Pragati Media Group में JOIN होकर हर ख़बर से रहे अवगत .

ਅਜਗਰ ਦੇ ਮੂੰਹ ਅਾਈ ਕਿਸਾਨੀ ਦੇ ਬਚਾਅ ਲਈ ਆਖਰੀ ਹੱਲਾ !

SHARE:

 ਬਟਾਲੇ ਤੋਂ ਅਸ਼ੋਕ ਜੜੇਵਾਲ/ ਨੀਰਜ ਸ਼ਰਮਾ/  ਦੀ ਰਿਪੋਰਟ 




               ਅਜ਼ਗਰ ਦੇ ਮੂੰਹ ਆਈ ਕਿਸਾਨੀ ਦੇ ਬਚਾਅ ਲਈ ਆਖਰੀ ਹੱਲਾ।


ਭਾਰਤ ਵਿੱਚ ਕਿਸਾਨੀ ਸ਼ੰਘਰਸ ਦੀ ਸੁਰੂਆਤੀ ਸਮੇ ਤੋ ਹੁਣ ਤੱਕ ਦੇ ਸਫਰ ਵਿਚ ਦੁਨਿਆਂ ਨੂੰ ਇਕ ਵਿਲੱਖਣਾ ਦੀ ਮਿਸਾਲ ਪੇਸ਼ ਹੋਈ ਨਜ਼ਰ ਆ ਰਹੀ ਹੈ। ਸੰਜਮਤਾ, ਸਿਫਤੀ ਦਾ ਮੂਲ ਅਧਾਰ ਬਣਿਆ ਹੈ। ਸੇਵਾ ਕਰਨ ਦੇ ਨਵੇ ਢੰਗ ਤਰੀਕਿਆਂ ਨੇ ਨੋਜਵਾਨੀ ਉਪਰ ਵਿਸ਼ਵਾਸ ਨੂੰ ਪੀਡੇ ਕੀਤਾ ਹੈ। ਜਿੰਨੀ ਦੇਰ ਵੀ ਇਹ ਸੰਘਰਸ਼ ਚਲਦਾ ਹੈ ਇਸ ਦੀ ਚੇਤੰਨਤਾ ਦਾ ਬਰਕਰਾਰ ਰਹਿਣਾ ਜਰੂਰੀ ਹੈ। ਅਨੇਕਤਾ ਵਿੱਚ ਏਕਤਾ ਵਿਖਾਈ ਦੇ ਰਹੀ ਹੈ। ਕੁਝ ਮੀਡੀਏ ਦੇ ਹਿਸੇ ਦਾ ਨਾ-ਪੱਖੀ ਪ੍ਚਾਰ ਦਾ ਕਿਸਾਨੀ ਸ਼ੰਘਰਸ਼ ਉਪਰ ਬਹੁਤਾ ਅਸਰ ਵਿਖਾਈ ਨਹੀ ਦੇ ਰਿਹਾ। ਅੱਸੀ ਫੀਸਦੀ ਤੋ ਵੱਧ ਦੁਨੀਆ ਦਾ ਹਿੱਸਾ ਕਿਸਾਨੀ ਨੇ ਖੇਤਰਫਲ ਦੇ ਰੂਪ ਵਿੱਚ ਆਪਣੇ ਥੱਲੇ ਰੱਖਿਆ ਹੋਇਆ ਹੈ। 3,4 ਬਿਲੀਅਨ ਲੋਕ ਜਾਂ 45% ਜਨਸੰਖਿਆ ਦੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ। ਅਫਰੀਕਾ ਵਿੱਚ ਅੰਦਾਜ਼ਨ 57% ਲੋਕਾਂ ਦੀ ਪਿੰਡਾਂ ਦੀ ਆਬਾਦੀ ਹੈ। ਅਤੇ ਆਬਾਦੀ ਦਾ 53% ਹਿੱਸਾ ਖੇਤੀਬਾੜੀ ਉਪਰ ਨਿਰਭਰ ਹੈ। ਅਮਰੀਕਾ ਵਿੱਚ ਕਿਸਾਨ ਸਾਰੇ ਉਤਪਾਦਨ ਦਾ 84% ਹਿੱਸਾ ਪੈਦਾ ਕਰਦਾ ਹੈ ਅਤੇ 78% ਜਮੀਨ ਉਪਰ ਖੇਤੀ ਕਰਦਾ ਹੈ।  ਫੀਜ਼ੀ ਦੇਸ਼ ਵਿੱਚ 48 ਫੀਸਦੀ ਤੇ ਉਤਪਾਦਨ ਪੈਦਾ ਹੁੰਦਾ ਹੈ। 

ਇਸੇ ਤਰ੍ਹਾਂ ਭਾਰਤ ਵਿੱਚ ਖੇਤੀਬਾੜੀ ਖੇਤਰ ਲੱਗਭੱਗ 3 ਟਰੀਲੀਅਨ ਡਾਲਰ ਦੀ ਆਰਥਿਕਤਾ ਵਿੱਚ 15% ਦਾ ਹਿੱਸਾ ਪਾਉਦਾ ਹੈ। ਦੇਸ਼ ਦੇ 1,3 ਬਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਭਾਰਤ ਪੂਰੀ ਤਰ੍ਹਾਂ ਖੇਤੀਬਾੜੀ ਦੇ ਧੰਦੇ ਦੇ ਆਲੇ ਦੁਆਲੇ ਹੀ ਰੁਜ਼ਗਾਰ ਦੇ ਸਾਧਨ ਬਣਾਈ ਬੈਠਾ ਹੈ। ਉਦਯੋਗਿਕ ਪ੍ਰਣਾਲੀ ਨੂੰ ਪ੍ਰਫੁਲਤ ਕਰਨ ਲਈ ਬਹੁਤ ਘੱਟ ਯਤਨ ਹੋਏ ਹਨ। ਸ਼ਾਇਦ ਦੇਸ਼ ਵਿੱਚ ਨੀਤੀ ਨਾਲੋ ਵੱਧ ਰਾਜਨੀਤੀ ਨੇ ਪੈਰ ਪਸਾਰੇ ਹਨ। ਰਿਸਵਤ ਖੋਰੀ ਮੁੱਖ ਕਾਰਨ ਹਨ ਅਜ਼ਾਦੀ ਦੇ 73 ਸਾਲਾਂ ਬਾਆਦ ਵੀ ਆਰਥਿਕਤਾ ਪੈਰਾਂ ਸਿਰ ਨਾ ਹੋ ਕੇ ਹੱਥ ਅੱਡੀ ਖੜੀ ਨਜ਼ਰ ਆਉਂਦੀ ਹੈ। ਖੇਤੀਬਾੜੀ ਸਭ ਤੋ ਵੱਧ ਮਹਿਨਤ ਅਤੇ ਸਭ ਤੋਂ ਘੱਟ ਮੁਨਾਫਾ ਦਾ ਇਹ ਧੰਦਾ ਦੁਨੀਆਂ ਵਿੱਚ ਪਛੜਿਆ ਹੋਇਆ ਹੈ। ਦੁਨੀਆਂ ਵਿੱਚ ਕੋਈ ਵੀ ਦੇਸ਼, ਸਰਕਾਰ ਜਾਂ ਕਾਨੂੰਨ ਹਿੱਕ ਥਾਪੜ ਕੇ ਨਹੀਂ ਕਹਿ ਸਕਦੇ ਕਿ ਉਹ ਕਿਸਾਨੀ ਨਾਲ ਇਨਸਾਫ ਕਰ ਸਕੇ ਹਨ। ਇਕ ਆਦਮੀ ਤੋ ਲੈ ਕੇ ਸਾਰਾ ਪਰਿਵਾਰ ਖੇਤੀਬਾੜੀ ਵਿੱਚ ਸੱਤੇ ਦਿਨ ਬਿਨਾਂ ਘੜੀ ਦੀ ਸੂਈ ਦੇਖਿਆਂ ਪੱਹੁ-ਫੁੱਟਾਲੇ ਤੋ ਸੁਰੂ ਹੋ ਕੇ ਸੂਰਜ ਦੇ ਡੂੱਬਣ ਵੇਲੇ ਤੱਕ ਹੱਡ ਭੰਨਵੀਂ ਮਿਹਨਤ ਵੀ ਉਸ ਨੂੰ ਆਮਦਨ ਪੱਖੋਂ ਪੈਰਾਂ ਸਿਰ ਨਹੀਂ ਕਰ ਸਕੀ। ਕਿਸਾਨੀ ਹਮੇਸ਼ਾ ਰੱਬ ਅਤੇ ਸਰਕਾਰਾਂ ਦੇ ਰਹਿਮੋ-ਕਰਮ ਤੇ ਰਹੀ ਹੈ। ਹਰ ਦੇਸ਼ ਵਿੱਚ ਆਏ ਦਿਨ ਸੜਕਾਂ ਉੱਪਰ ਇਨਸਾਫ ਲਈ ਧਰਨੇ, ਟਰੈਕਟਰ ਮਾਰਚ, ਫਸਲਾਂ ਨੂੰ ਸੁੱਟਣਾ ਆਮ ਵਰਤਾਰਾ ਹੈ। ਖੇਤੀ ਧੰਦੇ ਵਿੱਚ ਅਨਾਜ, ਫਲ, ਦੁੱਧ ਦਹੀਂ, ਮੀਟ ਮੂਲ ਪੈਦਾਵਾਰੀ ਵਸਤਾਂ ਹਨ। ਪਿਛਲੇ ਦਹਾਕੇ ਵਿੱਚ ਇੰਟਰਨੈੱਟ ਦੀ ਵਰਤੋਂ ਨਾਲ ਇਤਿਹਾਸਕ ਵਿਉਪਾਰੀਕਰਣ ਹੋਇਆ ਹੈ।  ਵੱਡੇ ਵੱਡੇ ਵਿਉਪਾਰ ਇਸ ਮਾਧਿਅਮ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਗਏ ਹੈ। ਪਰ ਖੇਤੀ ਧੰਦੇ ਵਿੱਚ ਬਹੁਤਾ ਬਦਲਾਅ ਨਹੀਂ ਆ ਸਕਿਆ। ਪਰ ਹੁਣ ਕਾਰਪੋਰੇਟ ਲੋਕਾਂ ਨੇ ਇਸ ਧੰਦੇ ਨੂੰ ਪੂਰੀ ਪਕੜ ਵਿਚ ਲੈ ਕੇ ਭਾਰਤ ਦੇ ਵੱਡੇ ਖੇਤਰ ਉਪਰ ਆਪਣੀ ਆਜ਼ਾਰੇਦਾਰੀ ਨੂੰ ਕਾਇਮੀ ਵੱਲ ਵਧਣ ਦੇ ਲੱਛਣ ਦਿੱਸਣ ਲੱਗੇ ਹਨ। ਇਹ ਰਾਜਨੀਤੀ ਦੀ ਭਾਈਵਾਲੀ ਨਾਲ ਸੰਭਵ ਕੀਤਾ ਜਾ ਰਿਹਾ ਹੈ। ਕਿਉਂਕਿ ਰਾਜਨੀਤੀ ਦਾ ਵੱਡਾ ਹਿੱਸਾ ਇਹਨਾਂ ਦੇ ਦਬਾਅ ਹੇਠ ਹੈ। ਪਾਰਟੀਆਂ ਨੂੰ ਵੱਡੇ ਵੱਡੇ ਚੰਦੇ ਦੇ ਕੇ ਮਨਮਰਜ਼ੀ ਨਾਲ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਸਕਦਾ ਹੈ। ਸਰਕਾਰਾਂ ਦਾ ਕੰਮ ਹੁਣ ਗਰੀਬੀ ਹਟਾਉਣਾ ਨਹੀਂ... ਗਰੀਬਾਂ ਨੂੰ ਹਟਾਉਣਾਂ ਹੈ। ਭਾਰਤ ਦੀ ਪਾਰਲੀਮੈਂਟ ਵਿੱਚ ਲਗਾਤਾਰ ਨਵੇਂ ਨਵੇਂ ਬਿੱਲ ਨੂੰ ਪਾਸ ਕੀਤੇ ਜਾ ਰਹੇ ਹਨ। ਪਹਿਲਾਂ ਸੰਵਿਧਾਨਿਕ ਸੋਧਾਂ ਨੂੰ ਹਮੇਸ਼ਾ ਵਿਰੋਧੀ ਧਿਰਾਂ ਦੀ ਸਹਿਮਤੀ ਜਾਂ ਵੋਟਿਂਗ ਤੋ ਬਾਅਦ ਹੀ ਕਾਨੂੰਨ ਦੀ ਆਗਿਆ ਮਿਲਦੀ ਸੀ। ਹੁਣ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਜਾਂ ਬਿੱਲ ਪਾਸ ਕਰਨ ਲਈ ਲੋੜੀਂਦੇ ਮੈਂਬਰਾਂ ਦੀ ਹਾਜ਼ਰੀ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਹੈ। ਜਿੱਥੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਗਏ ਹਨ। ਉਥੇ ਪੂੰਜੀਪਤੀਆਂ ਦੇ ਹੱਕ ਵਿੱਚ ਕਾਨੂੰਨਾਂ ਨੂੰ ਬਣਾਕੇ ਕਿਰਤੀਆਂ ਨੂੰ ਵਿਰੋਧ ਦਰਜ ਨਾ ਕਰਵਾਉਣ ਵਰਗੀਆਂ ਮੱਦਾਂ ਪਾ ਕੇ ਇੰਨਸਾਫ ਤੋ ਵਾਂਝਿਆਂ ਕੀਤਾ ਜਾ ਰਿਹਾ ਹੈ । ਕਿਸੇ ਵੀ ਹੜਤਾਲ ਕਰਨ ਲਈ ਸੱਠ ਦਿਨ ਪਹਿਲਾਂ ਆਗਿਆ ਦਾ ਲੈਣਾ ਜਰੂਰੀ ਕੀਤਾ ਗਿਆ ਹੈ। ਜਦੋਂ ਮਰਜ਼ੀ ਤਿੰਨ ਮਹੀਨੇ ਦੀ ਤਨਖਾਹ ਦੇ ਕੇ ਨੌਕਰੀ ਤੋ ਕੱਢਿਆ ਜਾ ਸਕਦਾ ਹੈ। ਮਤਲਬ ਹੜਤਾਲ ਦੀ ਮਨਜੂਰੀ ਮੰਗਣ ਦੇ ਨਾਲ ਹੀ ਉਸ ਕਿਰਤੀ ਨੂੰ ਮਾਲਕ ਨੌਕਰੀ ਤੋ ਫਾਰਗ ਕਰਨ ਦਾ ਰਾਹ ਪੱਧਰਾ ਸਕਦਾ ਹੈ। ਜਿਸ ਨਾਲ ਹਰ ਹਾਲਤ ਵਿੱਚ ਕਾਰੋਬਾਰੀਆਂ ਦੇ ਰਹਿਮੋਕ੍ਰਮ ਤੇ ਜੀਵਨ ਬਸਰ ਕਰਨਾ ਪਵੇਗਾ।ਜੋ ਬਿੱਲ ਕਿਸਾਨੀ ਦੇ ਵਿਰੋਧ ਵਿਚ ਪਾਸ ਕੀਤਾ ਹੈ ਉਸ ਵਿੱਚ ਘੱਟੋ ਘੱਟ ਸਮਰਥਨ ਮੁੱਲ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਜੋ ਕਿ ਸਿੱਧਾ ਸਿੱਧਾ ਕਾਰੋਬਾਰੀਆਂ ਦੇ ਹੱਕ ਵਿੱਚ ਭੁਗਤਦਾ ਹੈ। ਕਿਸਾਨ ਨੂੰ ਸ਼ਾਇਦ ਉਸ ਦੀ ਲਾਗਤ ਵੀ ਪੂਰੀ ਨਾ ਮਿਲੇ। ਉਸ ਨੂੰ ਵੇਚਣ ਦੀ ਖੁੱਲ ਦਾ ਮਤਲਬ ਕਾਰੋਬਾਰੀ ਨੂੰ ਖੁੱਲ ਦੇਣਾ ਕਿ ਉਹ ਘੱਟ ਤੋ ਘੱਟ ਰੇਟ ਤੇ ਖਰੀਦ ਕੇ ਦੁਨੀਆਂ ਦੀ ਮੰਡੀ ਵਿੱਚ ਆਪਣੀ ਤਹਿ-ਸ਼ੁਦਾ ਕੀਮਤ ਪ੍ਰਾਪਤ ਕਰ ਸਕਦਾ ਹੈ।  ਈ-ਮੰਡੀਆਂ ਨਾਲ ਜੋੜਨਾਂ ਜਾਂ ਈ-ਮੰਡੀਕਰਨ ਕੀਤਾ ਗਿਆ ਹੈ ਜਿਸ ਨਾਲ ਕਿਸਾਨ ਵਿਉਪਾਰੀ ਨਾਲ ਸਿੱਧਾ ਸੰਪਰਕ ਸਾਧਨ ਅਪਣਾ ਸਕੇਗਾ। ਖਰੀਦਦਾਰ ਨਾਲ ਖ੍ਰੀਦ ਮੁੱਲ ਤਹਿ ਕਰ ਸਕੇਗਾ। ਪਰ ਸਵਾਲ ਉਠਦਾ ਹੈ ਕੀ ਕਿਸਾਨਾਂ ਤੱਕ ਈ-ਮੰਡੀ ਦੇ ਤੌਰ-ਤਰੀਕਿਆਂ ਦੀ ਪਹੁੰਚ ਅਪਣਾਈ ਗਈ ਹੈ ? ਕਿਸਾਨੀ ਨੂੰ ਬਦਲਵੇ ਆਮਦਨ ਦੇ ਸਾਧਨਾ ਉਪਰ ਵਿਸ਼ਵਾਸ ਕਿਉ ਨਹੀ ਹੋਇਆ ?  ਬਿਹਾਰ ਸਮੇਤ ਹੋਰ ਰਾਜਾਂ ਵਿੱਚ ਘੱਟੋ ਘੱਟ ਖਰੀਦ ਮੁੱਲ ਖਤਮ ਕਰਨ ਤੋ ਬਾਅਦ ਹਾਲਾਤ ਹੋਰ ਮੰਦੀ ਵਿੱਚ ਹਨ। ਕਿਸਾਨੀ ਦੀ ਅਨਪੜ੍ਹਤਾ ਇਸ ਵਿੱਚ ਵੱਡੀ ਰੁਕਾਵਟ ਅਤੇ ਮੁਸੀਬਤਾਂ ਵਿੱਚ ਵਾਧਾ ਕਰੇਗੀ। ਖੁਦਕਸ਼ੀਆਂ ਵਿੱਚ ਵਾਧਾ ਹੋਣ ਦੇ ਆਸਰ ਵੱਧ ਗਏ ਹਨ। ਛੋਟੇ ਕਿਰਤੀਆਂ ਅਤੇ ਕਿਸਾਨਾਂ ਦੇ ਮਰਨ ਦੇ ਲੱਛਣ ਸਾਫ ਦਿਖਾਈ ਦਿੰਦੇ ਹਨ। ਪਹਿਲਾਂ ਤੋ ਹੀ ਪਛੜਿਆ ਕਿਸਾਨ ਆਪਣੀ ਫਸਲ ਦਾ ਮੰਡੀਕਰਨ ਕਰਨ ਵਿੱਚ ਪੱਛੜਿਆ ਹੈ। ਉਸ ਕੋਲ ਜਮਾਂ ਰੱਖ ਕੇ ਚੰਗੇ ਭਾਅ ਵੇਚਣ ਦੇ ਹੀਲੇ ਵਸੀਲੇ ਨਹੀ ਹਨ।ਭਾਵੇਂ ਇਹ ਭਾਰਤ ਵਿੱਚ ਬਣੇ ਨਵੇਂ ਕਾਨੂੰਨ ਯੂਰਪ ਮੰਡੀ ਨਾਲ ਕਾਫੀ ਮੇਲ ਖਾਂਦੇ ਹਨ। ਕਿਸਾਨ ਸਾਰੇ ਯੂਰਪ ਵਿਚ ਕਿਤੇ ਵੀ ਜਾ ਕੇ ਆਪਣੀ ਮਰਜ਼ੀ ਦੇ ਮੁੱਲ ਦੇ ਭਾਅ ਨਾਲ ਵੇਚ ਸਕਦਾ ਹੈ। ਵਿਉਪਾਰੀ ਵੀ ਸਿਧੇ ਜਾਂ ਅਸਿੱਧੇ ਢੰਗ ਨਾਲ ਬੀਜ, ਖਰੀਦ ਸਕਦਾ ਹੈ। ਬਾਹਰਲੇ ਮੁਲਕਾਂ ਤੋ ਵੀ ਖਾਣੇ ਦੇ ਪੱਧਰ ਤੇ ਪੂਰੀ ਤਰ੍ਹਾਂ ਉਤਰਦੀਆਂ ਵਸਤਾਂ ਨੂੰ ਵਿੱਕਰੀ ਯੋਗ ਕਰਾਰ ਦਿੱਤਾ ਜਾਂਦਾ ਹੈ। ਪਰ ਭਾਰਤ ਵਿੱਚ ਇਸ ਕਾਨੂੰਨ ਦਾ ਵਿਰੋਧ ਨੂੰ ਜਾਇਜ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਕਿਰਤੀ, ਮਜ਼ਦੂਰ, ਕਿਸਾਨ ਦੀ ਆਮਦਨ ਨੂੰ ਬਦਲਵੇ ਰੂਪ ਵਿੱਚ ਆਮਦਨ ਦੇ ਸਾਧਨ ਮੁਹੱਈਆ ਕਰਵਾਉਣੇ ਜਰੂਰੀ ਨਹੀ ਸਮਝੇ ਗਏ। ਜਿਵੇਂ ਯੂਰਪ ਵਿੱਚ ਲੋਕਾਂ ਨੂੰ ਖੇਤੀਬਾੜੀ ਤੋ ਦੂਰ ਕਰਨ ਲਈ ਉਦਯੋਗਿਕ ਨੀਤੀ ਤਹਿਤ ਰੁਜ਼ਗਾਰ ਪੈਦਾ ਕੀਤੇ ਗਏ। ਆਹਿਸਤਾ ਆਹਿਸਤਾ ਜਨਤਾ ਦਾ ਸ਼ਹਿਰਕਰਣ ਕਰਕੇ ਰੋਜਗਾਰ ਮੁਹੱਈਆ ਕਰਵਾਇਆ ਗਿਆ। ਰੋਜਗਾਰ ਅਤੇ ਖੇਤੀਬਾੜੀ ਵਿੱਚ ਗਰੰਟੀ ਅਤੇ ਬੀਮਾ ਜਰੂਰੀ ਕੀਤਾ ਗਿਆ।  ਵਧੇਰੇ ਵੱਸੋਂ ਸ਼ਹਿਰਾ ਵਿੱਚ ਅਤੇ ਰੁਜ਼ਗਾਰ ਦੇ ਸਾਧਨ ਇੰਡਸਟਰੀ, ਉਦਯੋਗ ਉਪਰ ਜਿਆਦਾ ਹਨ। ਸਧਾਰਨ ਸਮੇ ਵਿੱਚ ਬੇਰੁਜ਼ਗਾਰੀ ਔਸਤਨ 5 ਤੋ10% ਤੱਕ ਰਹਿੰਦੀ ਹੈ। ਕਰ ਕਾਨੂੰਨਾਂ ਰਾਹੀਂ ਸਰਕਾਰੀ ਟੈਕਸਾਂ ਵਿੱਚੋ ਗਰੀਬੀ ਅਤੇ ਬੇਰੁਜ਼ਗਾਰੀ ਦੀ ਭਰਪਾਈ ਕੀਤੀ ਜਾਂਦੀ ਹੈ। ਪਰ ਭਾਰਤ ਵਿੱਚ ਇਕੱਲੇ ਕਾਨੂੰਨ ਨੂੰ ਬਣਾਕੇ ਪੇਸ਼ ਕਰ ਦੇਣਾਂ ਮੁਰਖਤਾ ਪੱਖੀ ਕਾਰਵਾਈ ਹੈ। ਜਿਵੇਂ ਨੋਟ ਬੰਦੀ ਵੇਲੇ ਜਿਥੇ ਮੁਲਕ ਦੀ ਆਰਥਿਕਤਾ ਨੂੰ ਢਾਹ ਲੱਗੀ। ਉਥੇ ਲੋਕਾਂ ਦੀ ਰੋਜ਼ ਮਰਹਾ ਜਿੰਦਗੀ ਦੀ ਚਾਲ ਪੱਟਰੀ ਤੋ ਉਤਰ ਗਈ। ਸੌ ਤੋਂ ਵੱਧ ਮੌਤਾਂ ਹੋ ਗਈਆਂ। ਮੋਦੀ ਸਰਕਾਰ ਦੇ ਦਿਤੇ ਅੰਕੜਿਆਂ   ਵਿੱਚ ਪਹਿਲੇ ਪੰਜ ਸਾਲਾ ਕਾਰਜ ਕਾਲ ਵਿੱਚ ਵਿੱਚ ਪੰਜ ਤੋ ਸੱਤ ਹਜਾਰ ਮੰਡੀਆਂ ਨੂੰ ਈ-ਮੰਡੀ ਨਾਲ ਜੋੜਿਆ ਗਿਆ। ਜੋ ਕਿਸਾਨਾ ਲਈ ਬਹੁਤ ਲਾਹੇਵੰਦ ਢੰਗ ਨਹੀਂ ਮੰਨਿਆ ਜਾ ਸਕਦਾ। ਪਰ ਦੂਜੀ ਵਾਰ ਦੀ ਮੋਦੀ ਸਰਕਾਰ ਵਿੱਚ ਈ-ਮੰਡੀਆਂ ਤੇ ਕੱਛੂ ਦੀ ਚਾਲੇ ਵੀ ਕੰਮ ਨਹੀਂ ਹੋਇਆ। ਕੋਈ ਅੰਕੜੇ ਜਾਂ ਲਾਭ ਸੂਚੀ ਲੋਕਾਂ ਤੱਕ ਨਹੀਂ ਪਹੁੰਚ ਸਕੀ।  

2019 ਵਿੱਚ ਯੂਰਪ ਵਿੱਚ ਜਰਮਨ, ਫਰਾਂਸ, ਆਇਰਲੈਂਡ ਵਿੱਚ ਕਿਸਾਨਾਂ ਨੇ ਵੱਡੀਆ ਹੜਤਾਲਾ ਕਰਕੇ ਦੁਧ, ਮੀਟ ਆਦਿ ਲਈ ਕੀਮਤਾਂ ਵਿੱਚ ਵਾਧੇ ਲਈ ਸ਼ਹਿਰਾਂ ਦੇ ਸ਼ਹਿਰ ਜਾਮ ਕਰ ਦਿੱਤੇ ਸਨ। ਬਰਲਿਨ ਵਿੱਚ ਪੰਜ ਹਜਾਰ ਟਰੈਕਟਰਾਂ ਨੇ ਸਰਕਾਰ ਨੂੰ ਜਲਦੀ ਗੋਡੇ ਭਾਰ ਲੈ ਆਦਾਂ। ਕਿਸਾਨ ਮੰਗਦੇ ਸਨ ਕਿ ਕਾਰੋਬਾਰੀ ਕੰਪਨੀਆਂ ਨੂੰ ਚੀਜ਼ਾਂ ਲਈ ਵਧੇਰੇ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਅੰਤਰਰਾਸ਼ਟਰੀ ਵਪਾਰ ਸੰਧੀਆਂ ਉਨ੍ਹਾਂ ਲਈ ਕੰਮ ਨਹੀਂ ਕਰਦੀਆਂ। 7 ਸੋ ਲੋਕ ਰਾਏ ਤੋ ਬਿਨਾਂ ਧੜਾ ਧੜ ਨਵੇਂ ਕਾਨੂੰਨਾਂ ਨੂੰ ਪਾਸ ਕਰੀ ਜਾਣਾ। ਹਮ ਖਿਆਲੀ ਪਾਰਟੀਆਂ ਜਾਂ ਸਰਕਾਰ ਦਾ ਹਿੱਸਾ ਬਣੀਆਂ ਪਾਰਟੀਆਂ ਉਪਰ ਆਪਣਾ ਪ੍ਰਭਾਵ ਬਣਾਕੇ ਦਬਾਅ ਦਾ ਮਾਹੌਲ ਪੈਦਾ ਕਰਕੇ ਲੋਕ ਆਵਾਜ਼ ਨੂੰ ਨਜ਼ਰ ਅੰਦਾਜ਼ ਕਰਨ ਬਰਾਬਰ ਹੈ। ਇਸ ਦਾ ਦੂਸਰਾ ਪੱਖ ਵੀ ਜੋ ਇਹਨਾਂ ਕਾਨੂੰਨਾਂ ਦੇ ਪਿਛੇ ਛਿਪਿਆ ਨਜ਼ਰ ਆਉਂਦਾ ਹੈ। ਪੰਜਾਬ ਸੂਬੇ ਦੀ ਭਗੋਲਿਕ ਸਥਿਤੀ ਬਹੁਤ ਅਗਾਂਹਵਧੂ ਹੈ। ਮੈਦਾਨੀ ਇਲਾਕੇ ਕਰਕੇ ਉਪਜਾਊ ਹੋਣ ਦੇ ਨਾਲ ਨਾਲ ਕੁਦਰਤੀ ਪਾਣੀ ਦੇ ਸੋਮਿਆਂ, ਦਰਿਆਵਾਂ, ਨਹਿਰਾਂ ਦਾ ਮਾਲਕ ਹੈ। ਸਰਬ ਧਰਮ, ਪੰਥ, ਗ੍ਰੰਥ, ਭਾਸ਼ਾ ਇਸ ਨੂੰ ਭਾਰਤ ਦੇ ਨਾਲ ਨਾਲ ਦੁਨੀਆਂ ਵਿੱਚ ਵੱਖਰੀ ਪਛਾਣ ਦੇਂਦੇ ਹਨ। ਆਜ਼ਾਦੀ ਦੀ ਲੜਾਈ ਜਿੱਤਣ ਤੋ ਬਾਅਦ ਆਪਣੇ ਹੱਕੀ ਮੰਗਾਂ ਲਈ ਬਹੁਤ ਸ਼ੰਘਰਸ਼ ਲੜਦਾ ਆ ਰਿਹਾ ਹੈ। ਪੰਜਾਬੀ ਸੂਬੇ ਦੀ ਮੰਗ, ਧਰਮ ਦੀ ਹੋਂਦ ਦੀ ਸਵਿਧਾਨਿਕ ਮੰਗ, ਪਾਣੀਆਂ ਦੀ ਮੰਗ, ਇਲਾਕਿਆਂ ਦੀ ਮੰਗ, ਚੰਡੀਗੜ੍ਹ ਦੀ ਮੰਗਂ ਆਦਿ ਜਿਹੜੀਆਂ ਜਾਇਜ਼ ਮੰਗ ਪੰਜਾਬੀਆਂ ਨੂੰ ਸ਼ਾਂਤ ਕਰ ਸਕਦੀਆ ਸਨ। ਪਰ ਪੰਜਾਬ ਨਾਲ ਬੇਇਨਸਾਫੀ ਦੀ ਦਾਸਤਾਨ ਲੰਬੀ ਹੈ। ਕੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਅਸਿੱਧੇ ਢੰਗ ਨਾਲ ਪੰਜਾਬ ਦੀ ਤਬਾਹੀ ਦੇ ਮਨਸੂਬਿਆਂ ਦੀ ਉਗੜਵੀ ਤਸਵੀਰ ਹੈ ? ਜੇ ਹੈ ਤਾਂ ਇਸ ਨੂੰ ਆਖਰੀ ਹਮਲਾ ਮੰਨਦੇ ਹੋਏ ਇਹਨਾਂ ਕਾਨੂੰਨਾਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ। ਇੰਨਸਾਫ ਲਈ ਭਾਰਤ ਸਮੇਤ ਸਾਰੇ ਸੰਸਾਰ ਵਿੱਚ ਵਿਰੋਧ ਦਰਜ਼ ਕਰਵਾਉਣਾ ਚਾਹੀਦਾ ਹੈ। 



ਸ. ਦਲਵਿੰਦਰ ਸਿੰਘ ਘੁੰਮਣ


+33630073111



COMMENTS

नाम

05,65,19,26,21,222,27,10,30,1260,59,608,60,2,61,3,62,5,63,1,64,3,65,2,66,2,70,198,72,2,फिटनस,8,andra,5,Big Story,32,Bihar,71,Bollywood,7,Breaking News,21,business,6,Chhattisgarh,151,coronavirus,141,crime,22,Delhi,24,education,11,food news,6,Gadgets,1,Gujarat,79,haryana,28,himachal pradesh,478,jaunpur,555,Jharkhand,995,jyotish,16,law,1,Lockdown,201,madhya pradesh,453,maharastra,129,New Delhi,24,News,52,poem,1,politics,21,Pragati Media,3388,punjab,1003,rajasthan,342,Real story,2,Religion,11,tecnology,10,Uttar Pradesh,1179,Uttrakhand,29,West Bengal,2,
ltr
item
Pragati Media : भ्रष्ट व भ्रस्टाचार को रोकने की पहल: ਅਜਗਰ ਦੇ ਮੂੰਹ ਅਾਈ ਕਿਸਾਨੀ ਦੇ ਬਚਾਅ ਲਈ ਆਖਰੀ ਹੱਲਾ !
ਅਜਗਰ ਦੇ ਮੂੰਹ ਅਾਈ ਕਿਸਾਨੀ ਦੇ ਬਚਾਅ ਲਈ ਆਖਰੀ ਹੱਲਾ !
https://1.bp.blogspot.com/-HBp2QjPV0PI/X_A7pRMrraI/AAAAAAAAA5Y/OTGBSrfBK7wx1ou23OTuiBkgFOfBV7T6ACLcBGAsYHQ/s320/IMG-20210102-WA0069.jpg
https://1.bp.blogspot.com/-HBp2QjPV0PI/X_A7pRMrraI/AAAAAAAAA5Y/OTGBSrfBK7wx1ou23OTuiBkgFOfBV7T6ACLcBGAsYHQ/s72-c/IMG-20210102-WA0069.jpg
Pragati Media : भ्रष्ट व भ्रस्टाचार को रोकने की पहल
https://www.pragatimedia.org/2021/01/blog-post_2.html
https://www.pragatimedia.org/
https://www.pragatimedia.org/
https://www.pragatimedia.org/2021/01/blog-post_2.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy