ਸੱਜਣ ਸਿੰਘ ਸੁਪਰਡੈਂਟ ਨੇ ਜੰਡਿਆਲਾ ਮੰਡਲ ਦਾ ਚਾਰਜ ਸੰਭਾਲਿਆ
ਅਮ੍ਰਿੰਤਸਰ,9 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ/ਵਿੱਕੀ /ਪੱਡਾ) - ਜਲ ਸਰੋਤ ਵਿਭਾਗ ਸਰਕਲ ਅਮ੍ਰਿੰਤਸਰ ਦੇ ਜੰਡਿਆਲਾ ਮੰਡਲ ਦੇ ਸੁਪਰਡੈਂਟ ਵਜੋਂ ਸੱਜਣ ਸਿੰਘ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ।ਇਸ ਮੌਕੇ ਤੇ ਉਨ੍ਹਾਂ ਨੇ ਆਪਣੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਦਫਤਰੀ ਕੰਮ ਕਾਜ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ,ਦਫਤਰੀ ਕੰਮਾਂ ਵਿੱਚ ਕਿਸੇ ਕਿਸਮ ਦੀ ਹੋਈ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਖਾਸ ਕਰਕੇ ਉਨ੍ਹਾਂ ਨੇ ਖੇਤਰੀ ਕਰਮਚਾਰੀਆਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਹਦਾਇਤਾਂ ਕੀਤੀਆਂ।ਇਸ ਮੌਕੇ ਉਨ੍ਹਾਂ ਦਾ ਸਮੂੰਹ ਸਟਾਫ ਅਤੇ ਵਖ ਵਖ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਵੱਲੋ ਫੁੱਲਾਂ ਦੇ ਗੁਲਦਸਤੇ ਦੇ ਕੇ ਭਰਪੂਰ ਸਫਾਗਤ ਕੀਤਾ ਗਿਆ।ਇਸ ਮੌਕੇ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ, ਸੀਨੀਅਰੀ ਮੀਤ ਪ੍ਰਧਾਨ ਰਕੇਸ਼ ਕੁਮਾਰ ਬਾਬੋਵਾਲ,ਰਾਜਮਹਿੰਦਰ ਸਿੰਘ ਮਜੀਠਾ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਇੰਜੀ: ਸੁਰਿੰਦਰ ਮਹਾਜਨ ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ, ਮੀਤ ਪ੍ਰਧਾਨ ਬਲਜਿੰਦਰ ਸਿੰਘ ਵਿਰਦੀ, ਤੇਜਬੀਰ ਸਿੰਘ, ਵਨੀਤ ਕੋਹਲੀ,ਜਗਜੀਤ ਸਿੰਘ ਹੁੰਦਲ ਆਦਿ ਵੀ ਹਾਜਰ ਸਨ।
ਫੋਟੋ ਕੈਪਸ਼ਨ-: ਜੰਡਿਆਲਾ ਮੰਡਲ ਦੇ ਸੁਪਰਡੈਂਟ ਦਾ ਚਾਰਜ ਸੰਭਾਲਦੇ ਹੋਏ ਸੱਜਣ ਸਿੰਘ, ਨਾਲ ਖੜੇ ਹਨ ਵਖ ਵਖ ਮੁਲਾਜਮ ਜਥੇਬੰਦੀਆਂ ਦੇ ਆਗੂ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS