ਹੁਣ ਸ਼ਾਮ 5 ਵਜੇ ਤਕ ਖੁੱਲ ਸਕਣਗੀਆਂ ਦੁਕਾਨਾਂ
ਗੁਰਦਾਸਪੁਰ, 29 ਮਈ (ਨੀਰਜ ਸ਼ਰਮਾ/ਜਸਬੀਰ ਸਿੰਘ/ ਵਿਨੋਦ ਸ਼ਰਮਾ ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 28 ਮਈ 2021 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਲਗਾਈਆਂ ਗਈਆਂ ਰੋਕਾਂ 10 ਜੂਨ 2021 ਤਕ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਲਈ ਜਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ 16 ਮਈ 2021 ਨੂੰ ਜਾਰੀ ਕੀਤੇ ਹੁਕਮਾਂ ਤਹਿਤ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
1. 16 ਮਈ 2021 ਨੂੰ ਜਾਰੀ ਕੀਤੇ ਗਏ ਹੁਕਮਾਂ ਵਿਚ ਜੋ ਵੀ ਰੋਕਾਂ ਲਗਾਈਆਂ ਸਨ, ਨਿਜੀ ਵਾਹਨਾਂ ਵਿਚ ਸਵਾਰੀਆਂ ਦੇ ਬੈਠਣ ਤੋਂ ਇਲਾਵਾ, 10 ਜੂਨ 2021 ਤਕ ਸਖ਼ਤੀ ਨਾਲ ਲਾਗੂ ਕੀਤੀਆਂ ਜਾਣਗੀਆਂ।
2. ਜਿਲੇ ਅੰਦਰ ਦੁਕਾਨਾਂ/ ਐਸਟੇਬਲਿਸ਼ਮੈਂਟ(Establishment),ਖੋਲਣ ਦੇ ਦਿਨ ਅਤੇ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ :
1.ਹਸਪਤਾਲ ਅਤੇ ਮੈਡੀਕਲ ਐਸਟੇਬਲਿਸ਼ਮੈਂਟ (Establishment), ਮੈਨੂਫੈਕਚਕਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਦੋਵੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ, ਡਿਸਪੈਂਸਰੀ, ਕੈਮਿਸਟ ਅਤੇ ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਬੂਲੰਸ ਆਦਿ। ਮੈਡੀਕਲ ਪਰਸਨਲ, ਨਰਸਾਂ, ਪੈਰਾ-ਮੈਡੀਕਲ ਸਟਾਫ ਲਈ ਟਰਾਂਸਪੋਰਟ ਅਤੇ ਹੋਰ ਹਸਪਤਾਲ ਦੀ ਮਦਦ ਲਈ ਸੇਵਾਵਾਂ ਸ਼ਾਮਿਲ ਹਨ।
ਹਫਤੇ ਦੇ ਸੱਤ ਦਿਨ (ਸੋਮਵਾਰ ਤੋਂ ਐਤਵਾਰ) 24 ਘੰਟੇ, ਸੱਤ ਦਿਨ
2. ਦੁੱਧ ਅਤੇ ਡੇਅਰੀ ਪ੍ਰੋਡਕਟਸ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ
3. ਫਲ, ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ
(ਰੇਹੜੀਆਂ ਵਾਲੇ ਭੀੜ ਤੋਂ ਬਚਣ ਲਈ ਆਪਸ ਵਿਚ ਤਿੰਨ ਫੁੱਟ ਦੀ ਦੂਰੀ ਰੱਖਣਗੇ)। ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤਕ
4. ਮੀਟ ਅਤੇ ਪੋਲਟਰੀ /ਪੋਲਟਰੀ ਪ੍ਰੋਡਕਟਸ ਦੁਕਾਨਾਂ, ਮੀਟ ਅਤੇ ਪ੍ਰੋਡਕਟਸ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤਕ
5 ਬਾਕੀ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤਕ
6 ਰੈਸਟੋਂਰੈਂਟ, ਸਿਰਫ ਹੋਮ ਡਿਲਵਰੀ, ਬੈਠ ਕੇ ਖਾਣਾ ਨਹੀਂ। (no dine in) ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਤਕ
7 ਪ੍ਰਚੂਨ ਅਤੇ ਹੋਲਸੇਲਰ ਸ਼ਰਾਬ ਦੇ ਠੇਕੇ (ਪਰ ਆਹਾਤੇ ਨਹੀਂ ਖੁੱਲ੍ਹਣਗੇ)। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤਕ
8 ਪੈਟਰੋਲ ਪੰਪ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 9 ਵਜੇ ਤਕ
9 ਐਲ ਪੀ ਜੀ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 9 ਵਜੇ ਤਕ
10 ਬੈਂਕ (ਨਿਯਮਾਂ ਅਨੁਸਾਰ) ਸਾਰੇ ਕੰਮ ਵਾਲੇ ਦਿਨ ਨਿਯਮਾਂ ਅਨੁਸਾਰ
11. ਚਾਰਟਿਡ ਆਕਊਂਟੈਂਟ ਅਤੇ ਟੈਕਸ ਪ੍ਰਕੈਟਿਸ਼ਨਰ (50 ਫੀਸਦ ਸਟਾਫ ਨਾਲ) ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ
ਪੈਦਲ ਜਾਂ ਸਾਈਕਲ ਰਾਹੀ ਜਰੂਰੀ ਕੰਮਕਾਜ ਕੀਤਾ ਜਾ ਸਕੇਗਾ। ਪਰ ਦੋ ਪਹੀਆਂ ਤੇ ਚਾਰ ਪਹੀਆਂ ਵਾਹਨਾਂ (motorised) ਚਲਾਉਣ ਲਈ ਲਈ ਵੈਲਿਡ ਸ਼ਨਾਖਤੀ ਕਾਰਡ ਵਰਤੇ ਜਾਣ, ਇਨਾਂ ਦੇ ਨਾ ਹੋਣ ਤੇ ਐਡਵਾਂਸ ਈ-ਪਾਸ (https://pass.pais.net.in) ਬਣਾਏ ਜਾਣ ਅਤੇ ਉਸਨੂੰ ਡਿਸਪਲੇਅ ਕੀਤਾ ਜਾਵੇ।
ਉਪਰੋਕਤ ਐਸਟੈਬਲਿਸ਼ਮੈਂਟ/ਦੁਕਾਨਾਂ ਦੇ ਮਾਲਕ ਅਤੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ, ਆਪਣੀ ਜੀਵਨ ਦੀ ਸੁਰੱਖਿਆ ਅਤੇ ਕੋਵਿਡ-19 ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਲਈ ਹਰ ਹਫ਼ਤੇ ਆਪਣਾ ਕੋਵਿਡ ਆਰ.ਟੀ-ਪੀ.ਸੀ.ਆਰ ਟੈਸਟ ਜਾਂ ਕੋਵਿਡ-ਰੈਪਿਡ ਐਂਟੀਜ਼ਨ ਟੈਸਟ ਕਰਵਾਉਣਗੇ। ਜੋ 45 ਸਾਲ ਤੋਂ ਵੱਧ ਦੇ ਉਮਰ ਵਾਲੇ ਹਨ ਉਹ 7 ਦਿਨਾਂ ਦੇ ਅੰਦਰ ਕੋਵਿਡ ਵੈਕਸੀਨ (ਘੱਟੋ ਘੱਟ ਪਹਿਲੀ ਵੈਕਸੀਨ) ਜਰੂਰ ਲਗਵਾਉਣ।
ਇਥੇ ਵੀ ਸਪੱਸ਼ਟ ਕੀਤਾ ਜਾਂਦਾ ਹੈ ਤਿ ਜ਼ਿਲੇ ਅੰਦਰ ਸੂਬੇ ਦੇ ਦੂਸਰੇ ਹਿੱਸੇ ਤੋਂ ਆਉਣ ਵਾਲੇ ਵਿਅਕਤੀਆਂ ਦੀ ਮੂਵਮੈਂਟ ਤੋ ਕੋਈ ਰੋਕ ਨਹੀਂ ਹੈ ਪਰ ਸੂਬੇ ਤੋਂ ਬਾਹਰੋ ਆਏ ਵਿਅਕਤੀ ਨੂੰ ਜਿਲੇ ਵਿਚ ਦਾਖਲ ਹੋਣ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।
1. ਕੋਵਿਡ ਨੈਗਟਿਵ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਜਾਂ
2. ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ ਘੱਟ ਇਕ ਡੋਜ਼), ਜੋ ਦੋ ਹਫਤੇ ਪੁਰਾਣਾ ਹੋਵੇ।
ਪੁਲਿਸ ਅਥਾਰਟੀ, ਮਸਿਟਰੀ ਆਫਸ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਵੇਗੀ। ਸ਼ੋਸਲ ਡਿਸਟੈਸਿੰਗ ਦੇ ਨਿਯਮ, ਬਾਜ਼ਾਰ ਤੇ ਪਬਲਿਕ ਟਰਾਂਸਪੋਰਟ ਵਿਚ ਭੀੜ ’ਤੇ ਕੰਟਰੋਲ ਰੱਖਣਾ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਆਦਿ ’ਤੇ ਪੈਨਲਟੀ ਲਗਾਈ ਜਾਵੇਗੀ।
Penal provisions
ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ 31 ਮਈ 2021 ਤੋਂ 10 ਜੂਨ 2021 ਤਕ ਲਾਗੂ ਹੋਵੇਗਾ
[Important News]$type=slider$c=4$l=0$a=0$sn=600$c=8
अधिक खबरे देखे .
-
नाहन, 13 नवंबर : हिमाचल के मुख्यमंत्री ने रेणुका जी विधानसभा क्षेत्र में घोषणाओं का अंबाार लगाया है। नौहराधार में जनसभा को संबोधित करते हु...
-
Coronavirus ) के खिलाफ पूरे देश में युद्ध जारी है. महामारी बन चु के इस वायरस के तेजी से बढ़ते मामलों पर ब्रेक लगाने के लिए सरकार ने पूरे दे...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
आजकल विश्वभर में महामारी कोरोना वायरस की बजह से दयनीय स्थति बनी हुई है ,ऐसी स्थिति में सभी का रोज़गार अस्त -व्यस्त हो गया है , ऐसी स्थिति ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
ਲੋਕ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ : ਲਾਇਨ ਗਗਨਦੀਪ ਸਿੰਘ ਬਟਾਲਾ 22 ਜੁਲਾਈ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ ,ਜਸਬੀਰ...
-
*अखिल भारतीय विद्यार्थी परिषद सोनभद्र के प्रतिनिधि मंडल ने 8 सूत्रीय मांगों का जिलाधिकारी को सौंपा ज्ञापन* राबर्ट्सगंज,सोनभद्र। जिले में च...
-
ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਬੀਤੇ ਦਿਨੀਂ ਔਲਖ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁਜਾ ...
-
ਅੰਮ੍ਰਿਤਸਰ ,7 ਅਪ੍ਰੈਲ ,( ਵਿੱਕੀ /ਪੱਡਾ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ...

COMMENTS