ਅੰਮ੍ਰਿਤਸਰ 13 ਸਤੰਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ. ਜਸਬੀਰ ਸਿੰਘ ) : ਅੰਮ੍ਰਿਤਸਰ ਦੇ ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੰਸਟਾਗ੍ਰਾਮ 'ਤੇ ਇਕ ਸੰਦੇਸ਼ ਵਿਚ ਧਮਕੀ ਦੇਣ ਵਾਲੇ ਵਿਅਕਤੀ ਨੇ ਖੁਦ ਨੂੰ ਅਬਦੁਲ ਰੋਜ਼ਾ ਦੱਸਿਆ ਹੈ ਅਤੇ 16 ਸਤੰਬਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਫਿਲਹਾਲ ਥਾਣਾ ਸਦਰ ਦੀ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਪੁਲਸ ਦਾ ਦਾਅਵਾ ਹੈ ਕਿ ਬਹੁਤ ਜਲਦ ਧਮਕੀ ਦੇਣ ਵਾਲੇ ਨੂੰ ਫੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ 7 ਸਤੰਬਰ ਦੀ ਰਾਤ ਨੂੰ ਲਾਰੈਂਸ ਰੋਡ ਸਥਿਤ ਡੀ. ਏ. ਵੀ. ਪਬਲਿਕ ਸਕੂਲ ਨੂੰ ਇੰਸਟਾਗ੍ਰਾਮ 'ਤੇ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਦੀ ਜਾਂਚ ਵਿਚ ਸਕੂਲ ਦੇ 3 ਵਿਦਿਆਰਥੀਆਂ ਦਾ ਖੁਲਾਸਾ ਹੋਇਆ ਸੀ, ਜਿਨ੍ਹਾਂ ਵੱਲੋਂ ਧਮਕੀ ਦਿੱਤੀ ਗਈ ਸੀ। ਪੁਲਸ ਦਾ ਮੰਨਣਾ ਹੈ ਕਿ ਸਪਰਿੰਗ ਡੇਲ ਸਕੂਲ ਨੂੰ ਵੀ ਇਸੇ ਤਰ੍ਹਾਂ ਧਮਕੀ ਦਿੱਤੀ ਗਈ ਹੋ ਸਕਦੀ ਹੈ, ਬਹੁਤ ਜਲਦ ਸਾਈਬਰ ਕ੍ਰਾਈਮ ਸੈੱਲ ਮੁਲਜ਼ਮਾਂ ਨੂੰ ਲੱਭ ਲਵੇਗਾ।
ਪੁਲਸ ਨੇ ਸਖਤ ਕੀਤਾ ਆਪਣਾ ਰਵੱਈਆ
ਸਪਰਿੰਗ ਡੇਲ ਸਕੂਲ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪੁਲਸ ਨੇ ਆਪਣਾ ਰਵੱਈਆ ਸਖਤ ਕਰ ਲਿਆ ਹੈ। ਪੁਲਸ ਦਾ ਮੰਨਣਾ ਹੈ ਕਿ ਹਾਲ ਹੀ 'ਚ ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ 'ਤੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਇਹ ਨਤੀਜਾ ਹੈ, ਜਿਸ ਨੂੰ ਲੈ ਕੇ ਅੱਜ ਇਕ ਹੋਰ ਸਕੂਲ ਨੂੰ ਧਮਕੀ ਦਿੱਤੀ ਗਈ ਹੈ, ਜੇਕਰ ਇਸ ਵਿਚ ਕਿਸੇ ਵਿਦਿਆਰਥੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਪੁਲਸ ਵੱਲੋਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਲਿਖਿਆ ਹੈ ਧਮਕੀ 'ਚ?
ਇੰਸਟਾਗ੍ਰਾਮ 'ਤੇ ਵਾਇਰਲ ਹੋਈ ਧਮਕੀ ਵਿਚ ਲਿਖਿਆ ਗਿਆ ਹੈ, "ਸਪਰਿੰਗ ਡੇਲ ਸੀਨੀਅਰ ਸਕੂਲ ਵਿਚ 16 ਸਤੰਬਰ ਨੂੰ ਸੀ-4 ਪਲਾਂਟੇਸ਼ਨ ਹੋਵੇਗੀ ਅਤੇ ਉਸੇ ਦਿਨ ਧਮਾਕਾ ਵੀ ਹੋਵੇਗਾ, ਬਚ ਸਕਦੇ ਹੋ ਤੋਂ ਬਚ ਜਾਓ।"
ਸਾਈਬਰ ਕ੍ਰਾਈਮ ਸੈੱਲ ਜਾਂਚ 'ਚ ਜੁਟਿਆ
ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸਕੂਲ ਨੂੰ ਮਿਲੀ ਧਮਕੀ 'ਤੇ ਪੁਲਸ ਦਾ ਸਾਈਬਰ ਕ੍ਰਾਈਮ ਸੈੱਲ ਕੰਮ ਕਰ ਰਿਹਾ ਹੈ। ਫਿਲਹਾਲ ਇਹ ਵੀ ਪਤਾ ਲੱਗਾ ਹੈ ਕਿ 16 ਸਤੰਬਰ ਨੂੰ ਸਪਰਿੰਗ ਡੇਲ ਸਕੂਲ 'ਚ ਗਣਿਤ ਦੀ ਪ੍ਰੀਖਿਆ ਹੈ। ਪੁਲਸ ਵੀ ਇਸ ਸਬੰਧੀ ਆਪਣੀ ਜਾਂਚ ਕਰ ਰਹੀ ਹੈ। ਹੋ ਸਕਦਾ ਹੈ ਕਿ ਇਹ ਧਮਕੀ ਪ੍ਰੀਖਿਆ ਤੋਂ ਬਚਣ ਲਈ ਕਿਸੇ ਵਿਦਿਆਰਥੀ ਵੱਲੋਂ ਦਿੱਤੀ ਗਈ ਹੋਵੇ। ਜਲਦ ਹੀ ਮੁਲਜ਼ਮ ਫੜ ਲਏ ਜਾਣਗੇ।
[Important News]$type=slider$c=4$l=0$a=0$sn=600$c=8
अधिक खबरे देखे .
-
4 से 6 दिसंबर तक पठानकोट और गुरदासपुर ज़िले के प्रत्येक ख़ज़ाना कार्यालय में पेंशनभोगियों की EKYC करके पेंशनभोगी सेवा पोर्टल से जोड़ा जाएगा ...
-
जिला भाषा कार्यालय, पठानकोट ने उर्दू आमोद पाठ्यक्रम में प्रवेश शुरू किया: शोध अधिकारी डॉ. राजेश कुमार पठानकोट, 5 दिसंबर 2025 (दीपक महाजन) ...
-
जिला परिषद एवं ब्लॉक समिति (पंचायत समिति) चुनाव, 2025 के दौरान किसी भी प्रकार के हथियार ले जाने पर प्रतिबंध के आदेश जारी पठानकोट, 1 दिसंबर...
-
18 पंजाव रैलीमैट (हर मैदान फतेह) का बैटल हौनर ब्राचील पास अँड वाली मलिक 1971 युद्ध का विजय दिवस समारोह। पठानकोट 8 दिसम्बर 2025 (दीपक महाज...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
*ਗੁਰਦਾਸਪੁਰ 10 ਅਗਸਤ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ) *ਸਰਕਾਰੀ ਸਕੂਲ ਮੁੱਖੀ , ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਤੇ ਸਮਾਜਿਕ ਭਾਈਚਾਰੇ ਵੱਲੋਂ ਅੱਜ ...
-
ग्रामीण बेरोजगार युवाओं हेतु डेयरी फार्मिंग हेतु चार सप्ताह का डेयरी उद्यमिता प्रशिक्षण पाठ्यक्रम प्रारंभ तिथि 01-12-2025 से 30-12-2025 तक ...
-
जिला परिषद एवं पंचायत समिति आम चुनाव-2025 का कार्यक्रम जारी --- नामांकन के लिए विभिन्न स्थानों पर व्यवस्थाएँ की गईं पठानकोट, 1 दिसंबर, 20...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
13 दिसंबर को राष्ट्रीय लोक अदालत का आयोजन: सत्र न्यायाधीश सत्र न्यायाधीश ने लोक अदालत के संबंध में पैनल अधिवक्ताओं के साथ बैठक की पठानको...

COMMENTS