ਬਟਾਲਾ, 12 ਸਤੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਭਾਰਤ ਸਰਕਾਰ ਵੱਲੋਂ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਬੋਧੀ, ਪਾਰਸੀ, ਜੈਨ ਅਤੇ ਇਸਾਈ) ਦੇ ਵਿੱਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਸਕਾਲਰਸ਼ਿਪ ਦਾ ਲਾਭ ਦਿੱਤਾ ਜਾ ਰਿਹਾ ਹੈ-ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਸੁਖਵਿੰਦਰ ਸਿੰਘ ਘੁੰਮਣ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਸੁਖਵਿੰਦਰ ਸਿੰਘ ਘੁੰਮਣ ਵੱਲੋਂ ਦੱਸਿਆ ਗਿਆ ਕਿ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarship.gov.in ’ਤੇ ਆਨ ਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਯੋਗ ਵਿਦਿਆਰਥੀ ਨੈਸ਼ਨਲ ਸਕਾਲਰਸ਼ਿਪ ਪੋਰਟਲ ’ਤੇ ਦਰਸ਼ਾਈਆਂ ਗਾਈਡ ਲਾਈਨਜ਼ ਦੀ ਪਾਲਣਾ ਕਰਦੇ ਹੋਏ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਮਿਤੀ 30-09-2022, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਸਕਾਲਰਸ਼ਿਪ ਸਕੀਮ ਲਈ 31-10-2022 ਤੱਕ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਪਾਸ ਆਮਦਨ ਸਰਟੀਫਿਕੇਟ, ਆਧਾਰ ਕਾਰਡ ਨਾਲ ਲਿੰਕਡ ਬੈਂਕ ਖਾਤਾ, ਘੱਟੋ-ਘੱਟ ਇੱਕ ਸਾਲ ਦਾ ਅਪਣਾਇਆ ਗਿਆ ਲਾਜ਼ਮੀ ਕੋਰਸ ਆਦਿ ਸ਼ਰਤਾਂ ਪੂਰੀਆਂ ਕਰਦਾ ਹੋਵੇ।
ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੇ ਅੱਗੇ ਦੱਸਿਆ ਕਿ ਜਿਹੜੇ ਵਿਦਿਆਰਥੀ ਡਾ. ਬੀ.ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੌਲਜ਼ੀ, ਜਲੰਧਰ, ਸੰਤ ਲੌਂਗੋਵਾਲ ਇੰਸਟੀਚਊਟ ਆਫ ਇੰਜੀਨੀਅਰਿੰਗ ਐਂਡ ਟੈਕਨੌਲੋਜੀ, ਲੌਂਗੋਵਾਲ, ਸੰਗਰੂਰ, ਇੰਡੀਅਨ ਇੰਸਟੀਚਿਊਟ ਆਫ ਟੈਕਨੌਲੋਜੀ, ਰੂਪਨਗਰ ਪੜ੍ਹ ਰਹੇ ਹਨ, ਇੰਨ੍ਹਾਂ ਵਿਦਿਆਰਥੀਆਂ ਦੀ ਪੂਰੀ ਫੀਸ ਰੀਬਰਸਡ ਹੋਵੇਗੀ। ਯੋਗ ਵਿਦਿਆਰਥੀ ਦਸਤਾਵੇਜਾਂ ਸਮੇਤ ਆਪਣੇ ਵਿੱਦਿਅਕ ਅਦਾਰੇ ਵੱਲੋਂ ਨਾਮਜ਼ਦ ਕੀਤੇ ਨੋਡਲ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਊਨ੍ਹਾਂ ਅੱਗੇ ਦੱਸਿਆ ਗਿਆ ਕਿ ਜੇਕਰ ਕੋਈ ਵਿਦਿਅਕ ਅਦਾਰਾ ਸਕੀਮ ਦੇ ਨਿਯਮਾਂ ਅਧੀਨ ਨਾ ਕਵਰ ਹੋਣ ਵਾਲੇ ਵਿੱਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਦਾ ਹੈ, ਉਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਸੰਸਥਾ ਦੀ ਹੋਵੇਗੀ। ਉਨ੍ਹਾਂ ਵੱਲੋਂ ਸਮੂਹ ਵਿੱਦਿਅਕ ਅਦਾਰਿਆਂ ਨੂੰ ਕਿਹਾ ਗਿਆ ਕਿ ਸਬੰਧਤ ਸਕੀਮ ਵਿੱਚ ਕਵਰ ਹੋਣ ਵਾਲੇ ਵੱਧ ਤੋਂ ਵੱਧ ਵਿੱਦਿਆਰਥੀਆਂ ਦੀ ਨੈਸ਼ਨਲ ਸਕਾਲਰਸ਼ਿਪ ਪੋਰਟਲ ’ਤੇ ਆਨ ਲਾਈਨ ਅਪਲਾਈ ਕਰਨਾ ਯਕੀਤੀ ਬਣਾਇਆ ਜਾਵੇ। ਵਿਦਿਆਰਥੀਆਂ ਨੂੰ ਇਸ ਸਬੰਧ ਵਿੱਚ ਨੋਟਿਸ ਬੋਰਡ/ਅਸੈਂਬਲੀ ਆਦਿ ਮਾਧਿਅਮ ਰਾਹੀਂ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਵਿਸਥਾਰਪੂਰਵਕ ਜਾਣਕਾਰੀ ਲਈ ਘੱਟ ਗਿਣਤੀ ਮੰਤਰਾਲੇ ਦੀ ਵੈਬਸਾਈਟ www.scholarship.gov.in ਜਾਂ ਟੌਲ ਫਰੀ ਨੰਬਰ 1800-11-2021 ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
संभावित बाढ़ से प्रभावित लोगों के लिए जिले में दो शरणार्थी शिविर स्थापित किए गए हैं। नियंत्रण कक्ष नंबर 0186-2346944 पर कॉल करके हर तरह क...
-
आम आदमी पार्टी ने सरना से बाढ़ प्रभावित क्षेत्रों के लिए राहत सामग्री रवाना की पठानकोट, 29 अगस्त, 2025(दीपकमहाजन) आज, आम आदमी पार्टी द्वार...
-
श्री लाल चंद कटारूचक, कैबिनेट मंत्री, पंजाब ने मवेशियों के लिए 1500 बोरी चारे को हरी झंडी दिखाई ---- प्रभावित गाँवों बमियाल और नरोट जैमल ...
-
जौनपुर। राष्ट्रीय पक्षी मोर की मारने से मना करने पर जान से मारने की नियत से लोगों पर हमला किया। बरसठी थाना अंतर्गत बसुई नदी के क...
-
वूमेन वेलफेयर सोसाइटी की ओर से प्रमाण पत्र के साथ-साथ 25 सिलाई मशीने व 25 ब्यूटी किटस छात्रों को की वितरण ----जरूरतमंद व मेहनती लड़कियों ...
-
रामदेवरा जाने के लिए पैदल यात्रियों के लिए भोजन और नाश्ते की व्यवस्था के लिए आयोजित राम रसोड़ा का समापन हुआ ।जिसमें बड़ी संख्या में मह...
COMMENTS