ਬਰਾੜ, ਸਰਪੰਚ ਗੁਰਮੀਤ ਸਿੰਘ ਡਾਲਾ, ਸਰਪੰਚ ਬਾਵਾ ਸਿੰਘ ਖਿਆਲਾ, ਸਰਪੰਚ ਮਿੰਟੂ ਪੰਡੋਰੀ, ਸਰਪੰਚ ਰੇਸ਼ਮ ਸਿੰਘ ਬੱਚੀਵਿੰਡ, ਸਰਪੰਚ ਰਸ਼ਪਾਲ ਸਿੰਘ ਭੋਲਾ ਮਾਨਾਂਵਾਲਾ, ਸਰਪੰਚ ਚਾਂਦ ਪੱਧਰੀ, ਸਰਪੰਚ ਸੋਨੀ ਕੱਥੂਨੰਗਲ, ਸਰਪੰਚ ਲਖਬੀਰ ਸਿੰਘ ਕੋਹਾਲੀ, ਸਰਪੰਚ ਅਮਨ ਕੋਹਾਲਾ, ਸਰਪੰਚ ਬਲੌਰ ਸਿੰਘ ਤੂਰ, ਸਰਪੰਚ ਸੁਰਜੀਤ ਸਿੰਘ ਰਾਣੀਆਂ, ਸਰਪੰਚ ਮਨੋਜ ਭੱਟੀ, ਸਰਪੰਚ ਨਿਸ਼ਾਨ ਸਿੰਘ ਕੋਟਲਾ ਬੀਬੀ ਬਲਵਿੰਦਰ ਕੌਰ ਚੱਕ ਮਿਸ਼ਰੀ ਖਾਂ, ਗੁਰਪ੍ਰੀਤ ਸਿੰਘ ਪੰਜੂਰਾਏ, ਮੇਜਰ ਸਿੰਘ ਰੈਂ, ਡਾਕਟਰ ਪ੍ਰਗਟ ਸਿੰਘ ਭੁੱਲਰ, ਡਾ ਨਰਿੰਦਰ ਕੁਮਾਰ ਚੋਗਾਵਾਂ, ਸ਼ਮਸ਼ੇਰ ਸਿੰਘ ਚੋਗਾਵਾਂ, ਭੁਪਿੰਦਰ ਸਿੰਘ ਬਿੱਟੂ, ਹਰਨੇਕ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ -ਅਮਨਦੀਪ ਸਿੰਘ ਕੱਕੜ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ।
ਪੱਤਰ ਪ੍ਰੇਰਕ ਡਾ ਬਲਜੀਤ ਸਿੰਘ ਢਡਿਆਲਾ ਪੰਜਾਬ
COMMENTS