ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 354ਵੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਬਟਾਲਾ 21 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ) ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 354ਵਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਨਵੀਂ ਆਬਾਦੀ ਸ਼ੁੱਕਰਪੁਰਾ ਬਟਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਮੇਸ਼ ਪਿਤਾ ਸ੍ਰੀ
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਇਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਮਹਾਨ ਨਗਰ ਕੀਰਤਨ ਸ਼ੁਕਰਪੁਰਾ ਦੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਹਰਨਾਮ ਨਗਰ ਮਾਨ ਨਗਰ ਸੁੰਦਰਨਗਰ ਡੇਰਾ ਰੋਡ ਆਲੀਵਾਲ ਰੋਡ ਅਤੇ ਜਦ ਨਗਰ ਕੀਰਤਨ ਅਜੀਤਨਗਰ ਵਿਖੇ ਪੁੱਜਾ ਤਾਂ ਸਰਬੱਤ ਦਾ ਭਲਾ ਵੈੱਲਫੇਅਰ ਕਲੱਬ ਵੱਲੋਂ ਪੰਜਾਂ ਪਿਆਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਲਗਾਇਆ ਗਿਆ ਇਸ ਮੌਕੇ ਸੁਵਾਗਤ ਕਰਨ ਪਹੁੰਚੇ ਕੌਂਸਲਰ ਰਾਜ ਕੁਮਾਰ,ਮਨਰਾਜ ਬੋਪਾਰਾਏ, ਦਵਿੰਦਰ ਸਿੰਘ ਕਾਲਾ ਰਜਿੰਦਰਾ ਫਾਊਂਡਰੀ ਵਾਲੇ, ਸ੍ਰੀ ਸਵਰਨ ਮੁੱਢ ਜੀ ਸਿਟੀ ਪ੍ਰਧਾਨ ,ਗੁਰਚਰਨ ਸਿੰਘ ਘੋਨਾ ਸਤਿਗੁਰ ਵਾਲੇ ,ਕਰਨ ਸਿੰਘ ਭੱਟੀ, ਬਾਵਾ ਸਿੰਘ, ਵਿੱਕੀ ਅਜੀਤਨਗਰ ,ਜਤਿੰਦਰ ਸਿੰਘ ,ਸੁਖਦੇਵ ਸਿੰਘ ਜੰਡੂ ,ਜਸ਼ਨਪ੍ਰੀਤ ਸਿੰਘ ਜੰਡੂ , ਅਸ਼ੋਕ ਜੜੇਵਾਲ, ਬਲਦੇਵ ਖਾਲਸਾ,ਮਿਠੂ ਬਜਵਾ, ਹਰਪਾਲ ਸਿੰਘ, ਮੱਖਣ ਫੌਜੀ, ਨੇ ਸਾਂਝੇ ਤੌਰ ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਲਈ ਜਗ੍ਹਾ ਜਗ੍ਹਾ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਕੌਂਸਲਰ ਰਾਜ ਕੁਮਾਰ ਫੈਜਪੁਰ ਤੇ ਸਿੱਟੀ ਪ੍ਧਾਨ ਸੀ੍ ਸਵਰਨ ਮੁੱਢ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਅਖੀਰ ਵਿੱਚ ਨਗਰ ਕੀਰਤਨ ਗੁਰਦੁਆਰਾ ਯਾਦਗਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੁਨੱਈਆ ਤੋਂ ਗੁਰਦੁਆਰਾ ਫੈਜ਼ਪੁਰਾ ਗੁਰਦੁਆਰਾ ਇੰਡਸਟਰੀਅਲ ਅਸਟੇਟ ਤੇਲੀਆਂਵਾਲ ਤੋਂ ਸੰਗਤਾਂ ਦੇ ਸਹਿਯੋਗ ਨਾਲ ਹੁੰਦਾ ਹੋਇਆ ਡੇਰਾ ਰੋਡ ਸ਼ੁਕਰਪੁਰਾ ਵਿਖੇ ਸਮਾਪਤ ਹੋਇਆ
COMMENTS