ਜੇਕਰ ਤੁਹਾਡੇ ਵਾਰਡ ਵਿੱਚ ਸਫ਼ਾਈ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਸੈਨਟਰੀ ਇੰਸਪੈਕਟਰ ਦੇ ਫੋਨ ਉੱਪਰ ਦਿੱਤੀ ਜਾਵੇ ਜਾਣਕਾਰੀ - ਕਮਿਸ਼ਨਰ ਨਗਰ ਨਿਗਮ
ਬਟਾਲਾ, 8 ਜਨਵਰੀ (ਅਸ਼ੋਕ ਜੜੇਵਾਲ ਜਸਬੀਰ ਸਿੰਘ) - ਬਟਾਲਾ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਠੀਕ ਕਰਨ ਲਈ ਨਗਰ ਨਿਗਮ ਦੇ 3 ਸੈਨਟਰੀ ਇੰਸਪੈਕਟਰਾਂ ਨੂੰ ਜਿੰਮਾਂ ਦਿੱਤਾ ਗਿਆ ਹੈ ਜੋ ਵਾਰਡ ਵਾਈਜ਼ ਆਪਣੇ ਇਲਾਕਿਆਂ ਵਿੱਚ ਕੂੜੇ ਦੀ ਸੈਗਰੀਗੇਸ਼ਨ ਅਤੇ ਸਫ਼ਾਈ ਲਈ ਪਾਬੰਧ ਹੋਣਗੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ’ਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਸੈਨਟਰੀ ਇੰਸਪੈਕਟਰਾਂ ਦੀ ਤਾਇਨਾਤੀ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਬਲਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੇ ਵਾਰਡਾਂ ਦੇ ਹਿਸਾਬ ਨਾਲ ਵਾਰਡ ਨੰਬਰ 1 ਤੋਂ 12 ਤੱਕ ਦੀ ਸਫ਼ਾਈ ਅਤੇ ਕੂੜੇ ਦੀ ਸੈਗਰੀਗੇਸ਼ਨ ਲਈ ਸੈਨਟਰੀ ਇੰਸਪੈਕਟਰ ਪਰਮਜੀਤ ਸਿੰਘ ਜਿੰਮੇਵਾਰ ਹੋਣਗੇ ਅਤੇ ਉਨ੍ਹਾਂ ਨਾਲ ਸੀ.ਐੱਫ. ਅਜੇ ਕੁਮਾਰ ਨੂੰ ਸਹਾਇਕ ਲਗਾਇਆ ਗਿਆ ਹੈ। ਵਾਰਡ ਨੰਬਰ 13 ਤੋਂ 24 ਤੱਕ ਦੀ ਸਫ਼ਾਈ ਦੀ ਜਿੰਮੇਵਾਰੀ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਅਤੇ ਸੀ.ਐੱਫ. ਮਲਕੀਤ ਸਿੰਘ ਨੂੰ ਦਿੱਤੀ ਗਈ ਹੈ ਜਦਕਿ 24 ਤੋਂ 35 ਨੰਬਰ ਤੱਕ ਵਾਰਡਾਂ ਦੀ ਸਫ਼ਾਈ ਅਤੇ ਕੂੜੇ ਦੀ ਸੈਗਰੀਗੇਸ਼ਨ ਲਈ ਸੈਨਟਰੀ ਇੰਸਪੈਕਟਰ ਹਰਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਸੈਨਟਰੀ ਇੰਸਪੈਕਟਰਾਂ ਦੀ ਇਹ ਟੀਮ ਕੂੜਾ ਚੁਕਾਉਣ ਲਈ ਸਮੇਂ ਸਿਰ ਟਰਾਲੀਆਂ ਦੀ ਮੂਵਮੈਂਟ ਕਰਾਉਣ ਲਈ ਜਿੰਮੇਵਾਰ ਹੋਵੇਗੀ। ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸ਼ਹਿਰ ਵਾਸੀਆਂ ਨੂੰ ਸਫ਼ਾਈ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਆਪਣੇ ਵਾਰਡ ਦੀ ਸਫ਼ਾਈ ਵਿਵਸਥਾ ਲਈ ਨਿਯੁਕਤ ਕੀਤੇ ਸੈਨਟਰੀ ਇੰਸਪੈਕਟਰ ਨਾਲ ਫੋਨ ਉੱਪਰ ਜਾਂ ਦਫ਼ਤਰ ਆ ਕੇ ਰਾਬਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 1 ਤੋਂ 12 ਤੱਕ ਦੇ ਵਸਨੀਕ ਆਪਣੇ ਇਲਾਕੇ ਵਿੱਚ ਸਫ਼ਾਈ ਸਬੰਧੀ ਕਿਸੇ ਵੀ ਮੁਸ਼ਕਿਲ ਦੇ ਹੱਲ ਲਈ ਸੈਨਟਰੀ ਇੰਸਪੈਕਟਰ ਪਰਮਜੀਤ ਸਿੰਘ ਦੇ ਮੋਬਾਇਲ ਨੰਬਰ 98884-26170 ਉੱਪਰ ਸੰਪਰਕ ਕਰ ਸਕਦੇ ਹਨ। ਵਾਰਡ 13 ਤੋਂ 24 ਤੱਕ ਦੀ ਸਫ਼ਾਈ ਦੀ ਸ਼ਿਕਾਇਤ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਦੇ ਮੋਬਾਇਲ ਨੰਬਰ 87289-34221 ਉੱਪਰ ਕੀਤੀ ਜਾ ਸਕਦੀ ਹੈ ਅਤੇ 24 ਤੋਂ 35 ਨੰਬਰ ਤੱਕ ਵਾਰਡਾਂ ਵਿੱਚ ਸਫ਼ਾਈ ਅਤੇ ਕੂੜੇ ਦੀ ਸਮੱਸਿਆ ਦੇ ਹੱਲ ਲਈ ਸੈਨਟਰੀ ਇੰਸਪੈਕਟਰ ਹਰਿੰਦਰ ਸਿੰਘ ਦੇ ਮੋਬਾਇਲ ਨੰਬਰ 98722-91209 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਬਟਾਲਾ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਅਤੇ ਕੂੜੇ ਦੀ ਸੈਗਰੀਗੇਸ਼ਨ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਵੀ ਸਫਾਈ ਮੁਹਿੰਮ ਵਿੱਚ ਸਾਥ ਦਿੰਦਿਆਂ ਆਪਣੇ ਘਰਾਂ ਵਿੱਚ ਸੁੱਕੇ ਤੇ ਗਿੱਲੇ ਕੂੜੇ ਦੀ ਸੈਗਰੀਗੇਸ਼ਨ ਕਰਨੀ ਚਾਹੀਦੀ ਹੈ।
COMMENTS