ਬਟਾਲਾ 12 ਅਕਤੂਬਰ (ਜਗਜੀਤ ਸਿੰਘ ਪੱਡਾ. ਨੀਰਜ ਸ਼ਰਮਾ. ਜਸਬੀਰ ਸਿੰਘ)
ਭਾਰਤ ਸਰਕਾਰ ਪ੍ਰੋਜੈਕਟ ਸਮੱਗਰਾ ਸਿੱਖਿਆ ਅਭਿਆਸ ਤਹਿਤ ਕਲਾ ਉਤਸਵ 2022 ਜ਼ਿਲ੍ਹਾ ਪੱਧਰੀ ਮੁਕਾਬਲੇ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਸਥਾਨਕ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਧਰਮਪੁਰਾ ਵਿਖੇ ਕਰਵਾਏ ਗਏ ਜਿਸ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੋਆਰਡੀਨੇਟਰ ਕਲਾ ਉਤਸਵ ਸਰਬਜੀਤ ਸਿੰਘ ਚੱਠਾ ਨੇ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਕਲਾ ਉਤਸਵ 2022 ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਡਾਂਸ ਕਲਾਸੀਕਲ , ਡਾਂਸ ਫੋਕ , ਸੋਲੋ ਐਕਟਿੰਗ , ਪੇਂਟਿੰਗ , ਆਰਟ 3 ਡੀ , ਸੋਲੋ ਵੋਕਲ ਕਲਾਸੀਕਲ ਗੀਤ ਆਦਿ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਭਾਗ ਲਿਆ। ਇਸ ਦੌਰਾਨ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਨੇ ਸ਼ੁਭਇੱਛਾਵਾਂ ਦਿੰਦੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਿਕ ਮੁਕਾਬਲਿਆਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਇਸ ਦੌਰਾਨ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਆਏ ਮੁੱਖ ਮਹਿਮਾਨ , ਅਧਿਆਪਕਾਂ ਤੇ ਬੱਚਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਵਿਭਾਗ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣਾ ਸਲਾਘਾਯੋਗ ਉਪਰਾਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਜਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਜੋਨਲ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਸਹਾਇਕ ਨੋਡਲ ਅਫ਼ਸਰ ਗਗਨਦੀਪ ਸਿੰਘ , ਦਿਲਬਾਗ ਸਿੰਘ ਪੱਡਾ , ਕਰਮਜੀਤ ਕੌਰ , ਰੁਪਿੰਦਰ ਕੌਰ, ਨੀਟਾ ਭਾਟੀਆ,ਅਮਰੀਕ ਸਿੰਘ , ਸਤਬੀਰ ਸਿੰਘ , ਹਰਪਾਲ ਸਿੰਘ ,ਨਵਜੀਤ ਸਿੰਘ , ਸਰਬਜੀਤ ਸਿੰਘ , ਬਲਰਾਮ ਸਿੰਘ, ਲਲਿਤ ਕੁਮਾਰ, ਅਜੈ ਕੁਮਾਰ, ਹਰਗੁਰਚੇਤਨ ਸਿੰਘ , ਅਜੈ ਕੁਮਾਰ, ਨਵਜੋਤ ਸਿੰਘ, ਸੁਮਿਤ ਕੁਮਾਰ, ਮੈਡਮ ਰਜਨੀ, ਸੋਨਮਦੀਪ ਕੌਰ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...
-
पठानकोट में माननीय पंजाब राज्यपाल के दौरे को लेकर प्रशासन ने की बैठक 16, 17 और 18 अप्रैल को राज्यपाल श्री गुलाब चंद कटारिया का रहेगा दौरा ...
-
जौनपुर उत्तर प्रदेश सहकारी भूमि विकास बैंक के नवनिर्वाचित चेयरमैन का स्वागत समारोह का किया गया आयोजन। मड़ियाहूं नगर में उत्तर प्रदेश सहकारी...
-
भंडरिया (गढ़वा)- भाजपा जिला अध्यक्ष ओमप्रकाश केशरी के अवास पर सोमवार को भाजपा कार्यकर्ताओं के द्वारा भारतीय जनता पार्टी का 40वा स्थापना द...
-
डॉक्टर डे पर वरिष्ठ चिकित्सक डॉ कुसुमाकर हुए सम्मानित -चिकित्सा के क्षेत्र में दीर्घकालीन सेवा के लिए किया गया सम्मानित। -सम्मानित होने पर...
-
Uttar Pradesh News: जिलाधिकारी ने पूर्णागिरि धाम में बनाये गये कम्युनिटी किचन/स्टोर का किया निरीक्षणउन्नाव : जिलाधिकारी ने नोवेल कोरोना वायरस कोविड-19 के संक्रमण के दृष्टिगत जनपद में 14 अप्रैल 2020 तक लॉक डाउन के फलस्वरूप जनपद के जरूरतम...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
लॉक डाउन को भले ही कुछ लोग गंभीरता से नहीं ले रहे एवं इसका उल्लंघन कर रहे हैं, लेकिन वहीं कुछ ऐसे लोग भी हैं जो इसका जिस शिद्दत के साथ पाल...
-
श्याम चरण मिश्रा लेन । देवघर देवघर नगर निगम वार्ड 21 के उपेक्षित सड़क श्रेणी श्रृंखला की फेहरिस्त में कई गलियों, सड़कों का नाम सुनने व द...
-
जौनपुर। दो ट्रकों की आमने-सामने हुई भिड़ंत में ट्रक चालक गंभीर रूप से घायल। मड़ियाहू कोतवाली अंतर्गत शिवपुर गांव में बुधवार ...

COMMENTS