ਸਿੱਖ ਸਟੂਡੈਂਟ ਫੈੱਡਰੇਸ਼ਨ ਵਲੋਂ ਖੇਤੀ ਕਾਨੂੰਨ ਦੀਆਂ ਕਾਪੀਆਂ ਨੂੰ ਸਾੜ ਕੇ ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ
ਬਟਾਲਾ 13ਜਨਵਰੀ (ਅਸ਼ੋਕ ਜੜੇਵਾਲ)ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਰਾਹ ਪਏ ਦੇਸ਼ ਦੇ ਕਿਸਾਨ 48 ਦਿਨ ਤੋਂ ਦਿੱਲੀ ਬਾਰਡਰ ਉੱਪਰ ਬੈਠ ਕੇ ਅਤੇ ਪੂਰੇ ਦੇਸ਼ ਅੰਦਰ ਵਿਰੋਧ ਜਤਾ ਰਹੇ ਹਨ ਬਹੁਗਿਣਤੀ ਪਾਰਲੀਮੈਂਟ ਹੋਣ ਦੇ ਹੰਕਾਰ ਵਿੱਚ ਅਤਿਵਾਦੀ ਮਾਨਸਿਕਤਾ ਵੱਲੋਂ ਰਾਜਨੇਤਾਵਾਂ ਵੱਲੋਂ ਨੋਟਬੰਦੀ ਜੀਐੱਸਟੀ ਪਾਰਾ 370 ਨੂੰ ਤੋੜਨਾ ਅਤੇ ਹੁਣ ਕਿਸਾਨ ਵਿਰੋਧੀ ਕਾਲੇ ਖੇਤੀਕਾਰਾਂ ਨੂੰ ਲਿਆ ਕੇ ਦੇਸ਼ ਅੰਦਰ ਅਸਥਿਰਤਾ ਪੈਦਾ ਕਰਨ ਵਾਲੇ ਫ਼ੈਸਲੇ ਰਹਿ ਰਹੇ ਹਨ ਜਿਨ੍ਹਾਂ ਦਾ ਫੈਡਰੇਸ਼ਨ ਸਮੇਂ ਸਮੇਂ ਵਿਰੋਧ ਕਰਦੀ ਰਹੀ ਹੈ ਅੱਜ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਵਲੋਂ ਖੇਤੀ ਕਾਨੂੰਨ ਦੀਆਂ ਕਾਪੀਆਂ ਨੂੰ ਜਲਾ ਕੇ ਅਾਪਣਾ ਰੋਸ ਜਤਾਉਂਦਿਆਂ ਕਿਹਾ ਕਿ ਮੋਦੀ ਰਾਜ ਤੰਤਰ ਵਿਚ ਲੋਕਤੰਤਰ ਲਈ ਕੋਈ ਜਗ੍ਹਾ ਨਹੀਂ ਹੈ ਸਰਕਾਰ ਕੁਝ ਕਾਰਪੋਰੇਟ ਸਰਮਾਏਦਾਰ ਕਰਵਾਇਆ ਨੂੰ ਖੁਸ਼ ਕਰਨ ਲਈ ਅਤੇ ਭੰਗਵੇ ਬਾਬੈਨ ਤਗੜੇ ਕਰਨ ਲੲੀ ਦੇਸ਼ ਵਿਰੋਧੀ ਫ਼ੈਸਲਾ ਲੈ ਰਹੀ ਹੈ ਦੇਸ਼ ਦਾ ਕਿਸਾਨ ਹੱਡ ਚੀਰਵੀ ਠੰਢ ਵਿਚਕਾਰ ਸੜਕਾਂ ਉੱਪਰ ਬੈਠਾ ਹੈ ਇਨ੍ਹਾਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਖੁੱਲ੍ਹੇ ਆਸਮਾਨ ਹੇਠ ਬੈਠਾ ਹੋਇਆ ਹੈ ਜਿਆਦਾ ਠੰਡ ਕਾਰਨ ਕਿਸਾਨ ਮਰ ਰਹੇ ਹਨ ਪਰ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੇ ਦੇਸ਼ ਦਾ ਮੀਡੀਆ 24ਘੰਟੇ ਸਰਕਾਰ ਦੇ ਦਬਾਅ ਹੇਠ ਝੂਠ ਫੈਲਾ ਰਿਹਾ ਹੈ ਸਰਕਾਰ ਵੱਲੋਂ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦੇਸ਼ ਵਿਰੁੱਧ ਰਾਸ਼ਟਰ ਵਿਰੋਧੀ ਅਤਿਵਾਦੀ ਮਾਓਵਾਦੀ ਵੱਖ ਵਾਟੀ ਆਦਿ ਨਾਮ ਦੇ ਕੇ ਦਰਸਾਇਆ ਜਾ ਰਿਹਾ ਹੈ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਰੇਲਵੇ ਸਟੇਸ਼ਨ ਏਅਰਪੋਰਟ ਸਰਕਾਰੀ ਸੰਸਥਾਵਾਂ ਨੂੰ ਵੇਠਿਆ ਜਾ ਰਿਹਾ ਹੈ ਜੇਕਰ ਫੈੱਡਰੇਸ਼ਨ ਆਗੂਆਂ ਤੇ ਦੇਸ਼ ਦੀ ਜਨਤਾ ਇਕਜੁੱਟ ਹੋ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸੱਦਾ ਦਿੰਦਿਆਂ ਕਿਹਾ ਕਿ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਕਿਸਾਨਾਂ ਨੂੰ ਬਚਾਈਏ ਜੇਕਰ ਕਿਸਾਨ ਨਾ ਬਚੇ ਤਾਂ ਮੱਤ ਸਮਝੋ ਕਿ ਸਰਕਾਰ ਬਚੇਗੀ ਸਰਕਾਰ ਕਿਸਾਨੀ ਮੋਰਚੇ ਵਿੱਚ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰ ਹੈ ਫੈਡਰੇਸ਼ਨ ਆਗੂਆਂ ਵੱਲੋਂ ਮੋਰਚੇ ਵਿੱਚ ਸ਼ਹੀਦ ਹੋ ਰਹੇ ਕਿਸਾਨਾਂ ਦੀ ਯਾਦਗਾਰ ਸਥਾਪਿਤ ਕਰਨ ਦੀ ਵੀ ਗੱਲ ਕੀਤੀ ਹੈ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਗੁਰਚਰਨ ਸਿੰਘ ਕਲਸੀ ਦਿਲਜੀਤ ਸਿੰਘ ਅਕਾਸ਼ਦੀਪ ਸਿੰਘ ਵਾਹਲਾ ਮਨਜੀਤ ਸਿੰਘ ਮਨਜਿੰਦਰ ਸਿੰਘ ਪਰਮਿੰਦਰ ਸਿੰਘ ਅਮਨਦੀਪ ਸਿੰਘ ਸੁਖਪਾਲ ਸਿੰਘ ਕੁਲਵਿੰਦਰ ਸਿੰਘ ਰਾਜਾ ਮਨਪ੍ਰੀਤ ਸਿੰਘ ਜਸਬੀਰ ਸਿੰਘ ਗੁਰਦਰਸ਼ਨ ਸਿੰਘ ਹਰ ਮਹਿਕਦੀਪ ਸਿੰਘ ਰਵਿੰਦਰ ਸਿੰਘ ਅਜੇਪਾਲ ਸਿੰਘ ਅਰਜੁਨ ਅਗਰਵਾਲ ਜਰਮਨ ਬਾਜਵਾ ਚੰਦਰਵੀਰ ਸਿੰਘ ਆਦਿ ਮੈਂਬਰ ਹਾਜ਼ਰ ਸਨ
COMMENTS