ਫਰਾਂਸ ਦੀਆਂ ਜਥੇਬੰਦੀਆਂ ਕਿਸਾਨਾ ਦੇ ਹੱਕ 'ਚ ਨਿੱਤਰੀਆਂ
ਬਟਾਲਾ ,2ਦਸੰਬਰ ( ਅਸ਼ੋਕ ਜੜੇਵਾਲ) ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੀ ਗੂੰਜ ਪ੍ਰਰੇ ਵਿੱਸ਼ਵ ਵਿੱਚ ਪੈਣ ਲੱਗੀ ਹੈ । ਫਰਾਂਸ ਵਸਦੇ ਪੰਜਾਬੀ ਭਾਈਚਾਰੇ ਅਤੇ ਸਿੱਖ ਜਥੇਬੰਧੀਆਂ ਨੇ ਕਿਸਾਨਾ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਿਆਂ ਕਿਸਾਨਾ ਨੂੰ ਪੂਰਨ ਸ਼ਮਰਥਨ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ । ਇਸ ਮੌਕੇ ਤੇ ਸਿੱਖ ਫਡਰੇਸ਼ਨ ਫਰਾਂਸ ,ਇੰਟਰਨੈਸ਼ਨਲ ਸਿੱਖ ਕੌੰਸਲ ਅਤੇ ਸਿੱਖ ਆਰਗੇਨਾਈਜੇਸ਼ਨ ਫਰਾਂਸ ਦੇ ਵੱਲੋਂ ਭਾਈ ਕਸ਼ਮੀਰ ਸਿੰਘ ਗੋਸਲ,ਰਘੁਬੀਰ ਸਿੰਘ ਕੋਹਾੜ, ਦਲਵਿੰਦਰ ਸਿੰਘ ਘੁੰਮਣ ਅਤੇ ਜਸਪਾਲ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੀ ਹੋਂਦ ਕਿਸਾਨੀ ਤੇ ਟਿਕੀ ਹੋਈ ਹੈ ਅਤੇ ਕਿਸਾਨੀ ਖਤਮ ਹੋਣ ਨਾਲ ਪੰਜਾਬ ਖਤਮ ਹੋ ਜਾਵੇਗਾ । ਆਪਣੀਆਂ ਹੱਕੀ ਮੰਗਾ ਨੂੰ ਮਨਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾ ਦੀ ਸ਼ਲਾਘਾ ਕਰਦੇ ਹੋਏ ਉਨਾ ਸਰਕਾਰ ਨੂੰ ਆਪਣਾ ਅੜੀਅਲ ਰਵਈਆ ਛੱਡ ਕੇ ਕਿਸਾਨਾ ਦੀ ਮਨ ਕੀ ਸੁਣਨ ਦੀ ਅਪੀਲ ਕੀਤੀ ਹੈ ।ਇਸ ਮੌਕੇ ਤੇ,ਹਰਜਾਪ ਸਿੰਘ,ਤਲਵਿੰਦਰ ਸਿੰਘ ,ਜਗਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਕਾਰਪੋਰੇਟ ਲੋਕਾਂ ਨੂੰ ਮੁਨਾਫਾ ਦੇਣ ਲਈ ਲੋਕ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ।
Pragati media ashok kumar ki report
COMMENTS