ਐਸ ਸੀ ਬੀ ਸੀ ਕਰਮਚਾਰੀ ਫੈਡ: ਦੇ ਆਗੂਆਂ ਨੇ ਮੀਟਿੰਗ ਦੌਰਾਨ ਸਰਕਾਰ ਦੇ ਮੁਲਾਜਮ ਵਿਰੋਧੀ ਫੈਸਲਿਆਂ ਦੀ ਕੀਤੀ ਨਿੰਦਾ,ਕਾਂਗਰਸ ਸਰਕਾਰ ਦਲਿਤ ਮੁਲਾਜਮ ਵਿਰੋਧੀ ਸਾਬਤ ਹੋਈ-- ਹਰਵਿੰਦਰ ਸਿੰਘ ਰੌਣੀ,
ਅਮ੍ਰਿੰਤਸਰ, 29 ਨਵੰਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ) - ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਫੈਡਰੇਸ਼ਨ ਦੇ ਪੈਟਰਨ ਗਿਆਨ ਚੰਦ ਨਈਅਰ ਦੀ ਅਗਵਾਈ ਹੇਠ ਹੋਈ।ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਨੇ ਕੀਤੀ।ਇਸ ਮੀਟਿੰਗ ਵਿੱਚ ਸਮੁੱਚੀ ਸੂਬਾ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ,ਜਨਰਲ ਸਕੱਤਰ ਅਤੇ ਹੋਰ ਵਖ ਵਖ ਵਿਭਾਗਾਂ ਤੋਂ ਸਰਗਰਮ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।ਇਸ ਮੌਕੇ ਮੀਟਿੰਗ ਦੇ ਏਜੰਡੇ ਮੁਤਾਬਿਕ ਫੈਡਰੇਸ਼ਨ ਦੀ ਮੈਂਬਰਸ਼ਿਪ ਕਰਨ,ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਦਾ 6 ਦਸੰਬਰ ਨੂੰ ਆਪੋ ਆਪਣੇ ਜਿਲਿਆ ਵਿੱਚ ਪ੍ਰੀ-ਨਿਰਵਾਣ
ਦਿਵਸ ਮਨਾਉਣ ਸੰਬੰਧੀ,ਅਤੇ ਨਵੇਂ ਸਾਲ 2021 ਦੇ ਕੈਲੰਡਰ ਛਪਵਾਉਣ ਤੋਂ ਇਲਾਵਾ ਫੈਡਰੇਸ਼ਨ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਆਪੋ ਆਪਣੇ ਵਿਚਾਰ ਰੱਖੇ।ਅਖੀਰ ਵਿੱਚ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਅਤੇ ਪੈਟਰਨ ਗਿਆਨ ਚੰਦ ਨਈਅਰ ਵੱਲੋ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੀ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਕਰਮਚਾਰੀਆਂ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 10 ਅਕਤੂਬਰ 2014 ਦਾ ਦਲਿਤ ਕਰਮਚਾਰੀ ਵਿਰੋਧੀ ਪੱਤਰ ਜਿਹੜਾ ਬਿਨਾਂ ਮਨਜ਼ੂਰੀ ਦੇ ਪਾਸ ਕੀਤਾ ਗਿਆ ਹੈ,ਉਸ ਅਧਿਕਾਰੀ ਦੇ ਐਸਟੋਸਿਟੀ ਐਕਟ ਦੇ ਤਹਿਤ ਤੁਰੰਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ 30 ਮਹੀਨੇ ਦਾ ਡੀ ਏ ਦਾ ਏਰੀਅਰ ਅਤੇ 4 ਬਕਾਇਆ ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੱਤਰ ਜਨਰਲ ਲਖਵਿੰਦਰ ਸਿੰਘ ਸਾਹਪੁਰਕੰਡੀ,ਬਾਬੂ ਸਿੰਘ ਚੰਡੀਗੜ੍ਹ, ਰਤਨ ਲਾਲ ਸਹੋਤਾ, ਰਾਮ ਲੁਭਾਇਆ, ਸੰਜੀਵ ਜੱਸਲ ਜਲੰਧਰ, ਰਕੇਸ਼ ਕੁਮਾਰ ਬਾਬੋਵਾਲ,ਗੁਰਮੀਤ ਥਾਪਾ ਅਮ੍ਰਿੰਤਸਰ,ਬੂਟਾ ਸਿੰਘ ਪਟਿਆਲਾ,ਸੰਦੀਪ ਸੰਧੀ,ਦਵਿੰਦਰ ਸਿੰਘ ਬਾਹੋਵਾਲ,ਰਣਵੀਰ ਪਟਵਾਰੀ,ਨਿਸਾਨ ਸਿੰਘ ਰੰਧਾਵਾ ਅਮ੍ਰਿੰਤਸਰ,ਮਹਿੰਦਰ ਰਾਜ ਜੀ ਐਨ ਡੀ ਯੂ ਅਮ੍ਰਿੰਤਸਰ,ਪਰਮਿੰਦਰ ਕੁਮਾਰ,ਬਾਬੂ ਰਾਮ ਗਾਂਗਟ, ਇੰਜੀ:ਪ੍ਰੇਮ ਸਿੰਘ,ਰਮੇਸ਼ ਕੁਮਾਰ ਤਲਵਾੜਾ,ਕਰਨੈਲ ਸਿੰਘ,ਪਰਮਜੀਤ ਕੁਮਾਰ ਸਾਹ ਨਹਿਰ,ਅਨਿਲ ਕੁਮਾਰ ਸਾਹਪੁਰਕੰਡੀ ਆਦਿ ਵੀ ਹਾਜਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS