ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਕਮੇਟੀ ਦਾ ਵੀ ਕੀਤਾ ਗਿਆ ਗਠਨ।
ਮੀਟਿੰਗ ਦੌਰਾਨ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਬਣਾਈ ਗਈ ਯੋਜਨਾਬੰਦੀ।
ਪਠਾਨਕੋਟ, 16 ਜਨਵਰੀ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ) ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਨਿਪੁੰਨ ਭਾਰਤ ਮਿਸ਼ਨ ਡਾਇਰੈਕਟਰ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਨਿਪੁੰਨ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ ਗਠਨ ਕੀਤਾ ਗਿਆ ਅਤੇ ਮਹੀਨਾਵਾਰ ਬੈਠਕ ਆਯੋਜਿਤ ਕਰ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਯੋਜਨਾਬੰਦੀ ਕੀਤੀ ਗਈ। ਬੈਠਕ ਦੌਰਾਨ ਮਿਸ਼ਨ ਕੋ ਡਾਇਰੈਕਟਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਡਾਇਟ ਪ੍ਰਿੰਸੀਪਲ ਸ੍ਰੀ ਹਰਿੰਦਰ ਸਿੰਘ ਸੈਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਬੈਠਕ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਕੋ- ਮਿਸ਼ਨ ਡਾਇਰੈਕਟਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਨਿਪੁੰਨ ਭਾਰਤ ਮਿਸ਼ਨ ਤਹਿਤ ਹਰ ਬੱਚੇ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣ ਲਈ ਇਸ ਯੂਨਿਟ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੂੰ ਮਿਸ਼ਨ ਡਾਇਰੈਕਟਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਨੂੰ ਕੋ- ਮਿਸ਼ਨ ਡਾਇਰੈਕਟਰ, ਡਾਇਟ ਪ੍ਰਿੰਸੀਪਲ ਸ੍ਰੀ ਹਰਿੰਦਰ ਸਿੰਘ ਸੈਣੀ ਨੂੰ ਕੋ- ਮਿਸ਼ਨ ਡਾਇਰੈਕਟਰ,
ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਨੂੰ ਜ਼ਿਲ੍ਹਾ ਮਿਸ਼ਨ ਕੋਆਰਡੀਨੇਟਰ, ਬੀਐਮਟੀ ਨਵਜੀਵਨ ਸਿੰਘ ਨੂੰ ਮੈਂਬਰ, ਬੀਐਮਟੀ ਅਧੀਰ ਮਹਾਜਨ ਨੂੰ ਮੈਂਬਰ, ਸੀਐੱਚਟੀ ਸਪ੍ਰਸ ਛੱਤਵਾਲ ਰਮਨ ਕੁਮਾਰ ਨੂੰ ਮੈਂਬਰ , ਸੀਐਚਟੀ ਧੋਬੜਾ ਸੁਨੀਲ ਕੁਮਾਰ ਨੂੰ ਮੈਂਬਰ, ਅਜੇ ਕੁਮਾਰ ਸਪ੍ਰਸ ਲੰਜੇਰਾ ਨੂੰ ਮੈਂਬਰ ਵਿਸ਼ਾ ਮਾਹਿਰ, ਸ਼ਾਮ ਲਾਲ ਸਪ੍ਰਸ ਨੱਕੀ ਨੂੰ ਮੈਂਬਰ ਵਿਸ਼ਾ ਮਾਹਿਰ, ਸਮਰਿਤੀ ਸਪ੍ਰਸ ਭੂਰ ਨੂੰ ਮੈਂਬਰ ਵਿਸ਼ਾ ਮਾਹਿਰ, ਸ੍ਰੀਮਤੀ ਰਜੀਵ ਕੰਡਾ ਸਪ੍ਰਸ ਨਲੂੰਗਾ ਨੂੰ ਮੈਂਬਰ ਵਿਸ਼ਾ ਮਾਹਿਰ, ਡੀ.ਜੀ.ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ. ) ਪਠਾਨਕੋਟ ਨੂੰ ਮੈਂਬਰ ਸਿੱਖਿਆ ਮਾਹਿਰ ਅਤੇ ਬਲਕਾਰ ਅੱਤਰੀ ਸਪ੍ਰਸ ਮਦਾਰਪੁਰ ਨੂੰ ਮੈਂਬਰ ਮੀਡੀਆ ਮਾਹਿਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨਿਟ ਦੀ ਮਹੀਨਾਵਾਰ ਮੀਟਿੰਗ ਦੌਰਾਨ ਯੋਜਨਾਬੰਦੀ ਕੀਤੀ ਗਈ ਕਿ ਜਮਾਤ ਤੀਜੀ ਤੱਕ ਦੇ ਬੱਚਿਆਂ ਨੂੰ ਮੁੱਖ ਤੌਰ ਤੇ ਫੋਕਸ ਕਰਦੇ ਹੋਏ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਤੀਜੀ ਜਮਾਤ ਤੱਕ ਪੜ੍ਹਦੇ ਸਾਰੇ ਬੱਚਿਆਂ ਨੂੰ ਵਿਭਾਗ ਦੇ ਦਿੱਤੇ ਗਏ ਟੀਚਿਆਂ ਤੱਕ ਲੈਕੇ ਜਾਣ ਲਈ ਇੱਕ ਵਿਉਂਤਬੰਦੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਤੀਜੀ ਜਮਾਤ ਤੱਕ ਦੇ ਸਾਰੇ ਬੱਚੇ ਪੜ੍ਹ, ਲਿੱਖ ਕੇ ਬੋਲ ਸੱਕਣ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਬਣਾਈ ਗਈ ਯੋਜਨਾਬੰਦੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਬਲਾਕ ਪੱਧਰੀ 6 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
एसडीएम धनोल्टी व खंड विकास अधिकारी थौलधार ने लिया समान नागरिक संहिता पोर्टल का प्रशिक्षण। थौलधार।। टिहरी जिले के विकासखंड थौलधार...
-
नगर पालिका परिषद हाल बौराडी़ में मतगणना कार्मिकों को दिया गया प्रशिक्षण। टिहरी गढ़वाल।।(सू०वि०) नगर निकाय सामान्य निर्वाचन 2024-...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
-
लाना चैता : आज हिमाचल प्रदेश राज्य सहकारी बैंक की लाना चैता शाखा द्वारा, NABARD के सौजन्य से एक दिवसीय डिजिटल वित्तीय साक्षरता शिविर का आ...
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
थौलधार।। उत्तराखंड के गांधी स्वर्गीय इंद्रमणी बडोनी के 98वें जन्मदिन के अवसर पर पीएमश्री जी आई सी मैंडखाल में सांस्कृतिक कार्यक्रम आयोजित कि...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
कण्डीसौड़।।ऋषिकेश-धरासू हाईवे ऑलवेदर रोड परियोजना के निर्माण के प्रारम्भ से अभी तक काश्तकारों के मुआवजा भुगतान व लंबित मामलों के निस्तारण के...
-
5 दिनों से सीवरेज लीकेज का नहीं निकला हल पठानकोट के गुरु करतार पैलेस सैली रोड के पीछे लिंक रोड जोकि भदरोया रोड को सैली रोड के साथ जोड़ती ह...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
COMMENTS