ਜ਼ਿਲ੍ਹਾ ਸਿੱਖਿਆ ਅਫਸਰ ( ਸ ) ਵੱਲੋਂ ਸਰਕਾਰੀ ਸੀਨੀ: ਸੈਕੰ: ਸਕੂਲ ਦਿਆਲਗੜ੍ਹ ਦੇ ਵਿੱਦਿਅਕ ਪਾਰਕਾਂ ਦਾ ਉਦਘਾਟਨ ਕੀਤਾ
ਅਧਿਆਪਕਾਂ ਵੱਲੋਂ ਵਿੱਦਿਅਕ ਪਾਰਕ ਬਣਾਉਣਾ ਨਿਵੇਕਲਾ ਕਾਰਜ : ਡੀ.ਈ.ਓ. ਹਰਦੀਪ ਸਿੰਘ
ਬਟਾਲਾ 17 ਜੂਨ ( ਜਗਜੀਤ ਸਿੰਘ ਪੱਡਾ )
ਸਰਕਾਰੀ ਸੀਨੀ: ਸੈਕੰ : ਸਕੂਲ ਦਿਆਲਗੜ੍ਹ ਵਿਖੇ ਅੱਜ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਡੀ.ਈ.ਓ. ਸੈਕੰ: ਸਿੱਖਿਆ ਹਰਦੀਪ ਸਿੰਘ ਵੱਲੋਂ ਮੁੱਖ ਮਹਿਮਾਨ ਤੇ ਡਿਪਟੀ ਡੀ.ਈ.ਓ. (ਸ) ਲਖਵਿੰਦਰ ਸਿੰਘ ਤੇ ਸ਼ੁਰੇਸ਼ ਸੈਣੀ ਵੱਲੋਂ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ।ਇਸ ਦੌਰਾਨ ਉਨ੍ਹਾਂ ਸਕੂਲ ਵਿੱਚ ਬਣੇ ਭੂਗੋਲਿਕ ਪਾਰਕ , ਗਣਿਤ ਪਾਰਕ , ਸਾਇੰਸ ਪਾਰਕ ਤੇ ਹਰਬਲ ਪਾਰਕ ਦਾ ਉਦਘਾਟਨ ਕੀਤਾ। ਇਸ ਦੌਰਾਨ ਬੋਲਦਿਆਂ ਡੀ.ਈ.ਓ. ਸੈਕੰ: ਹਰਦੀਪ ਸਿੰਘ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਆਪਣੇ ਪੱਧਰ ਤੇ ਤਿਆਰ ਕੀਤੇ ਵਿੱਦਿਅਕ ਪਾਰਕ ਸਲਾਘਾਯੋਗ ਤੇ ਨਿਵੇਕਲਾ ਉਪਰਾਲਾ ਹੈ ਜੋ ਕਿ ਵਿਦਿਆਰਥੀਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰਨਗੇ ਅਤੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਯੋਜਨਾਬੰਦ ਤਰੀਕੇ ਨਾਲ ਸਿੱਖ ਸਕਣਗੇ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੀ
ਪ੍ਰਿੰਸੀਪਲ ਕਮਲੇਸ਼ ਕੌਰ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਆਪਣੇ ਪੱਧਰ ਤੇ ਭੂਗੋਲਿਕ , ਗਣਿਤ ਸਾਇੰਸ ਤੇ ਹਰਬਲ ਪਾਰਕ ਤਿਆਰ ਕੀਤੇ ਹਨ ਜਿਨ੍ਹਾਂ ਵਿੱਚ ਸੂਰਜੀ ਪਰਿਵਾਰ , ਡੈਮ , ਜਵਾਲਾ ਮੁੱਖੀ , ਸੋਲਰ ਲਾਈਟ , ਰਾਜ ਸਭਾ , ਲੋਕ ਸਭਾ , ਇਤਿਹਾਸਕ ਜਾਣਕਾਰੀ ਘਣ , ਘਣਾਵ , ਗੋਲਾ , ਅਰਧਚੱਕਰ , ਸ਼ੰਕੂ ਆਦਿ ਵਰਕਿੰਗ ਮਾਡਲ ਹਨ ਜੋ ਕਿ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਇਸ ਦੌਰਾਨ ਡਿਪਟੀ ਡੀ. ਈ.ਓ. ਲਖਵਿੰਦਰ ਸਿੰਘ , ਸ਼ੁਰੇਸ਼ ਸੈਣੀ , ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਵੱਲੋਂ ਵੀ ਸੰਬੋਧਨ ਕਰਦੇ ਹੋਏ ਸ਼ੁਭਇੱਛਾਵਾਂ ਦਿੰਦੇ ਸਕੂਲ ਸਟਾਫ਼ ਦੁਆਰਾ ਕੀਤੇ ਇਸ ਬਹੁਮੁੱਲੇ ਕਾਰਜ ਲਈ ਹੋਸਲਾ ਅਫਜਾਈ ਕੀਤੀ। ਇਸ ਮੌਕੇ ਦੌਰਾਨ ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਜੋਧ ਸਿੰਘ ਸਟੇਟ ਐਵਾਰਡੀ , ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਕੁਮਾਰ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਸਟੈਨੋ ਅਮਨ ਗੁਪਤਾ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਡੀ.ਐਮ. ਨਰਿੰਦਰ
ਸਿੰਘ , ਬੀ.ਐਮ. ਗਣਿਤ ਬਲਜੀਤ ਸਿੰਘ ,ਵਿਪਨ ਕੁਮਾਰ, ਬਲਦੇਵ ਰਾਜ , ਹੈੱਡ ਮਾਸਟਰ ਜਸਵਿੰਦਰ ਸਿੰਘ , ਲੈਕਚਰਾਰ ਚੰਨਣ ਸਿੰਘ , ਲੈਕਚਰਾਰ ਕਾਂਤਾ, ਲੈਕਚਰਾਰ ਰੁਪਿੰਦਰ, ਜਤਿੰਦਰਬੀਰ ਸਿੰਘ , ਜਗਦੀਸ਼ ਸਿੰਘ , ਪਰਵੇਸ਼ ਕੁਮਾਰ , ਸੰਜੇ ਸ਼ਰਮਾ , ਅਮਨਦੀਪ ਖੋਖਰ ,ਰੁਪਿੰਦਰ ਕੌਰ ,ਸਤਿੰਦਰ ਕੌਰ, ਅਮਨਪ੍ਰੀਤ ਕੌਰ , ਇੰਦਰਜੀਤ ਕੌਰ , ਮਨਜੀਤ ਕੌਰ ਪੈਰੋਸ਼ਾਹ ਆਦਿ ਹਾਜ਼ਰ ਸਨ। ਅਧਿਆਪਕ ਸੁਖਵੰਤ ਸਿੰਘ ਵੱਲੋ ਸਟੇਟ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ।

COMMENTS