ਦੀਨਾਨਗਰ 4 ਅਗਸਤ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਉਪਰਾਲੇ ਜ਼ਰੂਰੀ - ਪ੍ਰਿੰ. ਰਾਜਵਿੰਦਰ ਕੌਰ
ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਪੰਜਾਬੀ ਮਾਸਟਰ ਸੁਰਿੰਦਰ ਮੋਹਨ ਦੇ ਉਪਰਾਲੇ ਨਾਲ਼ 'ਤੀਆਂ ਦਾ ਤਿਉਹਾਰ' ਬੜੀ ਧੂਮ-ਧਾਮ ਨਾਲ਼ ਮਨਾਇਆ ਗਿਆI ਸਕੂਲ ਵਿਖੇ ਮਨਾਈ ਇਸ ਹਰਿਆਲੀ ਤੀਜ ਦਾ ਆਗਾਜ਼ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਪੌਦਾ ਲਗਾ ਕੇ ਕੀਤਾ ਗਿਆI ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਸਮਾਜ ਵਿੱਚ ਇਹ ਜਾਗਰੂਕਤਾ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਹੁਣ ਲੜਕੀਆਂ ਵੀ ਕਿਸੇ ਗੱਲ ਵਿੱਚ ਲੜਕਿਆਂ ਨਾਲ਼ੋਂ ਘੱਟ ਨਹੀਂ ਅਤੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨI ਇਸ ਸਮੇਂ ਪੰਜਾਬੀ ਮਾਸਟਰ ਸੁਰਿੰਦਰ ਮੋਹਨ ਨੇ ਕਿਹਾ ਕਿ ਪਿਛਲੇ ਸਾਲ ਵੀ ਸਕੂਲ ਵਿੱਚ ਤਿਆਰ ਕੀਤੇ ਵਿਰਾਸਤੀ ਪਾਰਕ ਵਿੱਚ ਇਹ ਤਿਉਹਾਰ ਮਨਾਇਆ ਗਿਆ ਸੀ ਅਤੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੇ ਉਦੇਸ਼ ਨਾਲ਼ ਹੀ ਇਹ ਤਿਉਹਾਰ ਹਰ ਸਾਲ ਮਨਾਉਣ ਦਾ ਉਪਰਾਲਾ ਕੀਤਾ ਹੈI ਇਸ ਨਾਲ਼ ਜਿੱਥੇ ਵਿਦਿਆਰਥੀਆਂ ਦਾ ਮਨੋਰੰਜਨ ਹੁੰਦਾ ਉੱਥੇ ਉਹ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਤੋਂ ਜਾਣੂ ਹੁੰਦੇ ਹਨI ਇਸ ਸਮੇਂ ਵਿਦਿਆਰਥਣਾਂ ਦੇ ਨਾਲ਼-ਨਾਲ਼ ਸਮੂਹ ਅਧਿਆਪਕਾਂ ਨੇ ਵੀ ਇਹ ਤਿਉਹਾਰ ਮਨਾ ਕੇ ਖ਼ੂਬ ਅਨੰਦ ਮਾਣਿਆI ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰ ਗੀਤ ਗਾ ਕੇ ਅਤੇ ਗਿੱਧਾ ਪਾ ਕੇ ਇਹ ਤਿਉਹਾਰ ਦਾ ਅਨੰਦ ਲਿਆI ਸਟੇਜ ਸਕੱਤਰ ਦੀ ਭੂਮਿਕਾ ਮੈਡਮ ਸੋਨੀਆ ਵਾਲੀਆ ਨੇ ਨਿਭਾਈI ਵਿਦਿਆਰਥਣਾਂ ਦੀ ਤਿਆਰੀ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਮਿਊਜ਼ਿਕ ਮਿਸਟ੍ਰੈੱਸ ਮੈਡਮ ਰਜਨੀ ਵੱਲੋਂ ਨਿਭਾਈ ਗਈI ਇਸ ਸਮੇਂ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨI
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
डिस्ट्रिक्ट लीगल सर्विसेज़ अथॉरिटी ने बाढ़ पीड़ित 10 परिवारों को 7.70 लाख रुपये की आर्थिक मदद दी पठानकोट 14 जनवरी (दीपक महाजन) - डिस्ट्रि...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
जौनपुर। जौनपुर में कोरोना संक्रमित की सूची का मीटर बढ़ता ही चला जा रहा है। मिले 63 कोरोना संक्रमित मरीज। डीएम दिनेश कुमार सिंह ...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...
-
e-Shram card: ई-श्रम कार्ड योजना से असंगठित क्षेत्र के मजदूरों को फायदा होगा. इस योजना से देश के लगभग 38 करोड़ से ज्यादा श्रमिक संगठित हो सक...
-
ब्रेकिंग न्यूज--- बांसी के पत्रकार व उनके परिजनों के साथ दबंगों ने की मारपीट जहां कोरोना महामारी मे पत्रकारों की...

COMMENTS