ਅੰਮ੍ਰਿਤਸਰ,9 ਅਕਤੂਬਰ (ਵਿੱਕੀ /ਪੱਡਾ)ਕੇਦਰ ਦੀ ਮੋਦੀ ਸਰਕਾਰ ਵਲੋਂ ਸੰਸਦ ਚ ਪਾਸ ਕਰਵਾਏ ਗਏ ਕਾਲੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵ
ਲੋਂ ਲਗਤਾਰ ਸੰਘਰਸ਼ ਕੀਤਾ ਜਾ ਰਿਹਾ ਹੈ | ਪੰਜਾਬ ਦੀਅਾਂ 31 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਭਰ ਚ 2 ਘੰਟੇ ਲਈ ਚੱਕਾ ਜਾਮ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਸੈਂਕੜੇ ਕਿਸਾਨਾਂ ਨੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਪੈਂਦੇ ਕੱਥੂਨੰਗਲ ਟੋਲ ਪਲਾਜ਼ਾ ਕੋਲ 2 ਘੰਟੇ ਟ੍ਰੈਫਿਕ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ | ਜਿਕਰਯੋਗ ਹੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ( ਉੱਗਰਾਹਾ ) ਵੱਲੋਂ ਪਿਛਲੇ 9 ਦਿਨਾਂ ਤੋਂ ਕੱਥੂਨੰਗਲ ਟੋਲ ਪਲਾਜ਼ਾ ਤੇ ਪੱਕਾ ਧਰਨਾ ਲਾਇਆ ਗਿਆ ਹੈ ਤੇ ਕਿਸਾਨ ਆਗੂਆਂ ਵਲੋਂ ਉਸ ਦਿਨ ਤੋਂ ਹੀ ਵਾਹਨਾਂ ਨੂੰ ਬਿਨਾ ਕੋਈ ਟੋਲ ਪਰਚੀ ਤੋਂ ਇਥੋਂ ਲੰਗਾਯਾ ਜਾ ਰਿਹਾ ਹੈ | ਅੱਜ ਦੇ ਧਰਨੇ ਨੂੰ ਕਿਸਾਨ ਆਗੂ ਕਾਬਲ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਆਖਿਆ ਕੇ ਮੋਦੀ ਸਰਕਾਰ ਨੇ ਕਾਲੇ ਖੇਤੀ ਕ਼ਾਨੂੰਨਾ ਨੂੰ ਸੰਸਦ ਚ ਪਾਸ ਕਰਵਾ ਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ਜਿਸਦਾ ਮਕਸਦ ਕਾਰਪੋਰੇਟ ਅਦਾਰਿਆਂ ਨੂੰ ਖੁਸ਼ ਕਰਨ ਦੀ ਨੀਤੀ ਹੈ ਤਾ ਜੋ ਉਹ ਕਿਸਾਨਾਂ ਦੀ ਖੁੱਲੀ ਲੁੱਟ ਖੁਸੁੁੱਟ ਕਰ ਸਕਣ |ਓਹਨਾ ਅੱਗੇ ਕਿਹਾ ਕੇ ਇੰਨਾ ਕਾਲੇ ਖੇਤੀ ਕ਼ਾਨੂੰਨਾ ਨਾਲ ਮੌਜੂਦਾ ਖੇਤੀ ਢਾਂਚਾ ਪੂਰੀ ਤਰਾਂ ਨਾਲ ਤਹਿਸ ਨਹਿਸ ਹੋ ਜਾਵੇਗਾ ਅਤੇ ਐੱਮ.ਐੱਸ ਪੀ ਖਤਮ ਹੋ ਜਾਵੇਗੀ |
ਕਿਸਾਨ ਆਗੂ ਗੁਰਭੇਜ ਸਿੰਘ ਵਰਿਆਮ ਨੰਗਲ ਨੇ ਕਿਹਾ ਕੇ ਸੂਬੇ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕੇ ਖੇਤੀ ਕ਼ਾਨੂੰਨਾ ਦੇ ਖਿਲਾਫ ਪੰਜਾਬ ਵਿਧਾਨਸਭਾ ਚ ਮਤਾ ਪਾਸ ਕਰਵਾਇਆ ਜਾਵੇਗਾ ਪਰੰਤੂ ਅਜੇ ਤੱਕ ਓਹਨਾ ਦਾਾ ਵਾਅਦਾ ਵੀ ਵਫਾ ਨਹੀਂ ਹੋਇਆ ਜਿਸਦਾ ਸਮੂਹ ਕਿਸਾਨ ਪੁਰਜ਼ੋਰ ਨਿਖੇਦੀ ਕਰਦਾ ਹੈ | ਇਸ ਮੌਕੇ ਤੇ ਗੁਰਸੇਵਕ ਸਿੰਘ .,ਤੀਰਥ ਸਿੰਘ ,ਨਿਰਵੈਰ ਸਿੰਘ ,ਅਵਤਾਰ ਸਿੰਘ ,ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ |
ਕੈਪਸ਼ਨ :- ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਪੈਂਦੇ ਕੱਥੂਨੰਗਲ ਟੋਲ ਪਲਾਜ਼ਾ ਤੇ ਕਿਸਾਨ ਧਰਨਾ ਦਿੰਦੇ ਹੋਏ |
COMMENTS