ਬਟਾਲਾ, 6 ਦਸੰਬਰ (-ਡਾ ਬਲਜੀਤ ਸਿੰਘ ,ਨੀਰਜ ਸ਼ਰਮਾ) ਪੁਲਿਸ ਪ੍ਰਸ਼ਾਸਨ ਦਾ ਲਗਾਤਾਰ ਅਸਫਲ ਹੋਣਾ ਆਮ ਸ਼ਹਿਰੀ ਲਈ ਮੁਸੀਬਤ ਬਣਦਾ ਜਾ ਰਿਹਾ ਹੈ | ਇਹ ਪ੍ਰਗਟਾਵਾ ਸੀਨੀਅਰ
ਕਾਂਗਰਸੀ ਆਗੂ ਅਮਨਦੀਪ ਜੈਂਤੀਪੁਰ ਨੇ ਆਪਣੇ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ | ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਮੈਂ ਇਹ ਗੱਲ ਦਾਅਵੇ ਨਾਲ ਇਕ ਕਾਂਗਰਸੀ ਹੋਣ ਦੇ ਨਾਤੇ ਨਹੀਂ, ਸਗੋਂ ਇਕ ਆਮ ਨਾਗਰਿਕ ਹੋਣ ਦੇ ਕਾਰਨ ਕਹਿ ਰਿਹਾ ਹਾਂ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸ਼ਨੀਵਾਰ ਨੂੰ ਮੁੱਖ ਮੰਤਰੀ ਤੇ ਕੇਜਰੀਵਾਲ ਦੀ ਸੁਰੱਖਿਆ ਵਿਚ ਤਾਇਨਾਤ ਰਿਹਾ ਤੇ ਬਟਾਲੇ ਦੀ ਸੁਰੱਖਿਆ ਰੱਬ ਹਵਾਲੇ ਕਰ ਦਿੱਤੀ ਗਈ, ਜੋ ਕਿ ਇਕ ਗੰਭੀਰ ਸਵਾਲ ਹੈ | ਬਟਾਲਾ ਵਿਚ ਜਿੱਥੇ ਪਹਿਲਾਂ ਹੀ ਆਮ ਕਾਰੋਬਾਰੀ ਗੈਂਗਸਟਰਾਂ ਤੋਂ ਫਿਰੌਤੀ ਲਈ ਮਿਲ ਰਹੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੈ, ਉਥੇ ਉਦਯੋਗ ਜਗਤ ਨਿੱਤ ਹੋ ਰਹੀਆਂ ਚੋਰੀਆਂ ਤੋਂ ਕੁਰਲਾ ਉੱਠਿਆ ਹੈ | ਜਦੋਂ ਸਥਾਨਕ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਤਿੰਨ ਦਿਨਾਂ ਵਿਚ ਦੋ-ਦੋ ਚੋਰੀਆਂ ਝੱਲਣ ਲਈ ਮਜਬੂਰ ਹੋ ਜਾਣ ਤਾਂ ਆਮ ਸ਼ਹਿਰੀ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਪੁਲਿਸ ਅਫ਼ਸਰਾਂ ਦਾ ਗੈਰ-ਜ਼ਿੰਮੇਵਾਰੀ ਭਰਿਆ ਵਤੀਰਾ ਤੇ ਮੁਲਾਜ਼ਮਾਂ ਦੀ ਘੱਟ ਗਿਣਤੀ ਬਟਾਲਾ ਦੇ ਦੁਖਾਂਤ ਲਈ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਅਗਰ ਲੋਕਾਂ ਦੀ ਜਾਨ-ਮਾਲ ਹੀ ਰਾਜ ਵਿਚ ਸੁਰੱਖਿਅਤ ਨਹੀਂ ਤਾਂ ਇਕ ਚੰਗੀ ਸਰਕਾਰ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ | ਲੋਕਾਂ ਦਾ ਜਾਨ-ਮਾਲ ਸੁਰੱਖਿਅਤ ਰੱਖਣਾ ਸਰਕਾਰ ਦਾ ਪਹਿਲਾਂ ਕੰਮ ਹੈ | ਅਗਰ ਇਸ ਸਬੰਧ ਵਿਚ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਤਾਂ ਸਥਾਨਕ ਕਾਂਗਰਸ ਇਸ ਲਈ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ ਤੇ ਪ੍ਰਸ਼ਾਸਨ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਵੇਗੀ | ਇਸ ਮੌਕੇ ਅਨਿਲ ਸੇਖੜੀ ਬੱਬੀ, ਅਰਵਿੰਦ ਰਾਣੋਂ ਕੌਂਸਲਰ, ਹਰਿੰਦਰ ਸਿੰਘ ਕੌਂਸਲਰ, ਸੁਖਦੇਵ ਸਿੰਘ ਕੌਂਸਲਰ, ਕਸਤੂਰੀ ਲਾਲ ਕੌਂਸਲਰ, ਸੁਧੀਰ ਚੰਦਾ ਕੌਂਸਲਰ, ਗੁਲਸ਼ਨ ਮਾਰਬਲ ਵਾਲੇ, ਰਮੇਸ਼ ਬੁਰਾ, ਕੌਸਲਰ ਜਗੀਰ ਖੋਖਰ, ਪ੍ਰਵੀਨ ਸਾਨਨ, ਸ਼ਿਵ ਸਾਨਨ, ਰਮਨ ਨਈਅਰ ਜ਼ਿਲ੍ਾ ਪ੍ਰਧਾਨ ਕਾਂਗਰਸ ਸੇਵਾ ਦਲ ਭੋਲਾਪੁਰੀ ਵਿਜੇ ਅਬਰੋਲ ਰਜਨੀਸ਼ ਰਜੇਸ਼ ਬਿੱਟੂ ਜੁਝਾਰ ਸਿੰਘ ਬੰਟੀ ਪ੍ਰਧਾਨ ਵਿਸ਼ਨੂ ਜਗਜੋਤ ਸਿੰਘ ਆਦਿ ਹਾਜਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...

COMMENTS