ਬਟਵਾਲ ਯੁਵਾ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 64 ਵਾਂ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ
ਬਟਾਲਾ 7 ਦਸੰਬਰ (ਅਸ਼ੋਕ ਜੜੇਵਾਲ)ਅੱਜ ਬਟਵਾਲ ਯੁਵਾ ਵੈਲਫੇਅਰ ਸੁਸਾਇਟੀ ਰਜਿ.103. ਮੁੱਖ ਦਫਤਰ ਵਿਚ ਭਾਰਤੀਯ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 64 ਵਾਂ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ ਪੰਜਾਬ ਪ੍ਰਧਾਨ ਹੀਰਾ ਸਿੰਘ ਬਟਵਾਲ, ਚੇਅਰਮੈਨ ਨੀਰਜ ਕੁਮਾਰ ਢੋਲਾ ਜੀ ਹੋਰਾਂ ਨੇ ਬਾਬਾ ਸਾਹਿਬ ਜੀ ਦੀ ਫੋਟੋ ਤੇ ਫੁੱਲਾਂ ਦੇ ਹਾਰ ਪਾ ਕੇ ਸਾਰੇ ਮੈਂਬਰਾ ਨੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਹੀਰਾ ਸਿੰਘ ਬਟਵਾਲ ਨੇ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ ਹੈ ਜਿਸ ਕਾਰਨ ਸਾਰੇ ਦਲਿਤ ਸਮਾਜ ਦੇ ਲਈ ਪੜਾਈ ਅਤੇ ਰਾਜਨੀਤਿਕ ਦੇ ਰਾਸਤੇ ਖੁੱਲ ਗਏ ਹਨ ਅਤੇ ਅੱਜ ਸਾਡੇ ਸਮਾਜ ਦੇ ਲੋਕ ਆਪਣਾ ਸਿਰ ਉਠਾ ਕੇ ਅਪਣੀ ਮਰਜ਼ੀ ਨਾਲ ਜੀ ਸਕਦੇ ਹਨ। ਇਸ ਮੌਕੇ ਤੇ ਹਾਜਰ ਮੈਂਬਰ ਉਪ ਪ੍ਰਧਾਨ ਸਤਿੰਦਰ ਕੌਰ, ਪੰਜਾਬ ਸੈਕਟਰੀ ਸੁਨੀਤਾ ਬਟਵਲ, ਜਨਰਲ ਸੈਕਟਰੀ ਜਗਦੀਸ਼ ਸਿੰਘ,ਲੀਗਲ ਅਡਵਾਈਜ਼ਰ ਸਤਪਾਲ ਬਾਸਾ, ਸ਼ਹਿਰੀ ਪ੍ਰਧਾਨ ਜਨਕ ਰਾਜ ਬਟਵਾਲ, ਲੀਗਲ ਅਡਵਾਈਜ਼ਰ ਰਾਜ ਕੁਮਾਰ ਬਟਵਾਲ਼,ਮੁੱਖ ਸਲਾਹਕਾਰ ਗੁਰਦਿਆਲ ਚੰਜੋਤਰਾ,ਅਡਵਾਈਜ਼ਰ ਸਸ਼ੀ ਨੰਦਨ, ਹਰਜੀਤ ਸਿੰਘ ਨੰਦਨ ਆਦਿ ਮੈਂਬਰ ਹਾਜ਼ਰ ਸਨ।
Pragati media batala ton ashok jrewal di report
COMMENTS