ਅੰਮ੍ਰਿਤਸਰ ,29 ਦਸੰਬਰ ( ਪੱਡਾ/ ਵਿੱਕੀ / ਨੀਰਜ ਸ਼ਰਮਾ )ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਸੰਸਦ ਚ ਪਾਸ ਕੀਤੇ ਗਏ ਤਿੰਨ ਖੇਤੀ ਕ਼ਾਨੂੰਨਾ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਲਾਏ ਗਏ ਮੋਰਚੇ ਚ ਹਰੇਕ ਵਰਗ ਆਪਣਾ ਯੋਗਦਾਨ ਪਾ ਰਿਹਾ ਹੈ | ਕਿਸਾਨ ਪਿਛਲੇ ਇਕ ਮਹੀਨੇ ਤੋਂ ਦਿੱਲੀ ਦੀਅਾ ਸਰਹੱਦਾਂ ਤੇ ਕੜਾਕੇ ਦੀ ਠੰਡ ਚ ਡਟੇ ਹੋਏ ਹਨ | ਹਲਕਾ ਮਜੀਠਾ ਦੇ ਨੌਜਵਾਨ ਅਥਲੀਟ ਗਗਨਦੀਪ ਸਿੰਘ ਹਦਾਇਤਪੁਰ ਨੇ ਆਪਣੇ ਢੰਗ ਨਾਲ ਕਿਸਾਨਾਂ ਨੂੰ ਸਮੱਰਥਨ ਦੇਣ ਦਾ ਫੈਸਲਾ ਲਿਆ ਹੈ | ਇਸ ਸੰਬੰਧੀ ਅਥਲੀਟ ਗਗਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਉਹ ਇੰਨਾ ਖੇਤੀ ਬਿੱਲਾਂ ਦੇ ਵਿਰੋਧ ਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿੰਘੂ ਬਾਰਡਰ ਤੱਕ 430 ਕਿਲੋਮੀਟਰ ਲਗਾਤਾਰ ਸਾਇਕਲ ਚਲਾ ਕੇ ਕਿਸਾਨੀ ਮੋਰਚੇ ਚ ਆਪਣੀ ਹਾਜਰੀ ਲਗਵਾਏਗਾ| ਓਹਨਾ ਅੱਗੇ ਹਰੇਕ ਵਰਗ ਅਪੀਲ ਕਰਦਿਆਂ ਆਖਿਆ ਕੇ ਉਹ ਵੱਧ ਚੱੜ ਕੇ ਇਸ ਕਿਸਾਨੀ ਸੰਘਰਸ਼ ਚ ਸ਼ਾਮਿਲ ਕੇ ਕਿਸਾਨਾਂ ਦਾ ਸਾਥ ਦੇਣ ਤਾ ਜੋ ਹਾਕਮਾਂ ਨੂੰ ਇੰਨਾ ਕਾਲੇ ਖੇਤੀ ਕਾਨੂੰਨ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ |
ਕੈਪਸ਼ਨ :- ਅਥਲੀਟ ਗਗਨਦੀਪ ਸਿੰਘ ਹਦੈਤਪੁਰ
COMMENTS