ਅੰਮ੍ਰਿਤਸਰ ,5 ਸਤੰਬਰ( ਵਿੱਕੀ/ ਪੱਡਾ) ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੰਜਾਬ ਦੇ ਸੰਘਰਸ਼ ਸ਼ੀਲ ਕਿਸਾਨਾਂ,ਮਜਦੂਰਾਂ ਮੁਲਾਜਮਾਂ ,ਖੇਤ ਮਜਦੂਰਾਂ , ਅਧਿਆਪਕਾਂ ,ਸਨਅਤੀ ਮਜਦੂਰਾਂ, ਅਤੇ ਵਿਦਿਆਰਥੀ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਮੋਰਚੇ ਦੇ ਆਗੂ ਵਰਿੰਦਰ ਮੋਮੀ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਜਿਸ ਵਿਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਆਪਣੀਆਂ ਭੱਖਦੀਆਂ ਮੰਗਾਂ ਜਿਵੇਂ ਕਿ ਸਮੂਹ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨਾ, ਗੁਜਾਰੇ ਦੇ ਅਧਾਰ ਤੇ ਤਨਖਾਹ ਨਿਸ਼ਚਿਤ ਕਰਵਾਉਣ ,ਖੇਤੀ ਅਤੇ ਲੇਬਰ ਕਨੂੰਨ,ਬਿਜਲੀ ਕਨੂੰਨ 2020 ਰੱਦ ਕਰਵਾਉਣ, ਬੇਰੁਜਗਾਰਾਂ ਲਈ ਰੋਜਗਾਰ ਹਾਸਿਲ ਕਰਨ ਅਤੇ ਖੇਤੀ ਦੇ ਖੇਤਰ ਵਿਚ ਨਿੱਜੀਕਰਨ ਦੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਹਮਲੇ ਨੂੰ ਬੰਦ ਕਰਨ , ਨਿੱਜੀ ਕੰਪਨੀਆਂ ਦੀ ਘੁਸਪੈਠ ਨੂੰ ਬੰਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ
ਪੰਜਾਬ ਦੇ ਮੁੱਖਮੰਤਰੀ ਦੇ ਸ਼ਹਿਰ ਪਟਿਆਲਾ ਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਲਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਸਫਲ ਕਰਨ ਦੇ ਵੱਖ-ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਆਗੂਆਂ ਦੇ ਸੁਝਾਅ ਲਏ ਗਏ ।ਇਸ ਦੇ ਨਾਲ ਹੀ ਉਨ੍ਹਾਂ ਨੂੰ ਪੱਕੇ ਮੋਰਚੇ ਲਈ ਹਰ ਕਿਸਮ ਦੀ ਆਰਥਿਕ , ਜਥੇਬੰਦਕ ਹਿਮਾਇਤ ਜੁਟਾਉਣ ਦੀ ਵੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਪਰਮਵੀਰ ਸਿੰਘ ਘਲੋਟੀ, ਜਗਦੀਪ ਸਿੰਘ, ਟੈਕਨੀਕਲ ਸਰਵਿਸਜ ਯੂਨੀਅਨ ਪੰਜਾਬ ਤੋਂ ਭਰਪੂਰ ਸਿੰਘ, ਰਛਪਾਲ ਸਿੰਘ ,ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ ਅਜਾਦ ਤੋਂ ਅਰਮਜੀਤ ਸਿੰਘ, ਪ੍ਰਿਤਪਾਲ ਸਿੰਘ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜੋਰਾ ਸਿੰਘ ਨਰਸਾਲੀ , ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ, ਡੇਮੋਕ੍ਰੇਟਿਕ ਟੀਚਰ ਫਰੰਟ (ਦਿਗਵਿਜੇ)ਪੰਜਾਬ , ਸਟਡੈਂਟਸ ਯੂਨੀਅਨ ਸ਼ਹੀਦ ਤੋਂ ਹੁਸ਼ਿਆਰ ਸਿੰਘ ਸਲੇਮਗੜ ਆਦਿ ਆਗੂਆਂ ਨੇ ਹਿੱਸਾ ਲਿਆ| ਇਸ ਦੌਰਾਨ
ਮੋਰਚੇ ਦੇ ਮੰਗ ਪੱਤਰ ਤੇ ਵਿਚਾਰ ਕਰਦਿਆਂ ਸਮੂਹ ਆਗੂਆਂ ਵਲੋਂ ਇਕ ਮਤ ਹੋ ਕੇੇ ਇਹ ਕਿਹਾ ਗਿਆ ਕਿ ਭਾਵੇਂ ਇਹ ਮੰਗਾਂ ਮੋਰਚੇ ਵੱਲੋਂ ਰੱਖੀਆਂ ਗਈਆਂ ਹਨ ਪਰ ਇਹ ਸਭ ਕਿਸਾਨਾਂ, ਮਜਦੂਰਾਂ ਅਤੇ ਮੁਲਾਜਮਾਂ ਦੀਆਂ ਸਾਂਝੀਆਂ ਮੰਗਾਂ ਹਨ ਤੇ ਉਹ ਸਾਰੇ ਇੱਕ ਮਤ ਹੋ ਕੇੇ ਇਸਦਾ ਸਮਰਥਨ ਕਰਦੇ ਹਨ ।ਇਸ ਦੇ ਨਾਲ ਹੀ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪਟਿਆਲੇ ਚ 7 ਸਤੰਬਰ ਤੋਂ ਲਾਏ ਜਾਣ ਵਾਲੇ ਪੱਕੇ ਮੋਰਚੇ ਦਾ ਹਰ ਪੱਖੋਂ ਆਰਥਿਕ ਅਤੇ ਜਥੇਬੰਦਕ ਪੱਖ ਤੋਂ ਲਗਾਤਾਰ ਸਮਰਥਨ ਕਰਨਗੇ |ਇਸ ਮੌਕੇ ਤੇ ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਪੰਨੂ, ਵਰਿੰਦਰ ਸਿੰਘ,ਪਰਵਿੰਦਰ ਸਿੰਘ,ਕੁਲਦੀਪ ਸਿੰਘ ,ਭੁਪਿੰਦਰ ਸਿੰਘ ਕੁਤਬੇਵਾਲ,ਸ਼ੇਰ ਸਿੰਘ,ਸੇਵਕ ਸਿੰਘ,ਸੁਲੱਖਣ ਸਿੰਘ,ਮਹਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ |
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...

COMMENTS