ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲ ਤੋਂ ਹਟਾ ਕੇ ਇਸ ਸਰਕਾਰੀ ਸਕੂਲ ਵਿੱਚ ਕਰਵਾ ਰਹੇ ਹਨ ਦਾਖਲ
ਬਟਾਲਾ, 12 ਅਪ੍ਰੈਲ ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ ) - ਬਟਾਲਾ ਸ਼ਹਿਰ ਦੇ ਸਭ ਤੋਂ ਖੂਬਸੂਰਤ ਇਲਾਕੇ ਅਰਬਨ ਅਸਟੇਟ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਏਨਾਂ
ਖੂਬਸੂਰਤ ਤੇ ਸਮਾਰਟ ਹੈ ਕਿ ਇਹ ਪੜ੍ਹਾਈ ਤੇ ਸਹੂਲਤਾਂ ਦੇ ਪੱਖ ਤੋਂ ਵੱਡੇ-ਵੱਡੇ ਨਿੱਜੀ ਸਕੂਲਾਂ ਨੂੰ ਵੀ ਪਿੱਛੇ ਛੱਡਦਾ ਹੈ। ਇਸ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ 112 ਵਿਦਿਆਰਥੀ ਦਾਖਲ ਹਨ ਜਿਨ੍ਹਾਂ ਨੂੰ ਮਾਹਿਰ ਅਧਿਆਪਕਾਂ ਵੱਲੋਂ ਵਿਦਿਆ ਦਾ ਦਾਨ ਦਿੱਤਾ ਜਾ ਰਿਹਾ ਹੈ।
ਸਕੂਲ ਦੀ ਮੁੱਖ ਅਧਿਆਪਕਾ ਹਰਪਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਸਕੂਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਧੀਆ ਸਮਾਰਟ ਕਲਾਸ ਰੂਮ, ਬੇਹਤਰੀਨ ਬੁਨਿਆਦੀ ਢਾਂਚਾ, ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਦੁਪਹਿਰ ਦੇ ਖਾਣੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਅਤੇ ਸਮਾਰਟ ਕਲਾਸ ਰੂਮ ਵਿੱਚ ਮਲਟੀਮੀਡੀਆ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਸਕੂਲ ਦੀ ਲਾਇਬ੍ਰੇਰੀ ਵਿਚੋਂ ਵੱਖ-ਵੱਖ ਕਿਤਾਬਾਂ ਵੀ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਆਪਣੇ ਗਿਆਨ ਵਿੱਚ ਹੋਰ ਵਾਧਾ ਕਰ ਸਕਣ। ਉਨ੍ਹਾਂ ਦੱਸਿਆ ਕਿ ਸਕੂਲ ਦੇ ਸਾਰੇ ਵਿਹੜੇ ਨੂੰ ਇੰਟਰਲਾਕ ਟਾਈਲਾਂ ਲਗਾ ਕੇ ਪੱਕਿਆਂ ਕੀਤਾ ਗਿਆ ਹੈ ਅਤੇ ਨਾਲ ਹੀ ਬੱਚਿਆਂ ਦੇ ਮੰਨੋਰੰਜਨ ਲਈ ਝੂਲੇ ਲਗਾਏ ਗਏ ਹਨ। ਸਕੂਲ ਵਿੱਚ ਵਧੀਆ ਵਾਸ਼ਰੂਮ ਬਣਾਏ ਗਏ ਹਨ।
ਮੁੱਖ ਅਧਿਆਪਕਾ ਹਰਪਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਬਨ ਅਸਟੇਟ, ਬਟਾਲਾ ਨੂੰ ਮੋਹਰੀ ਸਕੂਲ ਬਣਾਉਣ ਵਿੱਚ ਉਨ੍ਹਾਂ ਦੇ ਸਾਥੀ ਅਧਿਆਪਕਾਂ ਜਸਪਾਲ ਸਿੰਘ, ਨਵਨੀਤ ਕੌਰ ਅਤੇ ਰਵਨੀਤ ਕੌਰ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਪੜ੍ਹਾਈ ਏਨੀ ਵਧੀਆ ਹੈ ਕਿ ਕਈ ਮਾਪਿਆਂ ਨੇ ਆਪਣੇ ਬੱਚੇ ਨਿੱਜੀ ਸਕੂਲ ਤੋਂ ਹਟਾ ਕੇ ਇਸ ਸਕੂਲ ਵਿੱਚ ਪੜ੍ਹਨੇ ਪਾਏ ਹਨ।
ਮੁੱਖ ਅਧਿਆਪਕਾ ਹਰਪਿੰਦਰ ਕੌਰ ਨੇ ਕਿਹਾ ਕਿ ਪੜ੍ਹਾਈ ਅਤੇ ਸਹੂਲਤਾਂ ਦੇ ਪੱਖ ਤੋਂ ਹੁਣ ਸਰਕਾਰੀ ਸਕੂਲ ਨਿੱਜੀ ਸਕੂਲਾਂ ਨਾਲੋਂ ਵੀ ਬੇਹਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਮੁਫ਼ਤ ਹੈ ਅਤੇ ਨਾਲ ਹੀ ਕਿਤਾਬਾਂ ਤੇ ਵਰਦੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਦੁਪਿਹਰ ਦਾ ਖਾਣਾ ਵੀ ਦਿੱਤਾ ਜਾਂਦਾ ਹੈ। ਸਰਕਾਰੀ ਸਕੂਲਾਂ ਵਿੱਚ ਸਾਰੇ ਹੀ ਅਧਿਆਪਕ ਉੱਚ ਤਾਲੀਮ ਜ਼ਾਫਤਾ ਅਤੇ ਆਪਣੇ ਵਿਸ਼ੇ ਦੇ ਮਾਹਿਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਚੱਲ ਰਿਹਾ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਬੇਹਤਰ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
सिरमौर : युवा कर्मठ ईमानदार HAS खण्ड विकास अधिकारी श्री विनित ठाकुर ने संगड़ाह ब्लॉक का कार्यभार संभालते ही एक माह में 25 ग्राम पंचायतो का औच...
-
देहरादून: उत्तराखंड में कांग्रेस को दो बड़े झटके लगे हैं। पार्टी के वरिष्ठ नेता और उत्तराखंड कांग्रेस के प्रदेश उपाध्यक्ष रहे जोत सिंह बिष्...
-
सिरमौर : हिमाचल प्रदेश राज्य सहकारी बैंक शाखा प्रबंधक श्री शीतांशु वरमानी ने आज कार्यभार गृहण कर लिया है । Sirmaur : Himachal Pradesh St...
-
कांग्रेस पार्टी छोडकर आम आदमी पार्टी की सदस्यता ग्रहण की पूर्व कांग्रेस उपाध्यक्ष श्री जोत सिंह ने .देहरादून: उत्तराखंड में कांग्रेस के प्रदेश उपाध्यक्ष पद और पार्टी की प्राथमिक सदस्यता से इस्तीफा देने के बाद जोत सिंह बिष्ट ने आज 6 मई को ह...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
सिरमौर. महात्मा गांधी राष्ट्रीय ग्रामीण रोजगार गारंटी योजना ( MANREGA) संगडाह ब्लॉक में हजारो श्रमिकों के आजीविका का साधन बनी है। संगडाह ...
-
टिहरी : विकासखंड थौलधार के कंडीसौड बाजार में भगवान नागराज के मंदिर में विश्वनाथ जगदीशशीला डोली का ग्राम वासियों द्वारा किया गया भव्य स्वागत ...
-
पौड़ी: पंचूर गांव में उत्तर प्रदेश के मुख्यमंत्री योगी आदित्यनाथ के सबसे छोटे भाई के बेटे का मुंडन संस्कार हो रहा है जिसमें योगी आदित्यनाथ इ...
-
सिरमौर के लानाचेता में सवर्ण समाज ने खोला मोर्चा गो बैक सवर्ण विरोधी नेता नहीं चलेगा ओर मुर्दाबाद के नारे लगाये | रेणुका विधानसभा के विधायक...
COMMENTS