ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦਾ ਕੀਤਾ ਜਾ ਰਿਹਾ ਹੈ ਸਸ਼ਕਤੀਕਰਨ - ਚੇਅਰਮੈਨ ਰਵੀਨੰਦਨ ਬਾਜਵਾ
ਸਵੈ-ਸਹਾਇਤਾ ਸਮੂਹਾਂ ਰਾਹੀਂ ਸਵੈ-ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾ ਕੇ ਬਣਾਇਆ ਜਾ ਰਿਹਾ ਹੈ ਆਤਮ-ਨਿਰਭਰ
ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ ਕੇ ਕੀਤੀ ਜਾਂਦੀ ਹੈ ਆਰਥਿਕ ਮੱਦਦ
(ਮੁਰੀਦਕੇ )
ਬਟਾਲਾ, 30 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ ਬਟਾਲਾ ) - ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ) ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ, ਜਿਸ ਅਧੀਨ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ੍ਹਿਆ ਜਾਂਦਾ ਹੈ। ਸਵੈ-ਸਹਾਇਤਾ ਸਮੂਹਾਂ ਰਾਹੀਂ ਸਵੈ-ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾ ਕੇ ਔਰਤਾਂ ਨੂੰ ਆਤਮ-ਨਿਰਭਰ ਬਣਨ ਦੇ ਮੌਕੇ ਦਿੱਤੇ ਜਾਂਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਪੀ.ਐਸ.ਆਰ.ਐਲ.ਐਮ.ਸਕੀਮ ਪੇਂਡੂ ਬੇਰੁਜ਼ਗਾਰ ਗਰੀਬ ਔਰਤਾਂ ਨੂੰ ਆਜੀਵਿਕਾ ਦੇਣ ਦੇ ਮਕਸਦ ਨਾਲ ਚਲਾਈ ਗਈ ਹੈ। ਇਸ ਅਧੀਨ ਪਿੰਡ ਪਿੰਡ ਜਾ ਕੇ 10-10 ਔਰਤਾਂ ਦੇ ਗਰੁੱਪ ਬਣਾਏ ਜਾਂਦੇ ਹਨ, ਉਹਨਾਂ ਗਰੁੱਪਾਂ ਨੂੰ ਸਕੀਮ ਵਿੱਚ ਸਵੈ-ਸਹਾਇਤਾਂ ਸਮੂਹ ਦੇ ਨਾਮ ਨਾਲ ਦਰਸਾਇਆ ਜਾਂਦਾ ਹੈ। ਇੱਕ ਸਵੈ-ਸਹਾਇਤਾ ਸਮੂਹ ਅਧੀਨ 10-15 ਮੈਂਬਰ ਪਾਏ ਜਾਂਦੇ ਹਨ ਅਤੇ ਇਹਨਾਂ ਗਰੁੱਪਾਂ ਦੇ ਖਾਤੇ ਇੱਕ ਬੈਂਕ ਵਿੱਚ ਖੁਲ੍ਹਵਾਏ ਜਾਂਦੇ ਹਨ, ਜਿਸ ਵਿੱਚ ਕਿ ਹਰ ਮੈਂਬਰ ਵੱਲੋਂ ਬੱਚਤ ਦੇ ਤੌਰ ਤੇ ਪੈਸੇ ਜਮ੍ਹਾਂ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 3 ਮਹੀਨੇ ਤੱਕ ਦੀ ਬੱਚਤ ਹੋਣ ਤੋਂ ਬਾਅਦ ਸਰਕਾਰ ਵੱਲੋਂ ਇਹਨਾਂ ਗਰੁੱਪਾਂ ਨੂ ਪੀ.ਐਸ.ਐਰ.ਐਲ.ਐਮ. ਸਕੀਮ ਅਧੀਨ ਰਿਵਾਲਵਿੰਗ ਫੰਡ (ਆਫਐਫ) ਦਿੱਤਾ ਜਾਂਦਾ ਹੈ, ਜਿਸਦੀ ਰਾਸ਼ੀ 15000/- ਰੁਪਏ ਪ੍ਰਤੀ ਗਰੁੱਪ ਹੁੰਦੀ ਹੈ। ਇਹ ਫੰਡ ਸਵੈ-ਸਹਾਇਤਾ ਸਮੂਹਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਦਿੱਤਾ ਜਾਂਦਾ ਹੈ।
ਚੇਅਰਮੈਨ ਬਾਜਵਾ ਨੇ ਦੱਸਿਆ ਕਿ ਹਰ ਪਿੰਡ ਵਿੱਚ ਜਦੋਂ 5 ਗਰੁੱਪਾਂ ਦੀ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਉਸ ਪਿੰਡ ਵਿੱਚ ਇੱਕ ਗ੍ਰਾਮ ਸੰਗਠਨ (ਵਿਲੇਜ ਆਗਨਾਈਜੇਸ਼ਨ/ਵੀਓ) ਬਣਾ ਦਿੱਤੀ ਜਾਂਦੀ ਹੈ ਅਤੇ ਵੀਓ ਬਣਨ ਤੋਂ ਬਾਅਦ ਸਰਕਾਰ ਵੱਲੋਂ 6 ਮਹੀਨੇ ਉਪਰੰਤ 50,000 ਤੱਕ ਦਾ ਕਮਿਉਨਿਟੀ ਇੰਨਵੈਸਟਮੈਂਟ ਫੰਡ (ਸੀਆਈਐਫ) ਦਿੱਤਾ ਜਾਂਦਾ ਹੈ, ਜਿਸਦਾ ਮਕਸਦ ਸਵੈ-ਸਹਿਤਾ ਸਮੂਹਾਂ ਦੀਆਂ ਗਰੀਬ ਔਰਤਾਂ ਦੁਆਰਾ ਰੋਜ਼ਗਾਰ ਸ਼ੁਰੂ/ਵਾਧਾ ਕਰਵਾਉਣਾ ਹੈ।
ਸਵੈ-ਸਹਾਇਤਾ ਸਮੂਹ ਦੀਆਂ ਗਰੀਬ ਔਰਤਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਅਤੇ ਰੋਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ 7 ਪ੍ਰਤੀਸ਼ਤ ਦੀ ਦਰ ਨਾਲ ਕੈਸ਼-ਕਰੈਡਿਟ-ਲਿਮਿਟ (ਸੀ.ਸੀ.ਐਲ.) ਵੀ ਕਰਵਾਈ ਜਾਂਦੀ ਹੈ। ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਇਸ ਸਕੀਮ ਅਧੀਨ ਕਰੀਬ 2200 ਸੈਲਫ ਹੈਲਪ ਗਰੁੱਪ ਬਣਾਏ ਗਏ ਹਨ ਅਤੇ ਇਨ੍ਹਾਂ ਸਮੂਹ ਨਾਲ ਜੁੜ ਕੇ ਔਰਤਾਂ ਆਰਥਿਕ ਅਜ਼ਾਦੀ ਹਾਸਲ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਨੂੰ ਲਘੂ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਆਰਗੇਨਾਈਜੇਸ਼ਨਾਂ ਤੋਂ ਆਚਾਰ ਮੁਰੱਬੇ ਬਣਾਉਣ ਦੀ, ਜੂਟ ਬੈਗ ਬਣਾਉਣ ਦੀ ਟ੍ਰੇਨਿੰਗਾਂ ਕਰਵਾਈਆ ਜਾਂਦੀਆਂ ਹਨ ਤਾਂ ਕਿ ਉਹ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਸਕਣ। ਜ਼ਿਲ੍ਹੇ ਦੇ ਕਈ ਸਮੂਹ ਹੱਥੀਂ ਉੱਨੀ ਕੱਪੜੇ ਤਿਆਰ ਕਰਨ, ਪਾਰਲਰ ਦਾ ਕੰਮ ਅਤੇ ਆਚਾਰ ਮੁਰੱਬੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸੈਲਫ ਹੈਲਪ ਗਰੁਪਾਂ ਦੁਆਰਾ ਕੋਵਿਡ-19 ਦੌਰਾਨ ਵੱਡੀ ਗਿਣਤੀ ਵਿੱਚ ਮਾਸਕ ਤਿਆਰ ਕਰਕੇ ਵੱਖ-ਵੱਖ ਵਿਭਾਗਾਂ ਨੂੰ ਵੀ ਦਿੱਤੇ ਗਏ।
COMMENTS