ਕਿਹਾ ਮਹਿਕਮਾ ਨਹਿਰੀ ਕਲੋਨੀ ਦੀ ਲਵੇ ਸਾਰ ਬਦ ਤੋਂ ਬਦਤਰ ਹੋਏ ਹਲਾਤ
ਅੰਮ੍ਰਿਤਸਰ,24 ਅਗਸਤ(ਪੱਤਰ ਪੇ੍ਰਕ ਬਲਵੰਤ ਸਿੰਘ ਭਗਤ,ਨੀਰਜ ਸਰਮਾ) - ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਦੀ ਰਿਹਾਇਸ਼ ਲਈ ਬਣੀ ਨਹਿਰੀ ਕਲੋਨੀ (ਪੁਰਾਣੀ) ਦੇ ਕੁਆਰਟਰਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ।ਮਹਿਕਮੇ ਵੱਲੋਂ ਇਸ ਨਹਿਰੀ ਕਲੋਨੀ ਦੀ ਕਦੇ ਵੀ ਕੋਈ ਸਾਰ ਨਹੀਂ ਲਈ ਗਈ ਅਤੇ ਨਾ ਹੀ ਇਸ ਦੀ ਕਦੇ ਵੀ ਕੋਈ ਮੁਰੰਮਤ ਜਿਵੇਂ ਰੰਗ ਰੋਗਨ, ਪਾਣੀ ਵਾਲੀਆਂ ਟੂਟੀਆਂ, ਬਿਜਲੀ / ਦਰਵਾਜ਼ਿਆਂ ਦੀ ਮੁਰੰਮਤ ਦਾ ਕੰਮ ਅਤੇ ਹੋਰ ਸਾਫ ਸਫਾਈ ਵਲ ਧਿਆਨ ਨਹੀਂ ਦਿੱਤਾ ਗਿਆ। ਕਲੋਨੀ ਵਾਸੀਆਂ ਵੱਲੋ ਕੁਆਰਟਰਾਂ ਦੀ ਮੁਕੰਮਲ ਮੁਰੰਮਤ ਦਾ ਸਮਾਨ ਸਮੇਤ ਲੇਬਰ ਲਈ ਵੀ ਆਪਣੀ ਨਿੱਜੀ ਜੇਬ ਵਿਚੋਂ ਹੀ ਪੈਸੇ ਖਰਚ ਕੇ ਕਰਵਾਉਣਾ ਪੈਂਦਾ ਹੈ।ਜਦੋਂ ਕਿ ਕਰਮਚਾਰੀਆਂ ਕੋਲੋਂ ਮਹਿਕਮਾ ਕੁਆਰਟਰਾਂ ਦਾ ਭਾਰੀ ਕਿਰਾਇਆ ਵਸੂਲ ਰਿਹਾ ਹੈ। ਜਿਸ ਨਾਲ ਕਰਮਚਾਰੀਆਂ ਤੇ ਭਾਰੀ ਵਿੱਤੀ ਬੋਝ ਪੈ ਰਿਹਾ ਹੈ। ਏਥੋਂ ਤੱਕ ਕਿ ਨਹਿਰੀ ਕਲੋਨੀ ਵਿੱਚ ਊਘੀ ਜੜ੍ਹੀ ਬੂਟੀ ਕਟਣ ਸੰਬੰਧੀ ਬਾਰ ਬਾਰ ਕਹਿਣ ਤੇ ਵੀ ਹੈਡਕੁਆਰਟਰ ਦੇ ਅਧਿਕਾਰੀਆਂ ਵੱਲੋ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ।ਜਿਸ ਨਾਲ ਕਲੋਨੀ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।ਵਫਦ ਨੇ ਇਹ ਵੀ ਦੱਸਿਆ ਕਿ ਕਲੋਨੀ ਦੀ ਚਾਰਦੀਵਾਰੀ ਨਾ ਹੋਣ ਕਰਕੇ ਮੱਝਾ, ਗਾਊਆ ਅਤੇ ਖੂੰਖਾਰ ਕੁੱਤਿਆਂ ਦੇ ਘੁੰਮ ਰਹੇ ਝੁੰਡਾਂ ਕਰਕੇ ਕਲੋਨੀ ਵਾਸੀ ਦਹਿਸ਼ਤ ਦੇ ਮਹੌਲ ਵਿੱਚ ਹਨ। ਇਸ ਤੋਂ ਇਲਾਵਾ ਨਹਿਰੀ ਕਲੋਨੀ ਦੇ ਘਰਾਂ ਵਿੱਚ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ,ਪਾਣੀ ਵਾਲੀਆਂ ਪਾਈਪਾਂ ਪੁਰਾਣੀਆਂ ਹੋਣ ਕਰਕੇ ਉਨ੍ਹਾਂ ਵਿੱਚ ਜੰਗ ਲੱਗਾ ਹੋਇਆ ਹੈ ਜਿਸ ਕਾਰਨ ਘਰਾਂ ਵਿੱਚ ਨਾਮਾਤਰ ਹੀ ਪਾਣੀ ਜਾ ਰਿਹਾ ਹੈ।ਨਹਿਰੀ ਕਲੋਨੀ ਵੈਲਫੇਅਰ ਕਮੇਟੀ ਦੇ ਆਗੂਆਂ ਵੱਲੋ ਕਲੋਨੀ ਵਾਸੀਆਂ ਦੀਆਂ ਉਕਤ ਮੁਸਕਲਾ ਤੋਂ ਜਾਣੂੰ ਕਰਵਾਉਣ ਉਪਰੰਤ ਹੈਡਕੁਆਰਟਰ ਅਧਿਕਾਰੀ ਇੰਜੀ: ਰਕੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਕਲੋਨੀ ਵਾਸੀਆਂ ਦੀਆਂ ਮੁਸਕਲਾ ਬਿਲਕੁਲ ਜਾਇਜ਼ ਹਨ। ਫੰਡਾਂ ਦਾ ਪ੍ਰਬੰਧ ਹੋਣ ਤੇ ਨਹਿਰੀ ਕਲੋਨੀ ਵਾਸੀਆਂ ਦੀਆਂ ਮੁਸਕਲਾ ਦਾ ਤੁਰੰਤ ਹਲ ਕੀਤਾ ਜਾਵੇਗਾ।ਇਸ ਮੌਕੇ ਨਹਿਰੀ ਕਲੋਨੀ ਵੈਲਫੇਅਰ ਕਮੇਟੀ ਦੇ ਆਗੂ ਇੰਜੀ: ਸੁਰਿੰਦਰ ਮਹਾਜਨ, ਨਿਸ਼ਾਨ ਸਿੰਘ ਰੰਧਾਵਾ,ਰਕੇਸ਼ ਕੁਮਾਰ ਬਾਬੋਵਾਲ, ਗੁਰਵੇਲ ਸਿੰਘ ਸੇਖੋਂ, ਬਲਜਿੰਦਰ ਸਿੰਘ ਵਿਰਦੀ, ਨਿਸ਼ਾਨ ਸਿੰਘ ਸੰਧੂ, ਸਤਿੰਦਰ ਸਿੰਘ, ਰਾਕੇਸ਼ ਕੁਮਾਰ ਸਰਮਾਂ, ਰਮਨ ਕੁਮਾਰ, ਸੰਦੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀ ਹਾਜਰ ਸਨ।
ਫੋਟੋ ਕੈਪਸ਼ਨ- ਕਲੋਨੀ ਵਾਸੀਆਂ ਦੀਆਂ ਮੁਸਕਲਾ ਸੰਬੰਧੀ ਐਸ ਡੀ ਓ (ਹੈਡ:) ਰਕੇਸ਼ ਕੁਮਾਰ ਗੁਪਤਾ ਨਾਲ ਗੱਲਬਾਤ ਕਰਦੇ ਹੋਏ ਵੈਲਫੇਅਰ ਕਮੇਟੀ ਦੇ ਆਗੂ ਇੰਜੀ:ਸੁਰਿੰਦਰ ਮਹਾਜਨ,ਨਿਸ਼ਾਨ ਸਿੰਘ ਰੰਧਾਵਾ ਅਤੇ ਹੋਰ।
ਪੱਤਰ ਪੇ੍ਰਕ ਬਲਵੰਤ ਸਿੰਘ ਭਗਤ ਪੰਜਾਬ
[Important News]$type=slider$c=4$l=0$a=0$sn=600$c=8
अधिक खबरे देखे .
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
थानाध्यक्ष मदनपुर विनोद राजपूत संकट की घड़ी में में कभी मानव बनकर कभी देवदूत बनकर हर सम्भव दूसरों की मदद कर मानवता के लिए नए नए मील के पत्थर...
-
संक्रमण के इस दौर में अब नया खतरा आंखों की रोशनी ले सकता है ब्लैक फंगस अबतक कोरोना संक्रमण से परेशान लोगों के लिए एक नया खतरा सामने आ रह...
-
ਬਟਾਲਾ 8 ਅਪਰੈਲ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ) - ਡਾ ਗਗਨਦੀਪ ਖਿੰਦੜੀਆ ਅਤੇ ਡਾ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ...
-
महिला मोर्चा अध्यक्ष श्रीमती मोनिका साहा पखांजुर- पखांजुर थाना क्षेत्र के अंतर्गत लगातार महिलाओं के साथ मारपीट की घटनाओं क...
-
ਬਟਾਲਾ, 31 ਅਕਤੂਬਰ (ਨੀਰਜ ਸ਼ਰਮਾ, ਜਸਬੀਰ ਸਿੰਘ) ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤ...

COMMENTS