ਅੰਮ੍ਰਿਤਸਰ,30 ਅਕਤੂਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ ਦੇ ਜਿਲ੍ਹਾ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਜੋ ਕਿ ਪਿਛਲੇ ਦਿਨੀਂ ਡੇਂਗੂ ਦੀ ਭਿਆਨਕ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰਖਾਏ ਸ੍ਰੀ ਅਖੰਡ ਪਾਠ
ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਇਕ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ ਵੱਖ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਨਰਿੰਦਰ ਸਿੰਘ ਵਰਗੇ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਸਮਾਜ ਵਿੱਚ ਬਹੁਤ ਘਟ ਪੈਦਾ ਹੁੰਦੇ ਹਨ ਜੋ ਬਿਨਾਂ ਕਿਸੇ ਲਾਲਚ ਗਰੀਬ ਸਮਾਜ ਦੀ ਹਰ ਤਰਫੋਂ ਮੱਦਦ ਕਰਦੇ ਹੋਣ। ਸਮੂਹ ਆਗੂਆਂ ਨੇ ਕਿਹਾ ਕਿ ਜਿੱਥੇ ਪ੍ਰਿੰਸੀ: ਨਰਿੰਦਰ ਸਿੰਘ ਦੇ ਇਸ ਦੁਨੀਆਂ ਤੋਂ ਤੁਰ ਜਾਣ ਦਾ ਉਨ੍ਹਾਂ ਦੇ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਉੱਥੇ ਇਸ ਮਿਸ਼ਨਰੀ ਸਾਥੀ ਦੀ ਬਹੁਜਨ ਸਮਾਜ ਪਾਰਟੀ ਵੀ ਬਹੁਤ ਘਾਟ ਮਹਿਸੂਸ ਕਰਦੀ ਰਹੇਗੀ।ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋ ਭੇਜੇ ਸ਼ੋਕ ਸੰਦੇਸ਼ ਰਾਹੀਂ ਮਿਸ਼ਨਰੀ ਸਾਥੀ ਦੇ ਛੱਡ ਕੇ ਤੁਰ ਜਾਣ ਦਾ ਬਹੁਤ ਦੁੱਖ ਪਰਗਟ ਕਰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਉਨ੍ਹਾਂ ਦੇ ਦੁੱਖ ਸੁੱਖ ਸਮੇਂ ਪ੍ਰੀਵਾਰ ਦੇ ਨਾਲ ਖੜੇਗੀ।ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ,ਜਿਲ੍ਹਾ ਪ੍ਰਧਾਨ ਤਾਰਾ ਚੰਦ ਭਗਤ ਅਤੇ ਬਸਪਾ ਦੀ ਸਮੁੱਚੀ ਜਿਲ੍ਹਾ ਟੀਮ ਵੱਲੋ ਉਨ੍ਹਾਂ ਦੇ ਸਪੁੱਤਰ ਰਾਜਿੰਦਰਪਾਲ ਸਿੰਘ ਬੰਟੀ ਨੂੰ ਸਿਰੋਪਾਓ ਪਾ ਕੇ ਪ੍ਰਿੰਸੀਪਲ ਨਰਿੰਦਰ ਸਿੰਘ ਦੇ ਘਰ ਵਿੱਚ ਪਾਰਟੀ ਦੇ ਚਿਰਾਗ ਨੂੰ ਜਗਦਾ ਰੱਖਣ ਅਤੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਲਈ ਤਰੋਤਾਜ਼ਾ ਕਰਨ ਲਈ ਪਾਰਟੀ ਵਿੱਚ ਅਹਿਮ ਜਿੰਮੇਵਾਰੀ ਸੰਭਾਲਣ ਲਈ ਪ੍ਰੇਰਿਤ ਕੀਤਾ।ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਜੀਤ ਸਿੰਘ ਭੈਲ,ਇੰਜੀ: ਅਮਰੀਕ ਸਿੰਘ ਸਿੱਧੂ,ਹਲਕਾ ਕੇਂਦਰੀ ਦੀ ਇੰਚਾਰਜ ਬੀਬੀ ਦਲਵੀਰ ਕੌਰ, ਬੀਬੀ ਸੁਖਵੰਤਜੀਤ ਕੌਰ ਅਟਾਰੀ,ਸੂਬੇਦਾਰ ਸੁਰਜੀਤ ਸਿੰਘ, ਤੇਜਵਿੰਦਰ ਸਿੰਘ ਗਿੱਲ,ਮੁਕੇਸ਼ ਕੁਮਾਰ,ਲਲਿਤ ਗੌਤਮ, ਬਲਵੰਤ ਕੈਹਰਾ,ਸੁਖਦੇਵ ਸਿੰਘ ਰਾਜੋਕੇ,ਵੱਸਣ ਸਿੰਘ ਕਾਲਾ,ਅਸ਼ਵਨੀ ਸਰੰਜਨ,ਬਲਵਿੰਦਰ ਸਿੰਘ ਨੱਥੂਪੁਰ,ਨਰਿੰਦਰ ਸਿੰਘ ਅਟਾਰੀ, ਤਰਸੇਮ ਭੋਲਾ,ਮੰਗਲ ਸਿੰਘ ਸਹੋਤਾ,ਸਿੰਦਰਪਾਲ ਸਿੰਘ ਗਿੱਲ,ਗੁਰਮੀਤ ਸੈਣੀ,ਸੁਰਜੀਤ ਸਿੰਘ ਅਜਨਾਲਾ,ਐਡਵੋਕੇਟ ਵਿਕਰਮ ਲੰਕੇਸ,ਬੋਬੀ ਗਿੱਲ ਆਦਿ ਵੀ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
पठानकोट ज़िले का पहला गाँव रामकलवां वाई-फाई हुआ ---- कैबिनेट मंत्री पंजाब श्री लाल चंद कटारूचक ने रामकलवां गाँव पहुँचकर वाई-फाई प्रणाली लोग...
COMMENTS