ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਮ ਆਦਮੀ ਪਾਰਟੀ ਵੱਲੋਂ ਮਨਾਏ ਗਏ ਲੋਹੜੀ
ਬਟਾਲਾ 14 ਜਨਵਰੀ (ਅਸ਼ੋਕ ਜੜੇਵਾਲ ਜਸਬੀਰ ਸਿੰਘ) ਮੋਦੀ ਸਰਕਾਰ ਦੁਆਰਾ ਲਿਆਂਦੇ ਤਿੰਨ ਕਿਸਾਨ ਮਾਰੂ ਆਰਡੀਨੇਸ਼ਨ ਦੇ ਖ਼ਿਲਾਫ਼ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਕਿਸਾਨ ਅੰਦੋਲਨ ਨਾਲ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਮ ਤੇ ਤਹਿਤ ਆਮ ਆਦਮੀ ਪਾਰਟੀ ਹਲਕਾ ਬਟਾਲਾ ਦੇ ਆਮ ਆਦਮੀ ਪਾਰਟੀ ਆਗੂ ਯੂਥ ਉਪ ਪ੍ਰਧਾਨ ਪੰਜਾਬ ਸ਼ੈਰੀ ਕਲਸੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਰਾਜੇਸ਼ ਤੁਲੀ ਵੱਲੋਂ ਵਾਰਡ ਨੰਬਰ 46 ਅਤੇ 48 ਬਟਾਲਾ ਵਿਖੇ ਆਪਣੇ ਪਾਰਟੀ ਵਰਕਰਾਂ ਨਾਲ ਕਿਸਾਨ ਮਾਰੂ ਆਰਡੀਨੇਸ਼ਨ ਨੂੰ ਅੱਗ ਲਗਾ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਬੋਲਦਿਆਂ ਰਜੇਸ਼ ਤੁਲੀ ਜ਼ੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਕਾਲੇ ਕਾਨੂੰਨ ਨਾ ਸਿਰਫ਼ ਕਿਸਾਨਾਂ ਸਗੋਂ ਪੂਰੇ ਭਾਰਤ ਲਈ ਨੁਕਸਾਨਦਾਇਕ ਸਿੱਧ ਹੋਣਗੇ ਇਨ੍ਹਾਂ ਕਾਨੂੰਨਾਂ ਦੇ ਜਲਦੀ ਤੋਂ ਜਲਦੀ ਰੱਦ ਕਰ ਦੇਣਾ ਚਾਹੀਦਾ ਹੈ ਇਸ ਮੌਕੇ ਤੇ ਲਖਵਿੰਦਰ ਸਿੰਘ ,,ਵਿੱਕੀ ਗਿੱਲ,, ਜਗਰੂਪ ਸਿੰਘ ਕਾਹਲੋਂ ,, ਬਲਦੇਵ ਸਿੰਘ,, ਸਰਦੂਲ ਸਿੰਘ,, ਗੁਰਨਾਮ ਸਿੰਘ ਕਰਨਜੀਤ ਸਿੰਘ,, ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ
COMMENTS