ਅੰਮ੍ਰਿਤਸਰ,6ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਦੀ ਸਾਂਝੀ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਨੱਥਾ ਸਿੰਘ ਢਡਵਾਲ ਅਤੇ ਰੋਸ਼ਨ ਭਗਤ ਤਾਲਮੇਲ ਸਕੱਤਰ, ਦੀ ਅਗਵਾਈ ਹੇਠ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ, ਜਲ ਸਰੋਤ ਵਿਭਾਗ ਪੰਜਾਬ ਨੂੰ ਡੈਮ ਸਾਇਟ 'ਤੇ ਬਣੇ ਕਮੇਟੀ ਰੂਮ ਵਿੱਚ ਮਿਲਿਆ। ਵਫ਼ਦ ਵਿੱਚ ਸ਼ਾਮਿਲ ਆਗੂਆਂ ਨੇ ਰਣਜੀਤ ਸਾਗਰ ਡੈਮ ਦੇ ਕਰਮਚਾਰੀਆਂ ਦੀਆਂ ਅਹਿਮ ਮੰਗਾਂ ਅਤੇ ਨਵੇਂ ਪੈਦਾ ਹੋਏ ਕੁਆਰਟਰ ਖਾਲੀ ਕਰਨ ਦੇ ਸੰਕਟ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ। ਉਨ੍ਹਾਂ ਮੰਤਰੀ ਸਾਹਿਬ ਨੂੰ ਦੱਸਿਆ ਕਿ ਡੈਮ ਨੂੰ ਬਣਾਉਣ ਵਾਸਤੇ 15000 ਕਰਮਚਾਰੀਆਂ ਵਾਸਤੇ ਦੋ ਕਲੋਨੀਆਂ ਵਿੱਚ 7000 ਦੇ ਕਰੀਬ ਕੁਆਰਟਰਾਂ ਦਾ ਨਿਰਮਾਣ ਕੀਤਾ ਗਿਆ ਸੀ। ਡੈਮ ਦੇ ਨਿਰਮਾਣ ਉਪਰੰਤ ਬਹੁਤ ਸਾਰੇ ਕਰਮਚਾਰੀ ਸੇਵਾ-ਮੁਕਤ ਹੋ ਗਏ ਸਨ ਅਤੇ ਕਈਆਂ ਦੀ ਬਦਲੀ ਦੂਸਰੇ ਵਿਭਾਗਾਂ ਵਿੱਚ ਹੋ ਜਾਣ ਕਰਕੇ ਕੇਵਲ 2500 ਦੇ ਕਰੀਬ ਮੁਲਾਜ਼ਮ ਰਹਿ ਗਏ ਹਨ। ਦੋਵਾਂ ਕਲੋਨੀਆਂ ਦੇ 7000 ਕੁਆਰਟਰਾਂ ਵਿੱਚੋਂ ਸਿਰਫ਼ 2000 ਕੁਆਰਟਰਾਂ ਵਿਚ ਕਰਮਚਾਰੀ ਰਹਿ ਰਹੇ ਹਨ। ਹਜ਼ਾਰਾਂ ਕੁਆਰਟਰ ਖ਼ਾਲੀ ਪਏ ਹਨ ਸੋ ਖੰਡਰਾਤ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਡੈਮ ਦੀ ਉਸਾਰੀ ਦੌਰਾਨ ਜੋਖ਼ਮ ਭਰੇ ਹਾਲਾਤਾਂ ਵਿੱਚ ਕੰਮ ਕਰਦਿਆਂ 300 ਦੇ ਕਰੀਬ ਵਰਕਰ ਸ਼ਹੀਦ ਹੋ ਗਏ ਸਨ ਅਤੇ ਡੂੰਘੀਆਂ ਖੱਡਾਂ, ਉੱਚੇ ਪਹਾੜਾਂ ਅਤੇ ਲੰਬੀਆਂ ਸੁਰੰਗਾਂ ਵਿੱਚ ਪ੍ਰਦੂਸ਼ਣ ਭਰੇ ਹਾਲਾਤਾਂ ਵਿੱਚ ਕੰਮ ਕਰਦੇ ਹਜ਼ਾਰਾਂ ਕਰਮਚਾਰੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਸਨ। ਉਕਤ ਕਰਮਚਾਰੀ ਤੇ ਸ਼ਹੀਦ ਹੋਏ ਕਰਮਚਾਰੀਆਂ ਦੀਆਂ ਵਿਧਵਾਵਾਂ ਅਤੇ ਉਹ ਵਾਰਿਸ ਅਤੇ ਸੇਵਾ-ਮੁਕਤ ਕਰਮਚਾਰੀ ਜਿੰਨ੍ਹਾਂ ਨੂੰ ਹੁਣ ਤੱਕ ਬਕਾਏ ਨਹੀਂ ਮਿਲੇ ਬੁਰੇ ਹਾਲਾਤ ਹੋਣ ਕਰਕੇ ਆਪਣੇ ਘਰ-ਬਾਰ ਨਹੀਂ ਸਨ ਬਣਾ ਸਕੇ, ਉਹ ਸਾਰੇ ਮੌਜ਼ੂਦਾ ਕਰਮਚਾਰੀਆਂ ਨੂੰ ਅਲਾਟ ਕੁਆਰਟਰਾਂ ਵਿੱਚ ਆਪਣੇ ਸੱਜਣਾਂ, ਮਿਤਰਾਂ ਅਤੇ ਰਿਸ਼ਤੇਦਾਰਾਂ ਨਾਲ ਰਹਿ ਕੇ ਆਪਣੇ ਬੱਚੇ ਪੜ੍ਹਾ ਰਹੇ ਹਨ। ਵਫ਼ਦ ਨੇ ਮੰਤਰੀ ਸਾਹਿਬ ਨੂੰ ਦੱਸਿਆ ਕਿ ਉਕਤ ਕੁਆਰਟਰਾਂ ਦਾ ਹਾਊਸ ਰੈਂਟ, ਬਿਜਲੀ ਅਤੇ ਪਾਣੀ ਬਿੱਲ ਬਕਾਇਦਾ ਤੌਰ 'ਤੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੋ ਰਿਹਾ ਹੈ। ਹੋਰ ਮੰਗਾਂ ਤੋਂ ਇਲਾਵਾ ਇਹ ਸਾਡੀ ਪੁਰਜ਼ੋਰ ਮੰਗ ਹੈ ਕਿ ਇਹ ਕੁਆਰਟਰ ਇਨ੍ਹਾਂ ਕਰਮਚਾਰੀਆਂ ਨੂੰ ਨਾਰਮਲ ਰੈਂਟ 'ਤੇ ਦਿੱਤੇ ਜਾਣ। ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਕੁਆਰਟਰਾਂ ਦੇ ਸੰਬੰਧ ਵਿੱਚ ਕਾਨੂੰਨੀ ਅਤੇ ਜ਼ਬਰੀ ਕੱਢਣ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਜਲਦੀ ਤੋਂ ਜਲਦੀ ਚੰਡੀਗੜ੍ਹ ਵਿਖੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੰਤਰੀ ਸਾਹਿਬ ਤੋਂ ਇਲਾਵਾ ਜਨਰਲ ਮੈਨੇਜ਼ਰ, ਮੁੱਖ ਇੰਜ਼ੀਨੀਅਰ, ਨਿਗਰਾਨ ਇੰਜ਼ੀਨੀਅਰ ਸੁਦੇਸ਼ ਕੁਮਾਰ, ਐਕਸੀਅਨ ਲਖਵਿੰਦਰ ਸਿੰਘ ਜੇ.ਈ ਵਿਨੇ ਕੁਮਾਰ, ਨੱਥਾ ਸਿੰਘ ਢਡਵਾਲ, ਰੋਸ਼ਨ ਭਗਤ ਤਾਲਮੇਲ ਸਕੱਤਰ, ਰਵਿੰਦਰ ਸਿੰਘ ਜੱਗਾ, ਸੋਹਣ ਲਾਲ, ਗਿਆਨ ਚੰਦ ਲੂੰਬਾ, ਹਰਿੰਦਰ ਰੰਧਾਵਾ, ਜਸਵੰਤ ਸੰਧੂ, ਓ. ਪੀ. ਵਰਮਾ, ਹਰਦੇਵ ਸਿੰਘ ਦੇਬੀ, ਕਰਤਾਰ ਸਿੰਘ ਬੱਬਰੀ, ਸਲਵਿੰਦਰ ਸਿੰਘ ਲਾਧੂਪੁਰ, ਗੁਰਨਾਮ ਸਿੰਘ ਮਟੌਰ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
संभावित बाढ़ से प्रभावित लोगों के लिए जिले में दो शरणार्थी शिविर स्थापित किए गए हैं। नियंत्रण कक्ष नंबर 0186-2346944 पर कॉल करके हर तरह क...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
आम आदमी पार्टी ने सरना से बाढ़ प्रभावित क्षेत्रों के लिए राहत सामग्री रवाना की पठानकोट, 29 अगस्त, 2025(दीपकमहाजन) आज, आम आदमी पार्टी द्वार...
-
श्री लाल चंद कटारूचक, कैबिनेट मंत्री, पंजाब ने मवेशियों के लिए 1500 बोरी चारे को हरी झंडी दिखाई ---- प्रभावित गाँवों बमियाल और नरोट जैमल ...
-
जौनपुर। राष्ट्रीय पक्षी मोर की मारने से मना करने पर जान से मारने की नियत से लोगों पर हमला किया। बरसठी थाना अंतर्गत बसुई नदी के क...
-
वूमेन वेलफेयर सोसाइटी की ओर से प्रमाण पत्र के साथ-साथ 25 सिलाई मशीने व 25 ब्यूटी किटस छात्रों को की वितरण ----जरूरतमंद व मेहनती लड़कियों ...
-
रामदेवरा जाने के लिए पैदल यात्रियों के लिए भोजन और नाश्ते की व्यवस्था के लिए आयोजित राम रसोड़ा का समापन हुआ ।जिसमें बड़ी संख्या में मह...
COMMENTS