ਵਸੀਕਾ ਨਵੀਸ ਸਰਕਾਰ ਵੱਲੋਂ ਨਿਰਧਾਰਤ ਫੀਸਾਂ ਦੇ ਬੋਰਡ ਆਪਣੀ ਦੁਕਾਨਾਂ ’ਤੇ ਲਾਜ਼ਮੀ ਲਗਾਉਣ - ਤਹਿਸੀਲਦਾਰ ਬਟਾਲਾ
ਤਹਿਸੀਲ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਬਟਾਲਾ, 30 ਜੁਲਾਈ ( ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਤਹਿਸੀਲਦਾਰ ਬਟਾਲਾ ਸ. ਲਖਵਿੰਦਰ ਸਿੰਘ ਨੇ ਤਹਿਸੀਲ ਕੰਪਲੈਕਸ ਵਿੱਚ ਕੰਮ ਕਰ ਰਹੇ ਸਾਰੇ ਵਸੀਕਾ ਨਵੀਸਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਵਸੀਕਾ ਨਵੀਸੀ ਕਰਨ। ਤਹਿਸੀਲਦਾਰ ਬਟਾਲਾ ਅੱਜ ਆਪਣੇ ਦਫ਼ਤਰ ਵਿੱਚ ਵਸੀਕਾ ਨਵੀਸਾਂ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਵਸੀਕਾ ਨਵੀਸ ਆਪਣੀ ਦੁਕਾਨ ’ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਨਿਰਧਾਰਤ ਫੀਸ ਦੀ ਲਿਸਟ ਲਾਜ਼ਮੀ ਤੌਰ ’ਤੇ ਲਗਾਵੇ। ਉਨ੍ਹਾਂ ਕਿਹਾ ਕਿ ਵਸੀਕਾ ਨਵੀਸ ਕੇਵਲ ਨਿਰਧਾਰਤ ਫੀਸ ਲੈਣ ਲਈ ਹੀ ਪਾਬੰਧ ਹੈ ਅਤੇ ਉਸ ਤੋਂ ਵੱਧ ਇੱਕ ਪੈਸੇ ਦੀ ਮੰਗ ਵੀ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗਲਤ ਗਾਈਡ ਅਤੇ ਖੱਜ਼ਲ-ਖੁਆਰ ਬਿਲਕੁਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਵਸੀਕਾ ਨਵੀਸ ਨੇ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ।
ਤਹਿਸੀਲਦਾਰ ਬਟਾਲਾ ਸ. ਲਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਜ਼ਮੀਨ ਦੀ ਰਜਿਸਟਰੀ ਲਈ ਐੱਨ.ਓ.ਸੀ. ਜਰੂਰੀ ਹੈ ਅਤੇ ਆਮ ਪਬਲਿਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਰਜਿਸਟਰੀ ਕਰਵਾਉਣ ਲਈ ਸਿੱਧਾ ਤਹਿਸੀਲ ਦਫ਼ਤਰ ਵਿੱਚ ਹੀ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਫ਼ਤਰੀ ਕਰਮਚਾਰੀ ਜਾਂ ਵਸੀਕਾ ਨਵੀਸ ਉਨ੍ਹਾਂ ਕੋਲੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਨੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਬਟਾਲਾ ਵਿੱਚ ਲੋਕਾਂ ਨੂੰ ਭ੍ਰਿਸ਼ਟਾਚਾਰ ਰਹਿਤ ਅਤੇ ਪੂਰੀ ਤਰਾਂ ਪਾਰਦਰਸ਼ੀ ਪ੍ਰਸ਼ਾਸਨ ਦਿੱਤਾ ਜਾਵੇਗਾ।
ਇਸ ਮੌਕੇ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਆਪਣੇ ਸਾਥੀਆਂ ਵੱਲੋਂ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਗੇ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
COMMENTS