ਅੰਮ੍ਰਿਤਸਰ,25 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਦੱਖਣੀ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਇੰਚਾਰਜ ਰਣਬੀਰ ਸਿੰਘ ਰਾਣਾ ਜੀ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 37 ਗੁਰਨਾਮ ਨਗਰ ਵਿਖੇ ਹੋਈ, ਜਿਸ ਵਿੱਚ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ,ਮੀਟਿੰਗ ਨੂੰ ਸੰਬੋਧਨ ਕਰਦਿਆਂ ਅਟਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਝੂਠੇ ਲਾਰਿਆ ਤੋ ਤੰਗ ਆ ਚੁੱਕੇ ਹਨ ਕਿਉਂਕਿ ਕਾਗਰਸ਼ ਦੇ ਮੁੱਖ ਮੰਤਰੀ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ ਅਤੇ ਹੁਣ ਪੰਜਾਬ ਪ੍ਰਧਾਨ ਬਦਲ ਕੇ ਪਾਰਟੀ ਦੀ ਡਿੱਗੀ ਹੋਈ ਸ਼ਾਖ ਨੂੰ ਬਚਾਉਣ ਲਈ
ਤਰਲੋਮੱਛੀ ਹੋ ਰਹੀ ਹੈ,ਪਰ ਪੰਜਾਬ ਦੇ ਲੋਕ ਸਿੱਧੂ ਦੀ ਜੁਮਲੇ ਬਾਜੀ ਵਿੱਚ ਆਉਣ ਵਾਲੇ ਨਹੀਂ ਹਨ,ਅਟਵਾਲ ਨੇ ਕਿਹਾ ਹੈ ਕਿ ਜੋ ਬੰਦਾ ਪਿਛਲੇ ਚਾਰ ਸਾਲਾਂ ਤੋਂ ਆਪਣੇ ਹਲਕੇ ਪੂਰਬੀ ਅਮ੍ਰਿੰਤਸਰ ਜਿਥੋਂ ਉਹ ਵਿਧਾਇਕ ਜਿੱਤਿਆ ਹੈ ਕੋਈ ਵਿਕਾਸ ਨਹੀਂ ਕਰਵਾ ਸਕਿਆ ਤਾਂ ਉਹ ਬਤੌਰ ਸੂਬਾ ਪ੍ਰਧਾਨ ਪੂਰੇ ਪੰਜਾਬ ਨੂੰ ਕਿਸ ਤਰ੍ਹਾਂ ਸੰਭਾਲ ਸਕੇਗਾ।ਅਟਵਾਲ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਹੈ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ ਜਦ ਕਿ ਦਿੱਲੀ ਵਾਸੀ ਕੇਜਰੀਵਾਲ ਸਰਕਾਰ ਤੋ ਬਹੁਤ ਦੁਖੀ ਹਨ ਜਿਸ ਦੀ ਮਿਸਾਲ ਆਏ ਦਿਨ ਸੋਸ਼ਲ ਮੀਡੀਏ ਤੇ ਵੇਖਣ ਨੂੰ ਮਿਲ ਰਹੀ ਹੈ। ਉਹਨਾਂ ਵਾਰਡ ਵਾਸੀਆਂ ਨੂੰ 2022 ਮਿਸ਼ਨ ਪੂਰਾ ਕਰਨ ਲਈ ਬਸਪਾ-ਅਕਾਲੀ ਦਲ ਗੰਠਜੋੜ ਦਾ ਸਾਥ ਦੇਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਬਸਪਾ ਵਰਕਰਾਂ ਦੀ ਪੁਰਜ਼ੋਰ ਸਿਫਾਰਸ਼ ਤੇ ਬੀਬੀ ਬਲਵਿੰਦਰ ਕੌਰ ਨੂੰ ਮਹਿਲਾ ਵਿੰਗ ਅਮ੍ਰਿੰਤਸਰ ਸ਼ਹਿਰੀ ਦਾ ਪ੍ਰਧਾਨ,ਬੀਬੀ ਮਨਜੀਤ ਕੌਰ ਨੂੰ ਹਲਕਾ ਦੱਖਣੀ ਮਹਿਲਾ ਵਿੰਗ ਪ੍ਰਧਾਨ ਅਤੇ ਬੀਬੀ ਗੁਰਮੀਤ ਕੌਰ ਨੂੰ ਮਹਿਲਾ ਵਿੰਗ ਵਾਰਡ ਨੰਬਰ 37 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਇੰਚਾਰਜ਼/ਹਲਕਾ ਦੱਖਣੀ ਦੇ ਇੰਚਾਰਜ ਸੁਰਜੀਤ ਸਿੰਘ ਭੈਲ, ਦਫਤਰ ਸਕੱਤਰ ਮਾਸਟਰ ਰਾਜ ਕੁਮਾਰ ਬੱਬੀ, ਹਲਕਾ ਦੱਖਣੀ ਦੇ ਪ੍ਰਧਾਨ ਲਲਿਤ ਗੋਤਮ, ਮੀਤ ਪ੍ਰਧਾਨ ਜਤਿੰਦਰ ਸਿੰਘ ਕੰਡਾ, ਵੱਸਣ ਸਿੰਘ ਕਾਲਾ,ਹਰਜੀਤ ਸਿੰਘ ਜੀਤਾ,ਸੁਰਜੀਤ ਸਿੰਘ ਬੱਬੂ ਆਦਿ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
सरदार वल्लभ भाई पटेल जी की 150वीं जयंती पर एवलिन गर्ल सीनियर सेकेंडरी स्कूल मिशन रोड में कार्यक्रम प्रसारित किया गया जिसकी जानकारी एवलिन गर्...
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਵਿਧਾਇਕ ਲਾਡੀ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ 2.36 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਆਧੁਨ...
-
कैबिनेट मंत्री पंजाब श्री लाल चंद कटारू चक का चल रहे सड़क निर्माण कार्यों का निरीक्षण करने हेतु विशेष दौरा ---- विधानसभा क्षेत्र भोआ को 28...
-
देवघर : देश के प्रथम नागरिक राष्ट्रपति रामनाथ कोविंद के देवघर आगमन को लेकर जिला प्रशासन द्वारा सुरक्षा व विधि व्यवस्था की तैयारी पूर्ण क...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
टिहरी में लोकसभा चुनाव की तैयारियां हुई पूरी, जिला निर्वाचन अधिकारी ने ली बैठक एवं अपर पुलिस अधीक्षक ने पुलिस कर्मियों को किया ब्रीफ। टिहरी ...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...
-
सेम मुखैम में 25 नवम्बर से आयोजित मेले को लेकर व्यवस्थाओं का लिया जायजा। प्रतापनगर।।(सू०वि०) जिलाधिकारी टिहरी गढ़वाल नितिका खण्ड...
-
पंजाब के कैबिनेट मंत्री श्री लाल चंद कटारूचक ने बाढ़ के दौरान जिला प्रशासन द्वारा किए जा रहे कार्यों की समीक्षा की ---- जन-जीवन को पटरी पर ...

COMMENTS