200 ਦੇ ਕਰੀਬ ਵਿਅਕਤੀਆਂ ਦੀ ਅੱਖਾਂ ਦੀ ਮਾਹਿਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ
ਅਜਿਹੇ ਨੇਕ ਕਾਰਜਾਂ ਦੀ ਸਮਾਜ ਨੂੰ ਵੱਡੀ ਲੋੜ - ਵਿਧਾਇਕ ਸ਼ੈਰੀ ਕਲਸੀ
ਬਟਾਲਾ, 14 ਅਗਸਤ ( ਨੀਰਜ ਸ਼ਰਮਾ ਜਸਬੀਰ ਸਿੰਘ ਬਲਜੀਤ ਸਿੰਘ) - ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਅੱਜ ਰਾਮਗੜ੍ਹੀਆ ਸਿੰਘ ਸਭਾ ਗੁਰਦੁਆਰਾ, ਸ਼ੁਕਰਪੁਰਾ ਬਟਾਲਾ ਵਿਖੇ ਪਹੁੰਚ ਕੇ ਸੀਨੀਅਰ ਆਪ ਆਗੂ ਸ. ਬਲਵਿੰਦਰ ਸਿੰਘ ਮਿੰਟਾ ਅਤੇ ਉਸਦੇ ਸਾਥੀਆਂ ਵੱਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਦਾ ਉਦਘਾਟਨ ਕੀਤਾ। ਅੱਖਾਂ ਦੇ ਮੁਫ਼ਤ ਚੈਕਅੱਪ ਕੈਂਪ ਵਿੱਚ ਡਾ. ਸ਼ਕੀਨ ਸਿੰਘ ਅੱਖਾਂ ਅਤੇ ਦੰਦਾਂ ਦੇ ਹਸਪਤਾਲ, ਅੰਮ੍ਰਿਤਸਰ ਦੇ ਮਾਹਿਰ ਡਾਕਟਰਾਂ ਵੱਲੋਂ ਸਹਿਯੋਗ ਦਿੱਤਾ ਗਿਆ। ਡਾਕਟਰਾਂ ਵੱਲੋਂ ਕੈਂਪ ਦੌਰਾਨ 200 ਦੇ ਕਰੀਬ ਵਿਅਕਤੀਆਂ ਦੀਆਂ ਅੱਖਾਂ ਅਤੇ ਨਜ਼ਰ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਦਾਰੂ ਅਤੇ ਐਨਕਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੁਝ ਮਰੀਜ਼ਾਂ ਨੂੰ ਚਿੱਟੇ ਮੋਤੀਏ ਦੀ ਸ਼ਿਕਾਇਤ ਪਾਈ ਗਈ, ਜਿਨ੍ਹਾਂ ਦੀਆਂ ਅੱਖਾਂ ਦਾ ਮੁਫ਼ਤ ਓਪਰੇਸ਼ਨ ਡਾ. ਸ਼ਕੀਨ ਸਿੰਘ ਅੱਖਾਂ ਅਤੇ ਦੰਦਾਂ ਦੇ ਹਸਪਤਾਲ, ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਮਰੀਜ਼ਾਂ ਨੂੰ ਹਸਪਤਾਲ ਤੱਕ ਲਿਜਾਣ ਤੇ ਵਾਪਸ ਲਿਆਉਣ ਦਾ ਖਰਚਾ ਵੀ ਕੈਂਪ ਲਗਾਉਣ ਵਾਲੇ ਦਾਨੀਆਂ ਵੱਲੋਂ ਕੀਤਾ ਜਾਵੇਗਾ।
ਇਸ ਨੇਕ ਉਪਰਾਲੇ ਦੀ ਸਰਾਹਨਾ ਕਰਦਿਆਂ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਕਿਸੇ ਲੋੜਵੰਦ ਤੇ ਗਰੀਬ ਦੀ ਸੇਵਾ ਕਰਨੀ ਬਹੁਤ ਵੱਡਾ ਪੁੰਨ ਹੈ। ਉਨ੍ਹਾਂ ਕਿਹਾ ਕਿ ਸ. ਬਲਵਿੰਦਰ ਸਿੰਘ ਮਿੰਟਾ ਅਤੇ ਉਸਦੇ ਸਾਥੀਆਂ ਵੱਲੋਂ ਇਹ ਜੋ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਹ ਬਹੁਤ ਹੀ ਵਧੀਆ ਤੇ ਨੇਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦੀ ਬਦੌਲਤ ਕਈ ਬਜ਼ੁਰਗਾਂ, ਗਰੀਬ ਤੇ ਲੋੜਵੰਦ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਪਰਤ ਆਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਨੇਕ ਉਪਰਾਲਿਆਂ ਦੀ ਸਮਾਜ ਨੂੰ ਬਹੁਤ ਲੋੜ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਸਿਹਤ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜ਼ਾਦੀ ਦਿਹਾੜੇ ਮੌਕੇ ਸੂਬੇ ਵਿੱਚ 75 ਆਮ ਆਦਮੀ ਕਲੀਨਿਕਾਂ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੋਰ ਵੀ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮੁਫ਼ਤ ਤੇ ਮਿਆਰੀ ਇਲਾਜ ਦੀ ਸਹੂਲਤ ਦੇਣੀ ਰਾਜ ਸਰਕਾਰ ਦਾ ਮੁੱਖ ਏਜੰਡਾ ਹੈ।
ਇਸ ਮੌਕੇ ਸੀਨੀਅਰ ਆਪ ਆਗੂ ਬਲਵਿੰਦਰ ਸਿੰਘ ਮਿੰਟਾ, ਮਨਜੀਤ ਕੌਰ ਕੌਂਸਲਰ, ਸਰਦੂਲ ਸਿੰਘ, ਰਾਜੇਸ਼ ਤੁੱਲੀ, ਗੁਰਜੀਤ ਸਿੰਘ, ਸਵਰਨ ਸਿੰਘ, ਤਰਸੇਮ ਸਿੰਘ ਮੱਲੀ ਮਾਰਕਿਟ, ਇੰਦਰ ਸਿੰਘ, ਕੁਲਬੀਰ ਸਿੰਘ ਵਿਰਦੀ ਕਮਲਜੀਤ ਸਿੰਘ, ਦਲਜੀਤ ਸਿੰਘ, ਵਿਜੇ ਕੁਮਾਰ, ਗਗਨਦੀਪ ਸਿੰਘ, ਮੁਨੀਸ਼ ਕਾਕਾ ਅਤੇ ਹਸਪਤਾਲ ਦੀ ਟੀਮ ਵਿੱਚ ਡਾਕਟਰ ਸੁਦਾਮਾ ਠਾਕੁਰ, ਡਾਕਟਰ ਸੁਖਬਾਜ਼ ਸਿੰਘ, ਰਣਜੀਤ ਸਿੰਘ, ਜੋਬਨਜੀਤ ਸਿੰਘ, ਪਲਵਿੰਦਰ ਸਿੰਘ ਤੋਂ ਇਲਾਵਾ ਸ਼ੁਕਰਪੁਰ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
----कल सुबह 4 बजे सायरन बजेगा और रात 10 बजे ब्लैकआउट हो जाएगा: डिप्टी कमिश्नर ----उपायुक्त ने कहा कि यह सिर्फ अभ्यास है, इससे डरने की जरूर...
-
डिप्टी कमिश्नर पठानकोट ने दिया शहर निवासियों को ज़रूरी निर्देश पठानकोट, 8 मई (दीपक महाजन)- श्री आदित्य उप्पल, डिप्टी कमिश्नर, पठानकोट ने ज...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थत्युड़।।(सू.वि.) मुख्य विकास अधिकारी डॉ.अभिषेक त्रिपाठी ने बुधवार को विभिन्न क्षेत्रों का स्थलीय निरीक्षण किया। राजकीय महाविद्यालय थत्यूड़ ...
-
टिहरी गढ़वाल।।(सू.वि.) जिलाधिकारी टिहरी मयूर दीक्षित की अध्यक्षता में मंगलवार को जिला दिव्यांग पुर्नवास केन्द्र टिहरी की जिला प्रबन्धन समित...
-
सोनभद्र। उ०प्र०उध्योग व्यापार प्रतिनिधि मण्डल के वरिष्ठ प्रदेश उपाध्यक्ष व प्रमुख व्यापारी रतनलाल गर्ग उम्र 82 का आज प्रातः 8.15 बजे स्वर्...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
टिहरी गढ़वाल।।(सू.वि.) जिला कलेक्ट्रेट के वीसी कक्ष में जिलाधिकारी मयूर दीक्षित की अध्यक्षता में जनपदीय सड़क सुरक्षा समिति की बैठक आहूत की गई...
-
संस्कृत भाषा को जीवन में उतारने का संकल्प - डाॅ० रामभूषण बिजल्वाण। देहरादून। संस्कृत भारती देहरादून शाखा के तत्वावधान में दून विश्वविद्यालय ...
-
जौनपुर। थाना - मड़ियाहूं अंतर्गत नगर के खैरुद्दीनगंज मोहल्ले में स्थित भूमिधरी जमीन पर कुछ दबंगों द्वारा अवैध कब्जा किया जा रहा था सूचन...
COMMENTS