ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਵਾਈ ਖਾਣ ਆਇਆ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਮਾਰਕੁੱਟ ਦੇ ਲਗਾਏ ਅਰੋਪ.
ਪਠਾਨਕੋਟ ਦੇ ਐਮਰਜੈਂਸੀ ਵਾਰਡ ਦੇ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਇਕ ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਐਮਰਜੈਂਸੀ ਵਾਰਡ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਚਲਦੇ ਮੌਕੇ ਤੇ ਪੁੱਜੇ ਪਰਿਵਾਰ ਦੇ ਮੈਂਬਰਾਂ ਨੇ ਪੰਜਾਬ ਪੁਲੀਸ ਦੇ ਇਕ ਕਰਮਚਾਰੀ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਦੇ ਨਾਲ ਉਸ ਨੇ ਮਾਰ ਕੁਟਾਈ ਕੀਤੀ ਹੈ ਜਿਸ ਤੋਂ ਬਾਅਦ ਇਹ ਜ਼ਖ਼ਮੀ ਹੋ ਗਿਆ ਅਤੇ ਇਸ ਨੂੰ ਇਲਾਜ ਦੇ ਲਈ ਲਿਆਂਦਾ ਹੈ
ਦੱਸ ਦਈਏ ਕਿ ਜ਼ਖ਼ਮੀ ਹੋਇਆ ਨੌਜਵਾਨ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦਵਾਈ ਲੈਣ ਵਾਸਤੇ ਪੁੱਜਾ ਸੀ ਜਿੱਥੇ ਉਹ ਜ਼ਖ਼ਮੀ ਹੋਇਆ
ਇਸ ਬਾਰੇ ਜਦੋਂ ਜਿਸ ਪੁਲਿਸ ਮੁਲਾਜ਼ਮ ਦੇ ਉੱਪਰ ਆਰੋਪ ਲੱਗ ਰਹੇ ਸਨ ਉਸਦੇ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਦੋ ਜਣੇ ਆਪਸ ਵਿਚ ਝਗੜ ਰਹੇ ਸਨ ਜਿਨ੍ਹਾਂ ਨੂੰ ਛੁਡਾਉਣ ਵਾਸਤੇ ਉਹ ਗਿਆ ਅਤੇ ਇਹ ਨੌਜਵਾਨ ਅਚਾਨਕ ਡਿੱਗ ਗਿਆ ਅਤੇ ਇਸ ਦਾ ਸਿਰ ਰੋਡ ਦੇ ਨਾਲ ਲੱਗਾ ਅਤੇ ਜ਼ਖ਼ਮੀ ਹੋ ਗਿਆ ਉਸ ਨੇ ਕਿਹਾ ਕਿ ਉਸ ਨੇ ਇਨ੍ਹਾਂ ਨੌਜਵਾਨਾਂ ਦੀ ਲੜਾਈ ਨੂੰ ਛੁਡਾਇਆ ਹੈ ਅਤੇ ਇਸ ਦੇ ਪਰਿਵਾਰ ਵਾਲੇ ਉਸ ਦੇ ਉੱਪਰ ਝੂਠਾ ਆਰੋਪ ਲਗਾ ਰਹੇ ਹਨ
ਪੁਲਿਸ ਮੁਲਾਜ਼ਮ ਨੇ ਕਿਹਾ ਕਿ ਜਿਹੜੇ ਨੌਜਵਾਨ ਵੀ ਨਸ਼ਾ ਛੁਡਾਊ ਕੇਂਦਰ ਦੇ ਵਿਚ ਦਵਾਈ ਲੈਣ ਵਾਸਤੇ ਆਉਂਦੇ ਹਨ ਉਹ ਦਵਾਈ
COMMENTS