ਜਲੰਧਰ ਰੋਡ ਤੋਂ ਗੁਰਦਾਸਪੁਰ ਰੋਡ ਤੱਕ ਨਵਾਂ ਬਾਈਪਾਸ ਵੀ ਬਣਾਇਆ ਜਾਵੇਗਾ
ਵਿਧਾਇਕ ਸ਼ੈਰੀ ਕਲਸੀ ਨੇ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਨੂੰ ਜਲਦ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ
ਬਟਾਲਾ, 11 ਅਪ੍ਰੈਲ ( ਨੀਰਜ ਸ਼ਰਮਾ/ ਜਸਬੀਰ ਸਿੰਘ/ਵਿਨੋਦ ਸ਼ਰਮਾ ) - ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀਆਂ ਕੋਸ਼ਿਸ਼ਾਂ ਸਦਕਾ ਬਟਾਲਾ ਸਮੇਤ ਮਾਝੇ
ਦੇ ਵੱਡੇ ਹਿੱਸੇ ਨੂੰ ਰਈਆ ਮੋੜ ਤੋਂ ਵਾਇਆ ਬਟਾਲਾ ਸ਼ਹਿਰ ਰਾਹੀਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕ ਦੀ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਇਸ ਚਾਰ ਮਾਰਗੀ ਪ੍ਰੋਜੈਕਟ ਉੱਪਰ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਇਸ ਵਕਾਰੀ ਪ੍ਰੋਜੈਕਟ ਦੇ ਨਿਰਮਾਣ ਲਈ ਅੱਜ ਨੈਸ਼ਨਲ ਹਾਈਵੇ ਅਥਾਰਟੀ ਦੇ ਡਿਪਟੀ ਮੈਨੇਜਰ ਅਚਲ ਜਿੰਦਲ, ਜੰਗਲਾਤ ਵਿਭਾਗ ਦੇ ਡੀ.ਐੱਫ.ਓ. ਜਰਨੈਲ ਸਿੰਘ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਬਾਬਾ ਬਕਾਲਾ ਵਾਇਆ ਬਟਾਲਾ ਤੋਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕ ਦਾ ਨਿਰਮਾਣ ਜਲਦ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਚਾਰ ਮਾਰਗੀ ਸੜਕ ਦੇ ਬਣਨ ਨਾਲ ਜਿਥੇ ਡੇਰਾ ਬਾਬਾ ਨਾਨਕ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ ਓਥੇ ਨਾਲ ਹੀ ਬਟਾਲਾ ਸ਼ਹਿਰ ਵਿਚੋਂ ਇੱਕ ਹੋਰ ਰਾਸ਼ਟਰੀ ਰਾਜ ਮਾਰਗ ਲੰਘਣ ਨਾਲ ਇਸਦੇ ਵਿਕਾਸ ਨੂੰ ਵੀ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਵਧੀਆ ਸੜਕੀ ਸੰਪਰਕ ਹੋਣ ਨਾਲ ਇਸਦਾ ਸਿੱਧਾ ਲਾਭ ਬਟਾਲਾ ਸ਼ਹਿਰ ਦੀ ਸਨਅਤ ਨੂੰ ਵੀ ਹੋਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਿਥੇ ਇਹ ਚਾਰ ਮਾਰਗੀ ਸੜਕ ਦਾ ਨਿਰਮਾਣ ਹੋਣਾ ਹੈ ਓਥੇ ਜਲੰਧਰ ਰੋਡ ਦੇ ਮਿਸ਼ਰਪੁਰਾ ਪਿੰਡ ਲਾਗੋਂ ਸ਼ੁਰੂ ਕਰਕੇ ਸ੍ਰੀ ਹਰਗੋਬਿੰਦਪੁਰ, ਕਾਦੀਆਂ ਅਤੇ ਕਾਹਨੂੰਵਾਨ ਸੜਕਾਂ ਨੂੰ ਕਰਾਸ ਕਰਕੇ ਗੁਰਦਾਸਪੁਰ ਰੋਡ ਤੱਕ ਇੱਕ ਨਵਾਂ ਬਾਈਪਾਸ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਈਪਾਸ ਦੇ ਬਣਨ ਨਾਲ ਬਟਾਲਾ ਸ਼ਹਿਰ ਦੇ ਦੁਆਲੇ ਇੱਕ ਫੋਰਲੇਨ ਰਿੰਗ ਰੋਡ ਬਣ ਜਾਵੇਗਾ ਜਿਸ ਨਾਲ ਸਾਰੀ ਹੈਵੀ ਟਰੈਫਿਕ ਸ਼ਹਿਰੋਂ ਬਾਹਰਵਾਰ ਲੰਘ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਰਈਆ ਮੋੜ ਤੋਂ ਵਾਇਆ ਬਟਾਲਾ ਸ਼ਹਿਰ ਰਾਹੀਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕ ਅਤੇ ਬਟਾਲਾ ਸ਼ਹਿਰ ਦੇ ਨਵੇਂ ਬਾਈਪਾਸ ਦੇ ਪ੍ਰੋਜੈਕਟ ਉੱਪਰ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਇਹ ਦੋਵੇਂ ਪ੍ਰੋਜੈਕਟ ਮੁਕੰਮਲ ਕਰਨ ਦਾ ਟੀਚਾ ਹੈ।
ਨੈਸ਼ਨਲ ਹਾਈਵੇ ਅਥਾਰਟੀ ਦੇ ਡਿਪਟੀ ਮੈਨੇਜਰ ਅਚਲ ਜਿੰਦਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਜੰਗਲਾਤ ਵਿਭਾਗ ਦੀ ਆਖਰੀ ਮਨਜ਼ੂਰੀ ਮਿਲਣੀ ਬਾਕੀ ਰਹਿ ਗਈ ਹੈ ਜੋ ਇਸ ਹਫਤੇ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਇਨ੍ਹਾਂ ਪ੍ਰੋਜੈਕਟਾਂ ਉੱਪਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
सिरमौर : युवा कर्मठ ईमानदार HAS खण्ड विकास अधिकारी श्री विनित ठाकुर ने संगड़ाह ब्लॉक का कार्यभार संभालते ही एक माह में 25 ग्राम पंचायतो का औच...
-
देहरादून: उत्तराखंड में कांग्रेस को दो बड़े झटके लगे हैं। पार्टी के वरिष्ठ नेता और उत्तराखंड कांग्रेस के प्रदेश उपाध्यक्ष रहे जोत सिंह बिष्...
-
सिरमौर : हिमाचल प्रदेश राज्य सहकारी बैंक शाखा प्रबंधक श्री शीतांशु वरमानी ने आज कार्यभार गृहण कर लिया है । Sirmaur : Himachal Pradesh St...
-
कांग्रेस पार्टी छोडकर आम आदमी पार्टी की सदस्यता ग्रहण की पूर्व कांग्रेस उपाध्यक्ष श्री जोत सिंह ने .देहरादून: उत्तराखंड में कांग्रेस के प्रदेश उपाध्यक्ष पद और पार्टी की प्राथमिक सदस्यता से इस्तीफा देने के बाद जोत सिंह बिष्ट ने आज 6 मई को ह...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
सिरमौर. महात्मा गांधी राष्ट्रीय ग्रामीण रोजगार गारंटी योजना ( MANREGA) संगडाह ब्लॉक में हजारो श्रमिकों के आजीविका का साधन बनी है। संगडाह ...
-
टिहरी : विकासखंड थौलधार के कंडीसौड बाजार में भगवान नागराज के मंदिर में विश्वनाथ जगदीशशीला डोली का ग्राम वासियों द्वारा किया गया भव्य स्वागत ...
-
पौड़ी: पंचूर गांव में उत्तर प्रदेश के मुख्यमंत्री योगी आदित्यनाथ के सबसे छोटे भाई के बेटे का मुंडन संस्कार हो रहा है जिसमें योगी आदित्यनाथ इ...
-
सिरमौर के लानाचेता में सवर्ण समाज ने खोला मोर्चा गो बैक सवर्ण विरोधी नेता नहीं चलेगा ओर मुर्दाबाद के नारे लगाये | रेणुका विधानसभा के विधायक...
COMMENTS